ਗੈਜੇਟ ਡੈਸਕ—ਬੀ.ਐੱਸ.ਐੱਨ.ਐੱਲ. ਨੇ 699 ਰੁਪਏ ਵਾਲੇ ਖਾਸ ਤਰ੍ਹਾਂ ਦੇ ਪ੍ਰੀਪੇਡ ਪਲਾਨ ਨੂੰ ਪੇਸ਼ ਕਰ ਦਿੱਤਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 500 ਐੱਮ.ਬੀ. ਡਾਟਾ ਮਿਲੇਗਾ, ਇਸ ਦੇ ਨਾਲ ਹੀ ਰੋਜ਼ਾਨਾ 250 ਮਿੰਟ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਯੂਜ਼ਰਸ ਨੂੰ 60 ਦਿਨਾਂ ਲਈ ਕਾਲਰ ਟਿਊਨ ਦੀ ਸਬਸਕਰੀਪਸ਼ਨ ਵੀ ਮੁਫਤ 'ਚ ਦੇਵੇਗੀ।
ਇਸ ਪ੍ਰੀ-ਪੇਡ ਪਲਾਨ ਦੀ ਅਸਲ ਸਮੇਂ ਸੀਮਾ 60 ਦਿਨਾਂ ਦੀ ਹੈ ਪਰ ਪ੍ਰਮੋਸ਼ਨਲ ਆਫਰ ਲਾਗੂ ਹੋ ਜਾਣ ਤੋਂ ਬਾਅਦ ਇਸ ਦੀ ਮਿਆਦ 180 ਦਿਨਾਂ ਦੀ ਹੋ ਜਾਵੇਗੀ। ਇਸ ਪਲਾਨ ਦਾ ਰਿਚਾਰਜ ਤੁਸੀਂ ਕੰਪਨੀ ਦੀ ਆਧਿਕਾਰਿਤ ਸਾਈਟ ਤੋਂ ਹੀ ਕਰਵਾ ਸਕੋਗੇ।
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਰਮਜ਼ਾਨ ਅਤੇ ਈਦ 2020 ਦੇ ਮੌਕੇ 'ਤੇ ਖਾਸ ਈਦ 2020 ਸਪੈਸ਼ਲ ਰਿਚਾਰਜ ਪਲਾਨ ਪੇਸ਼ ਕੀਤਾ ਹੈ। ਇਹ 786 ਰੁਪਏ ਦਾ ਪ੍ਰੀਪੇਡ ਪਲਾਨ ਹੈ ਜਿਸ 'ਚ ਯੂਜ਼ਰਸ ਨੂੰ 90 ਦਿਨਾਂ ਦੀ ਮਿਆਦ ਨਾਲ 30ਜੀ.ਬੀ. ਹਾਈ-ਸਪੀਡ ਡਾਟਾ ਮਿਲੇਗਾ। ਇਸ ਤੋਂ ਇਲਾਵਾ 786 ਰੁਪਏ ਦਾ ਫੁਲ ਟਾਕਟਾਈਮ ਵੀ ਦਿੱਤਾ ਜਾਵੇਗਾ। ਰਮਜ਼ਾਨ ਮੋਬਾਇਲ ਆਫਰ 30 ਦਿਨਾਂ ਲਈ ਉਪਲੱਬਧ ਹੋਵੇਗਾ।
iOS 14 : ਐਪਲ ਨੇ ਰਿਲੀਜ਼ ਨਹੀਂ ਕੀਤਾ ਪਰ ਹੈਕਰਸ ਕਈ ਮਹੀਨਿਆਂ ਤੋਂ ਕਰ ਰਹੇ ਇਸਤੇਮਾਲ
NEXT STORY