ਨਵੀਂ ਦਿੱਲੀ : ਦੇਸ਼ ਵਿੱਚ 1 ਨਵੰਬਰ ਤੋਂ ਮੋਬਾਈਲ ਯੂਜ਼ਰਾਂ ਲਈ ਇੱਕ ਵੱਡਾ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ, ਜਿਸ ਦਾ ਨਾਂ 'ਕਾਲਰ ਨੇਮ ਪ੍ਰਜੈਂਟੇਸ਼ਨ' (CNAP) ਹੈ। ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ (DoT) ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਜੀਓ (Jio), ਏਅਰਟੈੱਲ (Airtel), ਵੀਆਈ (Vi) ਅਤੇ ਬੀ.ਐੱਸ.ਐੱਨ.ਐੱਲ. (BSNL) ਦੇ ਯੂਜ਼ਰਾਂ ਨੂੰ ਹੁਣ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ 'ਤੇ ਕਾਲਰ ਦਾ ਅਸਲੀ ਨਾਂ ਦਿਖਾਈ ਦੇਵੇਗਾ।
ਕਿਵੇਂ ਕੰਮ ਕਰੇਗੀ CNAP ਸਰਵਿਸ?
ਇਹ ਸੁਵਿਧਾ ਕਾਫ਼ੀ ਹੱਦ ਤੱਕ ਟ੍ਰੂਕਾਲਰ (Truecaller) ਐਪ ਵਾਂਗ ਕੰਮ ਕਰਦੀ ਹੈ। ਜੇਕਰ ਤੁਹਾਡੇ ਫ਼ੋਨ ਵਿੱਚ ਕਿਸੇ ਵਿਅਕਤੀ ਦਾ ਨੰਬਰ ਸੇਵ ਨਹੀਂ ਹੈ, ਤਾਂ ਕਾਲ ਆਉਣ 'ਤੇ ਮੋਬਾਈਲ ਨੰਬਰ ਦੇ ਹੇਠਾਂ ਉਸ ਵਿਅਕਤੀ ਦਾ ਉਹੀ ਅਸਲੀ ਨਾਂ ਨਜ਼ਰ ਆਵੇਗਾ ਜਿਸ ਦੇ ਨਾਂ 'ਤੇ ਉਹ ਸਿਮ ਕਾਰਡ ਜਾਰੀ ਹੋਇਆ ਹੈ। ਉੱਥੇ ਹੀ, ਜੇਕਰ ਨੰਬਰ ਤੁਹਾਡੇ ਫ਼ੋਨ ਦੇ ਕੰਟੈਕਟਸ ਵਿੱਚ ਪਹਿਲਾਂ ਤੋਂ ਸੇਵ ਹੈ, ਤਾਂ ਉਹੀ ਸੇਵ ਕੀਤਾ ਨਾਂ ਦਿਖਾਈ ਦੇਵੇਗਾ।
ਇੰਟਰਨੈਸ਼ਨਲ ਕਾਲਾਂ ਦੀ ਵੀ ਹੋਵੇਗੀ ਪਛਾਣ
ਇਸ ਨਵੀਂ ਸਰਵਿਸ ਤਹਿਤ ਜੇਕਰ ਕੋਈ ਕਾਲ ਵਿਦੇਸ਼ (ਅੰਤਰਰਾਸ਼ਟਰੀ) ਤੋਂ ਆਉਂਦੀ ਹੈ, ਤਾਂ ਸਕ੍ਰੀਨ 'ਤੇ ਸਪੱਸ਼ਟ ਤੌਰ 'ਤੇ 'ਇੰਟਰਨੈਸ਼ਨਲ ਕਾਲ' ਲਿਖਿਆ ਹੋਇਆ ਨਜ਼ਰ ਆਵੇਗਾ। ਫਿਲਹਾਲ ਇਹ ਸਰਵਿਸ 4G ਅਤੇ 5G ਮੋਬਾਈਲ ਯੂਜ਼ਰਾਂ ਲਈ ਜਾਰੀ ਕੀਤੀ ਜਾ ਰਹੀ ਹੈ, ਜਦਕਿ 2G ਅਤੇ 3G ਗਾਹਕਾਂ ਲਈ ਆਉਣ ਵਾਲੇ ਦਿਨਾਂ ਵਿੱਚ ਵੱਖਰਾ ਰੋਲਆਊਟ ਜਾਰੀ ਕੀਤਾ ਜਾਵੇਗਾ।
ਸਾਈਬਰ ਠੱਗੀ 'ਤੇ ਲੱਗੇਗੀ ਲਗਾਮ
ਦੂਰਸੰਚਾਰ ਵਿਭਾਗ (DoT) ਦਾ ਮੁੱਖ ਮਕਸਦ ਇਸ ਸਰਵਿਸ ਜ਼ਰੀਏ ਦੇਸ਼ ਵਿੱਚ ਲਗਾਤਾਰ ਵਧ ਰਹੇ ਸਾਈਬਰ ਠੱਗੀ ਦੇ ਮਾਮਲਿਆਂ 'ਤੇ ਠੱਲ੍ਹ ਪਾਉਣਾ ਹੈ। ਸਾਈਬਰ ਅਪਰਾਧੀ ਅਕਸਰ ਫ਼ਰਜ਼ੀ ਜਾਂ ਅਣਜਾਣ ਨੰਬਰਾਂ ਅਤੇ ਵਿਦੇਸ਼ੀ ਕਾਲਾਂ ਜ਼ਰੀਏ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰ ਦਿੰਦੇ ਹਨ। CNAP ਦੀ ਮਦਦ ਨਾਲ ਯੂਜ਼ਰਸ ਨੂੰ ਆਸਾਨੀ ਨਾਲ ਪਤਾ ਲੱਗ ਸਕੇਗਾ ਕਿ ਕਾਲ ਭਾਰਤ ਤੋਂ ਆਈ ਹੈ ਜਾਂ ਵਿਦੇਸ਼ ਤੋਂ, ਜਿਸ ਨਾਲ ਠੱਗੀ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕੇਗਾ।
15 ਕਰੋੜ ਤੋਂ ਪਾਰ ਹੋਏ YouTube ਪ੍ਰੀਮੀਅਮ ਯੂਜ਼ਰਸ ਦੀ ਗਿਣਤੀ ! ਮਹਿੰਗੇ ਪਲਾਨਜ਼ ਦੀ ਵੀ ਨਹੀਂ ਕਰ ਰਹੇ ਪਰਵਾਹ
NEXT STORY