ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਕੱਝ ਸਮਾਂ ਪਹਿਲਾਂ Jio GigaFiber ਸਰਵਿਸ ਦੇ ਮੁਕਾਬਲੇ ਲਈ Bharat Fiber ਸਰਵਿਸ ਨੂੰ ਲਾਂਚ ਕੀਤਾ ਸੀ। ਇਹ ਇਕ ਹਾਈ-ਸਪੀਡ ਫਾਇਬਰ-ਟੂ-ਦ-ਹੋਮ FTTH) ਸਰਵਿਸ ਹੈ। BSNL ਨੇ ਹਾਲ ਹੀ 'ਚ ਆਪਣੇ Bharat Fiber ਯੂਜ਼ਰਸ ਨੂੰ Amazon Prime ਦਾ ਸਬਸਕ੍ਰਿਪਸ਼ਨ ਫ੍ਰੀ ਦਿੱਤੇ ਜਾਣ ਦੀ ਐਲਾਨ ਕੀਤਾ ਹੈ। ਬੀ. ਐੱਸ. ਐੱਨ. ਐੱਲ ਦੀ ਭਾਰਤ ਫਾਇਬਰ ਸਰਵਿਸ ਮੁਤਾਬਕ ਯੂਜ਼ਰਸ ਨੂੰ 35 ਜੀ. ਬੀ ਡਾਟਾ ਪ੍ਰਤੀ ਦਿਨ ਮਿਲੇਗਾ। ਉਹ ਵੀ ਸਿਰਫ 1.1 ਰੁਪਏ ਪ੍ਰਤੀ ਜੀ. ਬੀ ਦੀ ਦਰ ਨਾਲ।
ਇਸ ਆਫਰ ਦਾ ਫ਼ਾਇਦਾ ਯੂਜ਼ਰ ਨੂੰ ਉਦੋਂ ਮਿਲੇਗਾ ਜਦੋਂ BSNL Bharat Fiber ਸਰਵਿਸ ਦਾ 18 ਜੀ. ਬੀ (777 ਰੁਪਏ ਪ੍ਰਤੀ ਮਹੀਨਾਂ) ਜਾਂ ਇਸ ਤੋਂ 'ਤੇ ਦਾ ਪਲਾਨ ਲਿਆ ਜਾਵੇ। ਬੀ. ਐੱਸ. ਐੱਨ. ਐੱਲ ਦੀ ਵੈੱਬਸਾਈਟ ਤੋਂ ਉਪਯੂਕਤ ਪਲਾਨ ਲੈਣ ਤੋਂ ਬਾਅਦ ਐਮਾਜ਼ਨ ਪ੍ਰਾਈਮ ਮੈਂਬਰਸ਼ਿੱਪ ਐਕਟਿਵੇਟ ਹੋ ਜਾਵੇਗੀ। Amazon Prime ਮੈਂਬਰਸ਼ਿੱਪ ਦੇ ਨਾਲ ਯੂਜ਼ਰ ਨੂੰ ਪ੍ਰਾਈਮ ਵੀਡੀਓ ਤੇ ਪ੍ਰਾਈਮ ਮਿਊਜਿਕ ਦਾ ਐਕਸੇਸ ਮਿਲੇਗਾ। ਐਮਾਜ਼ਨ ਪ੍ਰਾਈਮ ਮੈਂਬਰਸ ਈ-ਬੁਕਸ ਨੂੰ ਐਕਸੇਸ ਕਰਨ ਦੇ ਨਾਲ-ਨਾਲ ਫਾਸਟ ਡਿਲੀਵਰੀ ਤੇ Amazon.in 'ਤੇ ਹੋਰ ਗਾਹਕਾਂ ਦੀ ਤੁਲਣਾ 'ਚ ਪ੍ਰਾਈਮ ਮੈਂਬਰਸ ਨੂੰ ਡੀਲਸ ਨੂੰ ਪਹਿਲਾਂ ਐਕਸੇਸ ਕਰਨ ਦੀ ਸਹੂਲਤ ਮਿਲਦੀ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ BSNL ਨੇ ਆਪਣੇ ਗਾਹਕਾਂ ਨੂੰ ਸਾਲਾਨਾ ਐਮਾਜ਼ਨ ਪ੍ਰਾਈਮ ਮੈਂਬਰਸ਼ਿਪ ਪ੍ਰਦਾਨ ਕਰਨ ਲਈ Amazon india ਨਾਲ ਹੱਥ ਮਿਲਾਇਆ ਹੋ। ਯਾਦ ਕਰਾ ਦੇਈਏ ਕਿ, ਬੀ. ਐਸ. ਐੱਨ. ਐੱਲ ਨੇ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਆਪਣੇ ਪੋਸਟਪੇਡ ਤੇ ਬਰਾਡਬੈਂਡ ਗਾਹਕਾਂ ਨੂੰ ਫ੍ਰੀ ਪ੍ਰਾਈਮ ਸਬਸਕ੍ਰਿਪਸ਼ਨ ਦੇਣ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ, Airtel ਤੇ Vodafone ਵੀ ਆਪਣੇ ਪੋਸਟਪੇਡ ਯੂਜ਼ਰਸ ਨੂੰ ਪ੍ਰਾਈਮ ਮੈਂਬਰਸ਼ਿਪ ਪ੍ਰਦਾਨ ਕਰਦੀਆਂ ਹਨ।
LinkedIn ’ਚ ਆਈ ਵੱਡੀ ਅਪਡੇਟ, ਹੁਣ ਫੇਸਬੁੱਕ ਦੀ ਤਰ੍ਹਾਂ ਕਰ ਸਕੋਗੇ ਲਾਈਵ
NEXT STORY