ਗੈਜੇਟ ਡੈਸਕ- ਐਲਨ ਮਸਕ ਨੂੰ ਆਖ਼ਿਰਕਾਰ ਟਵਿਟਰ ਲਈ ਇਕ ਨਵਾਂ ਸੀ.ਈ.ਓ. ਮਿਲ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿਟਰ ਦਾ ਨਵਾਂ ਸੀ.ਈ.ਓ. ਕੋਈ ਇਨਸਾਨ ਨਹੀਂ ਸਗੋਂ ਇਕ ਕੁੱਤਾ ਹੈ। ਉਹ ਮਸਕ ਦਾ ਪਾਲਤੂ ਕੁੱਤਾ ਹੈ, ਫਲੋਕੀ ਜਿਸਦਾ ਦੂਜਾ ਨਾਮ ਇਕ ਸ਼ੀਬਾ ਇਨੁ ਵੀ ਹੈ। ਐਲਨ ਮਸਕ ਨੇ ਆਪਣੇ ਟਵੀਟ 'ਚ ਕਿਹਾ ਹੈ ਕਿ ਉਨ੍ਹਾਂ ਦਾ ਕੁੱਤਾ ਫਲੋਕੀ ਦੂਜਿਆਂ ਤੋਂ ਬਿਹਤਰ ਹੈ। ਹਾਲਾਂਕਿ, ਉਨ੍ਹਾਂ ਕਿਸੇ ਖਾਸ ਵਿਅਕਤੀ ਦਾ ਨਾਮ ਨਹੀਂ ਲਿਆ। ਦੱਸ ਦੇਈਏ ਕਿ 44 ਬਿਲੀਅਨ ਡਾਲਰ 'ਚ ਟਵਿਟਰ ਨੂੰ ਖ਼ਰੀਦਣ ਤੋਂ ਬਾਅਦ ਐਲਨ ਮਸਕ ਇਸਦੇ ਸੀ.ਈ.ਓ. ਸਨ ਅਤੇ ਸੀ.ਈ.ਓ. ਬਣਨ ਤੋਂ ਬਾਅਦ ਉਨ੍ਹਾਂ ਨੇ ਪਰਾਗ ਅਗਰਵਾਲ ਸਣੇ ਕਈ ਲੋਕਾਂ ਨੂੰ ਅਹੁਦੇ ਤੋਂ ਕੱਢ ਦਿੱਤਾ ਸੀ।
ਇਹ ਵੀ ਪੜ੍ਹੋ– ਨਵੇਂ iPhone 'ਚ ਮਿਲੇਗਾ Type-C ਪੋਰਟ ਪਰ ਨਹੀਂ ਚੱਲੇਗਾ ਐਂਡਰਾਇਡ ਵਾਲਾ ਚਾਰਜਰ, ਜਾਣੋ ਕਾਰਨ

ਇਹ ਵੀ ਪੜ੍ਹੋ– WhatsApp 'ਤੇ ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ, ਆ ਰਿਹੈ ਬੇਹੱਦ ਸ਼ਾਨਦਾਰ ਫੀਚਰ
ਸੀ.ਈ.ਓ. ਬਣਨ ਤੋਂ ਬਾਅਦ ਐਲਨ ਮਸਕ ਨੇ ਆਪਣੇ ਕੁੱਤੇ ਦੀ ਤਾਰੀਫ਼ ਕੀਤੀ ਹੈ ਅਤੇ ਕਿਹਾ ਹੈ ਕਿ ਨੰਬਰ ਦੇ ਨਾਲ ਇਹ ਬਹੁਤ ਚੰਗਾ ਹੈ ਅਤੇ ਇਸ ਕੋਲ ਸਟਾਈਲ ਵੀ ਹੈ। ਐਲਨ ਮਸਕ ਦੇ ਇਸ ਟਵੀਟ ਨੂੰ ਹੁਣ ਤਕ ਕਰੀਬ 20 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ ਅਤੇ 10.6 ਮਿਲੀਅਨ ਵਿਊਜ਼ ਹਨ। ਇਕ ਹੋਰ ਟਵੀਟ 'ਚ ਕਿਹਾ ਗਿਆ ਹੈ ਕਿ ਟਵਿਟਰ ਦੇ ਬੋਰਡ ਆਫ ਡਾਇਰੈਕਟਰ ਐਲਮ ਮਸਕ ਹਨ, ਹਾਲਾਂਕਿ ਐਲਨ ਮਸਕ ਦੇ ਇਨ੍ਹਾਂ ਸਾਰੇ ਟਵੀਟ ਨੂੰ ਲੋਕ ਮਜ਼ਾਕ ਦੇ ਤੌਰ 'ਤੇ ਦੇਖ ਰਹੇ ਹਨ।
ਇਹ ਵੀ ਪੜ੍ਹੋ- ਗੂਗਲ ਲਈ ਚੁਣੌਤੀ ਬਣਿਆ Chat GPT, ਚੁਟਕੀਆਂ 'ਚ ਹੱਲ ਕਰਦੈ ਹਰ ਸਵਾਲ, ਜਾਣੋ ਕਿਵੇਂ ਕਰਦਾ ਹੈ ਕੰਮ

ਇਹ ਵੀ ਪੜ੍ਹੋ- Galaxy S23 Series ਨੇ ਬਣਾਇਆ ਰਿਕਾਰਡ, 24 ਘੰਟਿਆਂ 'ਚ ਹੋਈ 1.40 ਲੱਖ ਤੋਂ ਵੱਧ ਪ੍ਰੀ-ਬੁਕਿੰਗ
ਮਸਕ ਨੇ ਆਪਣੇ ਕੁੱਤੇ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਤਸਵੀਰਾਂ 'ਚ ਉਸਦਾ ਕੁੱਤਾ ਸੀ.ਈ.ਓ. ਦੀ ਕੁਰਸੀ 'ਤੇ ਬੈਠਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਉਸਨੇ ਇਕ ਕਾਲੇ ਰੰਗ ਦਾ ਸਵੈਟਰ ਪਹਿਨਿਆ ਹੋਇਆ ਹੈ ਜਿਸ 'ਤੇ ਸੀ.ਈ.ਓ. ਲਿਖਿਆ ਹੈ ਅਤੇ ਉਸਦੇ ਸਾਹਮਣੇ ਮੇਜ 'ਤੇ ਟਵਿਟਰ ਸੀ.ਈ.ਓ. ਨੂੰ ਲੈ ਕੇ ਡਾਕਿਊਮੈਂਟ ਵੀ ਦਿਸ ਰਹੇ ਹਨ। ਇਸ ਵਿਚ paw ਪ੍ਰਿੰਟਸ ਵੀ ਦਿਸ ਰਹੇ ਹਨ।

ਉਸਦੇ ਮੇਜ 'ਤੇ ਇਕ ਛੋਟਾ ਜਿਹਾ ਲੈਪਟਾਪ ਵੀ ਮੌਜੂਦ ਹੈ ਜਿਸ 'ਤੇ ਟਵਿਟਰ ਦਾ ਲੋਗੋ ਬਣਿਆ ਹੋਇਆ ਹੈ। ਐਲਨ ਮਸਕ ਨੇ ਫਲੋਕੀ ਦੀ ਦੂਜੀ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿਚ ਉਸਨੇ ਟਾਈ ਵੀ ਲਗਾਈ ਹੋਈ ਹੈ ਅਤੇ ਉਸਦੇ ਮੇਜ 'ਤੇ ਕਈ ਡਾਕਿਊਮੈਂਟਸ ਪਏ ਹੋਏ ਹਨ।
ਇਹ ਵੀ ਪੜ੍ਹੋ– Samsung ਦੇ 5G ਫੋਨ 'ਤੇ ਬੰਪਰ ਆਫਰ, 13 ਹਜ਼ਾਰ ਰੁਪਏ ਦੀ ਛੋਟ ਨਾਲ ਖਰੀਦਣ ਦਾ ਮੌਕਾ
ਰੇਨੋ-ਨਿਸਾਨ ਮਿਲ ਕੇ ਭਾਰਤ ’ਚ ਲਿਆ ਰਹੀਆਂ ਹਨ 6 ਨਵੀਆਂ ਗੱਡੀਆਂ
NEXT STORY