ਜਲੰਧਰ- ਦਿੱਲੀ-ਬੇਸਡ ਮੋਬਾਇਲ ਫੋਨ ਨਿਰਮਾਤਾ ਕੰਪਨੀ Ziox Mobiles ਨੇ ਦੋ ਨਵੇਂ ਫੀਚਰ ਫੋਨਜ਼ ਲਾਂਚ ਕੀਤੇਹਨ ਜਿਨ੍ਹਾਂ 'ਚੋਂ Z304 mini ਦੀ ਕੀਮਤ 1,193 ਰੁਪਏ ਅਤੇ Z23 ਫੀਚਰ ਫੋਨ ਦੀ ਕੀਮਤ 1,093 ਰੁਪਏ ਰੱਖੀ ਗਈ ਹੈ।ਡੀਸੈਂਟ ਡਿਜ਼ਾਈਨ ਨਾਲ ਬਣੇ ਇਨ੍ਹਾਂ ਫੀਚਰ ਫੋਨਜ਼ 'ਚ 1.8-ਇੰਚ ਸਾਈਜ਼ ਦੀ ਡਿਸਪਲੇ ਦਿੱਤੀ ਗਈ ਹੈ ਜੋ ਇਜ਼ੀ ਬ੍ਰਾਊਜ਼ਿੰਗ ਕਰਨ 'ਚ ਮਦਦ ਕਰਦੀ ਹੈ। ਰਿਅਰ 'ਚ ਡਿਜ਼ੀਟਲ ਕੈਮਰੇ ਦੇ ਨਾਲ ਇਨ੍ਹਾਂ 'ਚ mp3 ਅਤੇ ਵੀਡੀਓ ਪਲੇਅਰ ਮੌਜੂਦ ਹੈ ਨਾਲ ਹੀ ਇਨ੍ਹਾਂ ਡਿਊਲ ਸਿਮ ਫੋਨਜ਼ 'ਚ ਐੱਫ.ਐੱਮ. ਰੇਡੀਓ ਅਤੇ 32ਜੀ.ਬੀ. ਤਕ ਐਕਸਪੈਂਡੇਬਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਬਲੂਟੁਥ, ਮੋਬਾਇਲ ਟ੍ਰੈਕਰ, ਟਾਰਚ ਅਤੇ ਕਾਲ ਰਿਕਾਰਡਿੰਗ ਵਰਗੇ ਫੀਚਰ ਮੌਜੂਦ ਹਨ।
HP ਨੇ ਅਪਗ੍ਰੇਡ ਕੀਤਾ Envy 13 ਲੈਪਟਾਪ ਦਾ ਪ੍ਰੋਸੈਸਰ
NEXT STORY