ਜਲੰਧਰ (ਰੱਤਾ)- ਜਲੰਧਰ 'ਚ ਸਵਾਈਨ ਫਲੂ ਦੇ ਮਾਮਲੇ ਵਧਦੇ ਜਾ ਰਹੇ ਹਨ। ਬੁੱਧਵਾਰ ਨੂੰ 55 ਸਾਲਾ ਔਰਤ ਦੀ ਸਵਾਈਨ ਫਲੂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ ਵਿਚ ਕੁੱਲ੍ਹ ਮਰੀਜ਼ਾਂ ਦੀ ਗਿਣਤੀ 30 ’ਤੇ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਨੂੰ ਬੁੱਧਵਾਰ ਜਿਸ ਔਰਤ ਦੀ ਸਵਾਈਨ ਫਲੂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ, ਉਹ ਤੇਜ ਮੋਹਨ ਨਗਰ ਦੀ ਰਹਿਣ ਵਾਲੀ ਹੈ ਅਤੇ ਸਿਵਲ ਹਸਪਤਾਲ ਜਲੰਧਰ ਵਿਚ ਇਲਾਜ ਅਧੀਨ ਹੈ। ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਨੇ ਹੁਣ ਤੱਕ ਸਵਾਈਨ ਫਲੂ ਦੇ ਸ਼ੱਕੀ 134 ਮਰੀਜ਼ਾਂ ਦੇ ਸੈਂਪਲ ਲਏ ਹਨ, ਜਿਨ੍ਹਾਂ ਵਿਚੋਂ 30 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ।
ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਨੰਗਲ ਦੇ ਨੌਜਵਾਨ ਨੂੰ ਮਿਲੀ ਸਜ਼ਾ-ਏ-ਮੌਤ! ਬਜ਼ੁਰਗ ਮਾਂ ਦਾ ਹੈ ਇਕਲੌਤਾ ਸਹਾਰਾ
ਜਾਣੋ ਕੀ ਹੁੰਦਾ ਹੈ ਸਵਾਈਨ ਫਲੂ ?
ਇਹ ਸਾਹ ਨਾਲ ਜੁੜੀ ਬੀਮਾਰੀ ਹੈ। ਜੋ ਇਨਫਲੂਏਂਜ਼ਾ ਟਾਈਪ-ਏ ਵਾਇਰਸ ਕਾਰਨ ਹੁੰਦੀ ਹੈ। ਸਵਾਈਨ ਫਲੂ ਸੂਰਾਂ ਨੂੰ ਵੀ ਹੁੰਦੀ ਹੈ। ਸਵਾਈਨ ਫਲੂ ਦੇ ਸ਼ੁਰੂਆਤੀ ਮਾਮਲੇ 'ਚ 2009 'ਚ ਅਮਰੀਕਾ ਦੇ ਮੈਕਸਿਕੋ 'ਚ ਸਾਹਮਣੇ ਆਏ ਸਨ। ਉਸ ਤੋਂ ਬਾਅਦ ਲਗਭਗ 100 ਦੇਸਾਂ 'ਚ ਇਸ ਦੇ ਕੇਸ ਸਾਹਮਣੇ ਆ ਚੁੱਕੇ ਹਨ।
ਲੈਬੋਰਟਰੀਆਂ ਵਿੱਚ ਕੀਤੇ ਗਏ ਤਜ਼ਰਬਿਆਂ ਮੁਤਾਬਕ ਵਾਇਰਸ ਦੇ ਜੀਨ ਉੱਤਰੀ ਅਮਰੀਕਾ ਦੇ ਸੂਰਾਂ ਵਰਗੇ ਜੀਨ ਹੁੰਦੇ ਹਨ। ਇਸੇ ਕਾਰਨ ਇਸ ਨੂੰ ਸਵਾਈਨ ਫਲੂ ਕਿਹਾ ਜਾਂਦਾ ਹੈ। ਵਿਗਿਆਨਕ ਭਾਸ਼ਾ ਵਿੱਚ ਇਸ ਵਾਇਰਸ ਨੂੰ ਇੰਫਲੂਏਂਜ਼ਾ-ਏ (ਐਚ1ਏ1) ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:ਪੰਜਾਬ: ਤਿੰਨ ਮੰਜ਼ਿਲਾਂ ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ! ਦੂਰ ਤੱਕ ਉੱਠੀਆਂ ਲਪਟਾਂ
ਸਵਾਈਨ ਫਲੂ ਦੇ ਲੱਛਣ
ਆਮ ਫਲੂ ਵਰਗੇ ਹੀ ਹੁੰਦੇ ਹਨ। ਪਛਾਣ ਖ਼ੂਨ ਦੀ ਜਾਂਚ ਰਾਹੀਂ ਕੀਤੀ ਜਾਂਦੀ ਹੈ।
ਸਿਰ ਦਰਦ, ਬੁਖ਼ਾਰ, ਗਲੇ ਵਿੱਚ ਖ਼ੁਰਕ, ਖੰਘ, ਪਿੰਡੇ ਵਿੱਚ ਦਰਦ, ਸਾਹ ਲੈਣ 'ਚ ਮੁਸ਼ਕਿਲ ਇਸ ਦੇ ਮੁੱਖ ਲੱਛਣ ਹਨ। ਗੰਭੀਰ ਹੋ ਜਾਵੇ ਤਾਂ ਕਈ ਅੰਗ ਵੀ ਨਕਾਰਾ ਹੋ ਸਕਦੇ ਹਨ ਅਤੇ ਮੌਤ ਵੀ ਹੋ ਸਕਦੀ ਹੈ।
ਕੀ ਇਲਾਜ ਸੰਭਵ ਹੈ?
ਕੁਝ ਹੱਦ ਤੱਕ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਦੇ ਮਰੀਜ਼ਾਂ ਨੂੰ ਸ਼ੁਰੂ 'ਚ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਹਾਲਾਂਕਿ ਇਹ ਦਵਾਈਆਂ ਪੂਰੀ ਤਰ੍ਹਾਂ ਤਾਂ ਕਾਬੂ ਨਹੀਂ ਕਰ ਸਕਦੀਆਂ ਪਰ ਖ਼ਤਰਨਾਕ ਅਸਰ ਨੂੰ ਰੋਕ ਸਕਦੀਆਂ ਹਨ।
ਇਸ ਦੇ ਬਚਾਅ ਲਈ ਕੀ ਕੀਤਾ ਜਾ ਸਕਦਾ ਹੈ?
ਸਵਾਈਨ ਫਲੂ ਤੋਂ ਬਚਣ ਲਈ ਸਾਫ਼-ਸਫ਼ਾਈ ਦਾ ਖ਼ਿਆਲ ਰੱਖੋ।
ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ।
ਖੰਘਣ ਤੇ ਛਿੱਕਣ ਸਮੇਂ ਮੂੰਹ ਰੁਮਾਲ ਨਾਲ ਢਕ ਕੇ ਰੱਖੋ।
ਫਲੂ ਦੇ ਮਰੀਜ਼ਾਂ ਨੂੰ ਵੱਖਰੇ ਰੱਖੋ ਉਨ੍ਹਾਂ ਦੀ ਸਾਂਭ ਸੰਭਾਲ ਵਾਲੇ ਮਾਸਕ ਦੀ ਵਰਤੋਂ ਜ਼ਰੂਰ ਕਰਨ।
ਇਹ ਵੀ ਪੜ੍ਹੋ: 2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਡੀਗੜ੍ਹ ਪੁਲਸ ਵੱਲੋਂ 140 ਮੁਲਾਜ਼ਮਾਂ ਨੂੰ ਤਰੱਕੀ ਦਾ ਤੋਹਫ਼ਾ
NEXT STORY