ਗੈਜੇਟ ਡੈਸਕ - ਜੇਕਰ ਤੁਸੀਂ ਵੀ ਇੰਸਟੈਂਟ ਲੋਨ ਦੇਣ ਵਾਲੀ ਐਪ ਤੋਂ ਲੋਨ ਲੈਂਦੇ ਹੋ ਤਾਂ ਅੱਜ ਹੀ ਆਪਣੀ ਇਸ ਆਦਤ ਨੂੰ ਛੱਡ ਦਿਓ। ਇਹ ਅਸੀਂ ਨਹੀਂ, ਸਗੋਂ ਸਰਕਾਰ ਕਹਿ ਰਹੀ ਹੈ। ਇਸ ਤਰ੍ਹਾਂ ਦੀ ਆਦਤ ਤੁਹਾਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਤੁਹਾਡਾ ਬੈਂਕ ਖਾਤਾ ਵੀ ਖਾਲੀ ਹੋ ਸਕਦਾ ਹੈ। ਤਤਕਾਲ ਲੋਨ ਪ੍ਰਦਾਨ ਕਰਨ ਵਾਲੀਆਂ ਐਪਾਂ ਤੁਹਾਨੂੰ ਕੁਝ ਮਿੰਟਾਂ ਵਿੱਚ ਪੈਸੇ ਦਿੰਦੀਆਂ ਹਨ ਪਰ ਬਦਲੇ ਵਿੱਚ ਕੁਝ ਲੈ ਜਾਂਦੀਆਂ ਹਨ, ਜਿਸਦਾ ਤੁਹਾਨੂੰ ਸਮੇਂ ਦੇ ਨਾਲ ਅਹਿਸਾਸ ਹੋਵੇਗਾ। ਹੁਣ ਸਰਕਾਰ ਨੇ ਇਕ ਹੋਰ ਤਤਕਾਲ ਲੋਨ ਐਪ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਆਓ ਜਾਣਦੇ ਹਾਂ...
ਸਰਕਾਰ ਨੇ 3A Rupee ਨੂੰ ਲੈ ਕੇ ਜਾਰੀ ਕੀਤਾ ਅਲਰਟ
ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਸਾਈਬਰ ਸੁਰੱਖਿਆ ਏਜੰਸੀ ਸਾਈਬਰ ਦੋਸਤ ਨੇ ਟਵਿੱਟਰ 'ਤੇ ਪੋਸਟ ਕਰਦੇ ਹੋਏ ਕਿਹਾ ਹੈ ਕਿ 3A Rupee ਇਕ ਫਰਜ਼ੀ ਐਪ ਹੈ ਅਤੇ ਇਸ ਨੂੰ ਰਿਜ਼ਰਵ ਬੈਂਕ ਨੇ ਮਾਨਤਾ ਨਹੀਂ ਦਿੱਤੀ ਹੈ। ਇਸ ਐਪ ਨੂੰ ਡਾਉਨਲੋਡ ਕਰਨਾ ਅਤੇ ਇਸ ਤੋਂ ਲੋਨ ਲੈਣਾ ਤੁਹਾਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ।
10 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤਾ ਇੰਸਟਾਲ
ਪਲੇ ਸਟੋਰ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 3A Rupee ਐਪ ਨੂੰ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਇਸ ਨੂੰ 4.3 ਦੀ ਰੇਟਿੰਗ ਮਿਲੀ ਹੈ। 3A Rupee ਤੋਂ ਇਲਾਵਾ Fashion Rupee ਨੂੰ ਲੈ ਕੇ ਵੀ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਕੀ ਹੈ Oil Heater ? ਜਾਣੋ ਕਿਵੇਂ ਕਰਦੈ ਕੰਮ ਤੇ ਕਿੰਨਾ ਹੈ ਸੁਰੱਖਿਅਤ
NEXT STORY