ਗੈਜੇਟ ਡੈਸਕ– BMW X7 Facelift ਭਾਰਤ ’ਚ ਲਾਂਚ ਹੋ ਗਈ ਹੈ। ਕੰਪਨੀ ਨੇ ਇਸ ਕਾਰ ਨੂੰ ਦੋ ਵੇਰੀਐਂਟ xDrive40i ਪੈਟਰੋਲ ਅਤੇ xDrive40d ਡੀਜ਼ਲ ’ਚ ਪੇਸ਼ ਕੀਤਾ ਹੈ। xDrive40i ਪੈਟਰੋਲ ਦੀ ਕੀਮਤ 1.22 ਕਰੋੜ ਰੁਪਏ ਅਤੇ xDrive40d ਡੀਜ਼ਲ ਦੀ ਕੀਮਤ 1.25 ਕਰੋੜ ਰੁਪਏ ਹੈ। ਇਸ ਕਾਰ ਨੂੰ M340i xDrive ਪਲੇਟਫਾਰਮ ’ਤੇ ਬਣਾਇਆ ਗਿਆ ਹੈ। 17 ਜਨਵਰੀ ਤੋਂ ਇਸ ਕਾਰ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਪਾਵਰਟ੍ਰੇਨ
BMW X7 Facelift ’ਚ 48-ਵੋਲਟ ਮਾਡਲ-ਹਾਈਬ੍ਰਿਡ ਅਸਿਸਟ ਦੇ ਨਾਲ 3.0 ਲੀਟਰ ਟਰਬੋਚਾਰਜਡ ਇਨਲਾਈਨ-ਸਿਕਸ ਇੰਜਣ ਦਿੱਤਾ ਗਿਆ ਹੈ। xDrive40i ਪੈਟਰੋਲ ਇੰਜਣ 381hp ਦੀ ਪਾਵਰ ਅਤੇ 540Nm ਦਾ ਟਾਰਕ ਜਨਰੇਟ ਕਰਦਾ ਹੈ। ਪੈਟਰੋਲ ਇੰਜਣ ਦੇ ਨਾਲ ਇਹ ਕਾਰ 5.8 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਉੱਥੇ ਹੀ xDrive40d ਡੀਜ਼ਲ ਇੰਜਣ 340hp ਦੀ ਪਾਵਰ ਅਤੇ 700Nm ਦਾ ਟਾਰਕ ਜਨਰੇਟ ਕਰਦਾ ਹੈ। ਡੀਜ਼ਲ ਇੰਜਣ ਦੇ ਨਾਲ ਇਹ ਕਾਰ 5.9 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਦੋਵਾਂ ਇੰਜਣਾਂ ਨੂੰ 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ।
ਫੀਚਰਜ਼
BMW X7 Facelift ’ਚ ਨਵੀਂ ਇੰਫੋਟੇਨਮੈਂਟ ਸਕਰੀਨ, 12.3 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ 14.9 ਇੰਚ ਦੀ ਟੱਚਸਕਰੀਨ ਮਿਲਦੀ ਹੈ। ਇਸਦੇ ਸਿਸਟਮ ਨੂੰ iDrive 8 ਸਾਫਟਵੇਅਰ ਨਾਲ ਵੀ ਲੈਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਐਂਬੀਅੰਟ ਲਾਈਟ ਬਾਰ, ਫੋਰ-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, ADAS ਤਕਨੀਕ, ਵੈਂਟੀਲੇਟਿਡ ਅਤੇ ਹੀਟੇਡ ਫਰੰਟ ਸੀਟਾਂ ਅਤੇ ਪੈਨੋਰਮਿਕ ਸਨਰੂਫ ਵੀ ਦਿੱਤਾ ਗਿਆ ਹੈ।
ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਬਲੂਟੁੱਥ ਕਾਲਿੰਗ ਵਾਲੀ ਸਮਾਰਟਵਾਚ, ਜਾਣੋ ਕੀਮਤ
NEXT STORY