ਜਲੰਧਰ (ਪੁਨੀਤ) : ਫਗਵਾੜਾ ਸਟੇਸ਼ਨ ਯਾਰਡ ਵਿਚ ਦਿਵਿਆਂਗਾਂ ਲਈ 12 ਮੀਟਰ ਚੌੜੇ ਫੁੱਟ ਓਵਰਬ੍ਰਿਜ ਦੇ ਨਿਰਮਾਣ ਨੂੰ ਲੈ ਕੇ 5 ਤੋਂ 7 ਅਕਤੂਬਰ ਤੱਕ ਸ਼ਾਨ-ਏ-ਪੰਜਾਬ ਦਾ ਅੰਮ੍ਰਿਤਸਰ ਤੱਕ ਸੰਚਾਲਨ ਪ੍ਰਭਾਵਿਤ ਰਹੇਗਾ। ਨਵੀਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ 12497 ਸ਼ਾਨ-ਏ-ਪੰਜਾਬ ਇਨ੍ਹਾਂ 3 ਦਿਨਾਂ ਤੱਕ ਲੁਧਿਆਣਾ ਤੱਕ ਹੀ ਚੱਲੇਗੀ। ਵਾਪਸੀ ਵਿਚ 12498 ਅੰਮ੍ਰਿਤਸਰ-ਨਵੀਂ ਦਿੱਲੀ ਲਈ ਅੰਮ੍ਰਿਤਸਰ ਦੀ ਬਜਾਏ ਲੁਧਿਆਣਾ ਤੋਂ ਰਵਾਨਾ ਹੋਵੇਗੀ।
ਰੇਲਵੇ ਵਲੋਂ ਜਾਰੀ ਜਾਣਕਾਰੀ ਅਨੁਸਾਰ ਫਗਵਾੜਾ ਜੰਕਸ਼ਨ ਯਾਰਡ ਵਿਚ ਕੰਮ ਕਾਰਨ ਬਿਜਲੀ ਅਤੇ ਆਵਾਜਾਈ ਨਾਲ ਸਬੰਧਤ 4 ਬਲਾਕ ਲਏ ਜਾਣਗੇ। ਇਸ ਕਾਰਨ ਕਈ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਵੇਗਾ। ਸ਼ਾਨ-ਏ-ਪੰਜਾਬ ਦੇ ਸ਼ਾਰਟ ਟਰਮੀਨੇਟ ਅਤੇ ਸ਼ਾਰਟ ਓਰਿਜਿਨੇਟ ਹੋਣ ਨਾਲ ਅੰਮ੍ਰਿਤਸਰ ਵੱਲ ਜਾਣ ਵਾਲੇ ਯਾਤਰੀਆਂ ਨੂੰ ਇਨ੍ਹਾਂ 3 ਦਿਨਾਂ ਵਿਚ ਬਦਲਵੀਂ ਵਿਵਸਥਾ ਕਰਨੀ ਹੋਵੇਗੀ। ਇਸ ਤੋਂ ਇਲਾਵਾ 22429 ਦਿੱਲੀ ਜੰਕਸ਼ਨ-ਪਠਾਨਕੋਟ ਨੂੰ 5 ਤੋਂ 7 ਅਕਤੂਬਰ ਤਕ ਫਿਰੋਜ਼ਪੁਰ ਮੰਡਲ ਵਿਚ 40 ਮਿੰਟ ਰੋਕਿਆ ਜਾਵੇਗਾ। 11057 ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਅੰਮ੍ਰਿਤਸਰ ਨੂੰ 3 ਤੋਂ 5 ਅਕਤੂਬਰ ਤੱਕ 40 ਮਿੰਟ ਅਤੇ 14623 ਵਾਰਾਣਸੀ-ਛੇਹਰਟਾ ਅਤੇ 12549 ਦੁਰਗ-ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਨੂੰ 40 ਮਿੰਟ ਤੱਕ ਰੋਕਿਆ ਜਾਵੇਗਾ।
ਇਹ ਵੀ ਪੜ੍ਹੋ : ਦਾਜ ਦੀ ਬਲੀ ਚੜ੍ਹੀ 24 ਸਾਲਾ ਨਵ-ਵਿਆਹੁਤਾ, ਪਤੀ ਤੇ ਸਹੁਰਾ ਗ੍ਰਿਫ਼ਤਾਰ
ਉਥੇ ਹੀ 22479 ਨਵੀਂ ਦਿੱਲੀ-ਲੋਹੀਆਂ ਖਾਸ ਜੰਕਸ਼ਨ ਨੂੰ 6 ਅਤੇ 7 ਅਕਤੂਬਰ ਨੂੰ ਬਦਲੇ ਮਾਰਗ ਰਾਹੀਂ ਚਲਾਇਆ ਜਾਵੇਗਾ। ਇਹ ਟ੍ਰੇਨ ਲੁਧਿਆਣਾ-ਫਿਲੌਰ-ਨਕੋਦਰ ਹੁੰਦੇ ਹੋਏ ਲੋਹੀਆਂ ਖਾਸ ਜਾਵੇਗੀ ਅਤੇ ਜਲੰਧਰ ਸਿਟੀ-ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਿਵਚ ਇਸ ਦਾ ਠਹਿਰਾਅ ਨਹੀਂ ਹੋਵੇਗਾ। ਉਥੇ ਹੀ ਸ਼ਾਨ-ਏ-ਪੰਜਾਬ ਅੱਜ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ ਪੌਣੇ ਘੰਟੇ ਦੀ ਦੇਰੀ ਨਾਲ ਦੁਪਹਿਰ 1.40 ਦੇ ਕਰੀਬ ਸਿਟੀ ਸਟੇਸ਼ਨ ਪਹੁੰਚੀ।
ਪਾਣੀ ਦੇ ਟੈਂਕਾਂ ਅਤੇ ਪਾਈਪਲਾਈਨਾਂ ਦੀ ਹੋ ਰਹੀ ਜਾਂਚ
ਜਲੰਧਰ ਸਿਟੀ, ਕੈਂਟ ਆਦਿ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਮਿਲਣ ਵਾਲੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ। ਇਸ ਤਹਿਤ ਪਾਣੀ ਦੇ ਭੰਡਾਰਨ ਟੈਂਕਾਂ ਅਤੇ ਫਿਲਟ੍ਰੇਸ਼ਨ ਟੈਂਕਾਂ ਦੀ ਨਿਰਧਾਰਿਤ ਸਮੇਂ ’ਤੇ ਸਫਾਈ ਦੇ ਨਾਲ ਉਨ੍ਹਾਂ ਦੇ ਢੱਕਣ ਅਤੇ ਵੈਂਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਾਣੀ ਸਪਲਾਈ ਦੀਆਂ ਪਾਈਪਲਾਈਨਾਂ, ਟੂਟੀਆਂ ਅਤੇ ਵਾਲਵਾਂ ਵਿਚ ਰਿਸਾਅ ਅਤੇ ਖਰਾਬੀ ਮਿਲਣ ’ਤੇ ਉਨ੍ਹਾਂ ਦੀ ਮੁਰੰਮਤ ਅਤੇ ਲੋੜ ਅਨੁਸਾਰ ਬਦਲਾਅ ਕੀਤਾ ਜਾ ਰਿਹਾ ਹੈ। ਵਾਟਰ ਕੂਲਰ ਅਤੇ ਪਾਣੀ ਦੀਆਂ ਮਸ਼ੀਨਾਂ ਵਿਚ ਲੱਗੇ ਆਰ. ਓ. ਫਿਲਟਰ ਆਦਿ ਵੀ ਦੀ ਨਿਯਮਿਤ ਸਰਵਿਸਿੰਗ ਕੀਤੀ ਜਾ ਰਹੀ ਹੈ। ਮੈਡੀਕਲ ਅਤੇ ਇੰਜੀਨੀਅਰਿੰਗ ਵਿਭਾਗ ਦੀਆਂ ਟੀਮਾਂ ਸਮੇਂ-ਸਮੇਂ ’ਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਠਿੰਡਾ 'ਚ ਵੱਡੀ ਵਾਰਦਾਤ : ਆਸ਼ਕ ਨਾਲ ਮਿਲ ਪਤਨੀ ਨੇ ਕਰ 'ਤਾ ਪਤੀ ਦਾ ਕਤਲ
NEXT STORY