ਗੈਜੇਟ ਡੈਸਕ– ਡੀਜ਼ੋ ਦੀ ਨਵੀਂ ਸਮਾਰਟਵਾਚ Dizo Watch 2 Sports ਦੋ ਮਾਰਚ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਹੋ ਰਹੀ ਹੈ। Dizo Watch 2 Sports ਦੀ ਵਿਕਰੀ ਫਲਿਪਕਾਰਟ ਰਾਹੀਂ ਹੋਵੇਗੀ। ਨਵੀਂ ਸਮਾਰਟਵਾਚ Dizo Watch 2 ਦਾ ਅਪਗ੍ਰੇਡਿਡ ਵਰਜ਼ਨ ਹੋਵੇਗੀ। Dizo Watch 2 Sports ਨੂੰ ਲੈ ਕੇ ਦਾਅਵਾ ਹੈ ਕਿ ਇਹ ਪਹਿਲਾਂ ਵਾਲੀ ਵਾਚ ਦੇ ਮੁਕਾਬਲੇ 20 ਫ਼ੀਸਦੀ ਹਲਕੀ ਹੋਵੇਗੀ। Dizo Watch 2 Sports ਦੇ ਨਾਲ 1.69 ਇੰਚ ਦੀ ਡਿਸਪਲੇਅ ਮਿਲੇਗੀ ਜਿਸਦੇ ਨਾਲ 150 ਤੋਂ ਜ਼ਿਆਦਾ ਵਾਚ ਫੇਸਿਜ਼ ਦਾ ਸਪੋਰਟ ਹੋਵੇਗਾ। ਇਸ ਵਿਚ 110 ਸਪੋਰਟਸ ਮੋਡ ਮਿਲਣਗੇ।
Dizo Watch 2 Sports ਦੀ ਮਾਈਕ੍ਰੋਸਾਈਟ ਫਲਿਪਕਾਰਟ ’ਤੇ ਲਾਈਵ ਹੋ ਗਈ ਹੈ। ਇਸਤੋਂ ਇਲਾਵਾ ਡੀਜ਼ੋ ਨੇ ਵੀ ਟਵੀਟ ਕਰਕੇ ਇਸ ਵਾਚ ਦੀ ਲਾਂਚਿੰਗ ਦੀ ਪੁਸ਼ਟੀ ਕੀਤੀ ਹੈ। Dizo Watch 2 Sports ਦੀ ਲਾਂਚਿੰਗ ਦੋ ਮਾਰਚ ਨੂੰ ਦੁਪਹਿਰ 12 ਵਜੇ ਹੋਵੇਗੀ। Dizo Watch 2 Sports ਨੂੰ ਕਲਾਸਿਕ ਬਲੈਕ, ਡਾਰਕ ਗਰੀਨ, ਗੋਲਡਨ ਪਿੰਕ, ਓਸੀਅਨ ਬਲਿਊ, ਪੈਸ਼ਨ ਰੈੱਡ ਅਤੇ ਸਿਲਵਰ ਗ੍ਰੇਅ ਰੰਗ ’ਚ ਉਪਲੱਬਧ ਕਰਵਾਇਆ ਜਾਵੇਗਾ।
Dizo Watch 2 Sports ਮਿਲਣਗੀਆਂ ਇਹ ਖੂਬੀਆਂ
Dizo Watch 2 Sports ’ਚ 1.69 ਇੰਚ ਦੀ ਡਿਸਪਲੇਅ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ 240x280 ਪਿਕਸਲ ਹੋਵੇਗਾ। ਡਿਸਪਲੇਅ ਦੀ ਬ੍ਰਾਈਟਨੈੱਸ 600 ਨਿਟਸ ਹੋਵੇਗੀ। ਇਸਦੇ ਨਾਲ 150 ਤੋਂ ਜ਼ਿਆਦਾ ਵਾਚ ਫੇਸਿਜ਼ ਮਿਲਣਗੇ। ਤੁਸੀਂ ਆਪਣੀ ਕਿਸੇ ਫੋਟੋ ਨੂੰ ਵੀ ਵਾਚ ਫੇਸ ਦੇ ਤੂਰ ’ਤੇ ਤਿਆਰ ਕਰ ਸਕੋਗੇ। ਇਸ ਵਿਚ 110 ਸਪੋਰਟਸ ਮੋਡ ਦਿੱਤੇ ਗਏ ਹਨ।
ਹੈਲਥ ਫੀਚਰਜ਼ ਦੇ ਤੌਰ ’ਤੇ Dizo Watch 2 Sports ’ਚ ਰੀਅਲ ਟਾਈਮ ਹਾਰਟ ਰੇਟ ਟ੍ਰੈਕਿੰਗ, SpO2 ਮਾਨੀਟਰਿੰਗ, ਸਲੀਪ ਟ੍ਰੈਕਿੰਗ, ਮੈਂਸੁਰੇਸ਼ਨ ਟ੍ਰੈਕਿੰਗ ਵਰਗੇ ਫੀਚਰਜ਼ ਹਨ। ਵਾਚ ਨੂੰ ਵਾਟਰ ਰੈਸਿਸਟੈਂਟ ਲਈ 5ATM ਦੀ ਰੇਟਿੰਗ ਮਿਲੀ ਹੈ ਯਾਨੀ 50 ਮੀਟਰ ਡੁੰਘੇ ਪਾਣੀ ’ਚ 30 ਮੀਟਰ ਤਕ ਰਹਿਣ ਤੋਂ ਬਾਅਦ ਵੀ ਇਹ ਵਾਚ ਖ਼ਰਾਬ ਨਹੀਂ ਹੋਵੇਗੀ।
Dizo Watch 2 Sports ’ਚ 260mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ ਸਮਾਰਟ ਪਾਵਰ ਸੇਵਿੰਗ ਚਿੱਪ ਹੈ। ਬੈਟਰੀ ਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਬੈਟਰੀ ਨੂੰ ਦੋ ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕੇਗਾ। ਵਾਚ ’ਤੇ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਮਿਲੇਣਗੇ।
MWC 2022: Oppo ਨੇ ਬਣਾਇਆ ਰਿਕਾਰਡ, ਸਿਰਫ਼ 9 ਮਿੰਟਾਂ ’ਚ ਇਸ ਚਾਰਜਰ ਨਾਲ ਪੂਰੀ ਚਾਰਜ ਹੋ ਗਈ ਬੈਟਰੀ
NEXT STORY