ਗੈਜੇਟ ਡੈਸਕ- ਜੇਕਰ ਤੁਸੀਂ ਦੇਸ਼-ਦੁਨੀਆ ਦੀ ਜਾਣਕਾਰੀ ਰੱਖਣ 'ਚ ਦਿਲਚਸਪੀ ਰੱਖਦੇ ਹੋਏ ਤਾਂ ਤੁਹਾਨੂੰ ਪਤਾ ਹੋਵੇਗਾ ਕਿ Chat GPT ਆ ਗਿਆ ਹੈ। ਇਹ ਇਕ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਹੈ ਜਿਸਨੂੰ ਦੂਜਾ ਗੂਗਲ ਮੰਨਿਆ ਜਾ ਰਿਹਾ ਹੈ। ਤਕਨੀਕੀ ਖੇਤਰ 'ਚ ਜਾਣਕਾਰੀ ਰੱਖਣ ਵਾਲੇ ਨੌਜਵਾਨ ਅਤੇ ਮਾਹਿਰ ਲਗਾਤਾਰ ਸੋਸ਼ਲ ਸਾਈਟਾਂ 'ਤੇ ਅੱਜ-ਕੱਲ੍ਹ ਇਸਦੀ ਹੀ ਚਰਚਾ ਕਰ ਰਹੇ ਹਨ।
ਚੈਟ ਜੀ.ਪੀ.ਟੀ. ਬਾਰੇ ਜਾਣਨ ਲਈ ਲੋਕ ਬਹੁਤ ਉਤਸ਼ਾਹਿਤ ਹਨ ਤਾਂ ਆਓ ਜਾਣਦੇ ਹਾਂ ਕੀ ਹੈ ਚੈਟ ਜੀ.ਪੀ.ਟੀ. ਇਹ ਇਕ ਜਨਰੇਟਿਵ ਪ੍ਰੀ ਟ੍ਰੇਨ ਟ੍ਰਾਂਸਫਾਰਮਰ ਭਾਸ਼ਾ ਮਾਡਲ ਹੈ। ਜਿਸਨੂੰ ਓਪਨ ਏ.ਆਈ. ਨੇ ਵਿਕਸਿਤ ਕੀਤਾ ਹੈ। ਜੋ ਸਰਚ ਬਾਕਸ 'ਚ ਲਿਖੇ ਗਏ ਸ਼ਬਦਾਂ ਨੂੰ ਸਮਝ ਕੇ ਆਰਟਿਕਲ, ਟੇਬਲ, ਸਮਾਚਾਰ ਲੇਖ, ਕਵਿਤਾ ਵਰਗੇ ਫਾਰਮੇਟ 'ਚ ਜਵਾਬ ਦੇ ਸਕਦਾ ਹੈ। ਦਰਅਸਲ, ਜਿਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਗੂਗਲ 'ਤੇ ਬਹੁਤ ਵੈੱਬਸਾਈਟਾਂ ਸਰਚ ਕਰਕੇ ਮਿਲਦੇ ਸਨ, ਚੈਟ ਜੀ.ਪੀ.ਟੀ. ਉਨ੍ਹਾਂ ਸਵਾਲਾਂ ਨੂੰ ਚੁਟਕੀਆਂ 'ਚ ਹਲ ਕਰ ਰਿਹਾ ਹੈ। ਚੈਟ ਜੀ.ਪੀ.ਟੀ. ਨਾ ਸਿਰਫ ਤੁਹਾਡੇ ਸਵਾਲ ਦਾ ਸਹੀ ਜਵਾਬ ਦੇ ਰਿਹਾ ਹੈ ਸਗੋਂ ਕੰਟੈਂਟ ਰਾਈਟਿੰਗ, ਬਿਜ਼ਨੈੱਸ ਰਣਨੀਤੀ ਵਰਗੀਆਂ ਚੀਜ਼ਾਂ ਵੀ ਕਰ ਰਿਹਾ ਹੈ।
ਇਹ ਵੀ ਪੜ੍ਹੋ- ChatGPT ਦਾ ਖਤਰਾ 10 ਪ੍ਰੋਫੈਸ਼ਨ 'ਤੇ ਸਭ ਤੋਂ ਵੱਧ : ਹੁਣੇ ਤੋਂ ਸਕਿਲ ਵਧਾਓ
ਕਿਵੇਂ ਹੋਇਆ ਚੈਟ ਜੀ.ਪੀ.ਟੀ. ਦਾ ਵਿਕਾਸ
ਚੈਟ ਜੀ.ਪੀ.ਟੀ. ਓਪਨ ਏ.ਆਈ. ਦੁਆਰਾ ਵਿਕਸਿਤ ਨੈਚੁਰਲ ਗੈਂਗੁਏਜ਼ ਪ੍ਰੋਸੈਸਿੰਗ ਮਾਡਲ ਹੈ। ਇਸਨੂੰ ਪਹਿਲੀ ਵਾਰ 2018 'ਚ ਇਕ ਖੋਜ 'ਚ ਪ੍ਰਕਾਸ਼ਿਤ ਕੀਤਾ ਗਿਆ ਸੀ। ਚੈਟ ਜੀ.ਪੀ.ਟੀ. ਦੇ ਫੁਲ ਫਾਰਮ ਦੀ ਗੱਲ ਕਰੀਏ ਤਾਂ ਇਸਨੂੰ ਚੈਟ ਜਨਰੇਟਿਵ ਪ੍ਰਿੰਟਡ ਟ੍ਰਾਂਸਫਾਰਮਰ ਕਹਿੰਦੇ ਹਨ। ਇਸਦਾ ਨਿਰਮਾਣ ਪ੍ਰਸ਼ਨ-ਉੱਤਰ, ਭਾਸ਼ਾ ਅਨੁਵਾਦ ਅਤੇ ਪੈਰਾਗ੍ਰਾਫ ਨਿਰਮਾਣ ਆਦਿ ਲਈ ਕੀਤਾ ਗਿਆ ਸੀ। ਚੈਟ ਜੀ.ਪੀ.ਟੀ. ਦੇ ਫਾਊਂਡਰ ਦੀ ਗੱਲ ਕਰੀਏ ਤਾਂ ਸੈਮ ਅਲਟਮੈਨ ਅਤੇ ਏਲਨ ਮਸਕ ਨੇ 2015 'ਚ ਇਸਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤੀ ਸਾਲਾਂ 'ਚ ਹੀ ਏਲਨ ਮਸਕ ਨੇ ਇਸ ਪ੍ਰਾਜੈਕਟ ਨੂੰ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਮਾਈਕ੍ਰੋਸਾਫਟ ਨੇ ਇਸ ਵਿਚ ਨਿਵੇਸ਼ ਕੀਤਾ ਹੈ ਅਤੇ 30 ਨਵੰਬਰ 2022 ਨੂੰ ਇਕ ਪ੍ਰੋਟੋਟਾਈਪ ਦੇ ਤੌਰ 'ਤੇ ਇਸਨੂੰ ਲਾਂਚ ਕੀਤਾ।
ਇਹ ਵੀ ਪੜ੍ਹੋ- ਗੂਗਲ ਦੀ 20 ਸਾਲਾਂ ਦੀ ਬਾਦਸ਼ਾਹਤ ਨੂੰ ChatGPT ਤੋਂ ਖ਼ਤਰਾ, ਇਹ 3 ਕਾਰਕ ਦੇ ਰਹੇ ਵੱਡੀ ਚੁਣੌਤੀ
ਹੌਲੀ-ਹੌਲੀ ਹੋਰ ਭਾਸ਼ਾਵਾਂ 'ਚ ਵੀ ਕਰੇਗਾ ਕੰਮ
ਮੌਜੂਦਾ ਸਮੇਂ 'ਚ ਚੈਟ ਜੀ.ਪੀ.ਟੀ. ਅੰਗਰੇਜੀ ਭਾਸ਼ਾ 'ਚ ਕੰਮ ਕਰ ਰਿਹਾ ਹੈ ਪਰ ਇਹ ਹੌਲੀ-ਹੌਲੀ ਹਿੰਦੀ ਸਣੇ ਹੋਰ ਭਾਸ਼ਾਵਾਂ 'ਚ ਵੀ ਕੰਮ ਕਰਨਾ ਸ਼ੁਰੂ ਕਰੇਗਾ।
2 ਮਿਲੀਅਨ ਤੋਂ ਪਾਰ ਹੋਈ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ
ਚੈਟ ਜੀ.ਪੀ.ਟੀ. ਨੂੰ ਸ਼ੁਰੂ ਹੋਏ ਅਜੇ ਦੋ ਮਹੀਨੇ ਹੀ ਹੋਏ ਹਨ ਪਰ ਇਸਦੇ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ 2 ਮਿਲੀਅਨ ਨੂੰ ਪਾਰ ਕਰ ਚੁੱਕੀ ਹੈ। ਇਸ ਨਾਲ ਤੁਸੀਂ ਇਸਦੀ ਲੋਕਪ੍ਰਸਿੱਧੀ ਦਾ ਅੰਦਾਜ਼ਾ ਵੀ ਲਗਾ ਸਕਦੇ ਹੋ।
ਇਹ ਵੀ ਪੜ੍ਹੋ- ਚੈਟਬਾਟ ਦੀ ਜੰਗ 'ਚ ਚੀਨ ਦੀ ਐਂਟਰੀ, Google ਤੇ ChatGTP ਨੂੰ ਦੇਵੇਗਾ ਟੱਕਰ
ਇੰਝ ਕਰ ਸਕੋਗੇ ਇਸਤੇਮਾਲ
ਜੇਕਰ ਤੁਸੀਂ ਵੀ ਚੈਟ ਜੀ.ਪੀ.ਟੀ. ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੋਬਾਇਲ ਦੇ ਗੂਗਲ ਸਰਚ ਇੰਜਣ 'ਚ ਜਾ ਕੇ ਚੈਟ ਡਾਟ ਓਪਨ ਏ.ਆਈ. ਡਾਟ ਕਾਮ ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਤੁਸੀਂ ਚੈਟ ਜੀ.ਪੀ.ਟੀ. ਦਾ ਇਸਤੇਮਾਲ ਕਰ ਸਕੋਗੇ।
ਕੀ ਚੈਟ ਜੀ.ਪੀ.ਟੀ. ਨਾਲ ਲੋਕਾਂ ਦਾ ਕਰੀਅਰ ਪ੍ਰਭਾਵਿਤ ਹੋ ਰਿਹਾ ਹੈ
ਚੈਟ ਜੀ.ਪੀ.ਟੀ. ਦੇ ਆਉਣ ਨਾਲ ਲੋਕ ਬਹੁਤ ਸਾਰੇ ਸਵਾਲ ਚੈਟ ਜੀ.ਪੀ.ਟੀ. ਤੋਂ ਕਰਨ ਲੱਗੇ ਹਨ। ਚੈਟ ਜੀ.ਪੀ.ਟੀ. ਉਨ੍ਹਾਂ ਦਾ ਆਪਣੇ ਫੀਡ ਡਾਟਾ ਮੁਤਾਬਕ, ਜਵਾਬ ਦੇ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਪਰ ਇਸ ਨਾਲ ਲੋਕਾਂ ਦਾ ਕਰੀਅਰ ਪ੍ਰਭਾਵਿਤ ਨਹੀਂ ਹੋਵੇਗਾ। ਇਹ ਮੰਨਿਆ ਜਾ ਸਕਦਾ ਹੈ ਕਿ ਏ.ਆਈ. ਸਿਸਟਮ ਕੁਝ ਕੰਮ ਮਨੁੱਖੀ ਦਿਮਾਗ ਤੋਂ ਉੱਚ ਸਮਰੱਥਾ 'ਚ ਕਰ ਸਕਦਾ ਹੈ ਪਰ ਮਨੁੱਖਾਂ ਦੀ ਤਰ੍ਹਾਂ ਸਮਝ ਅਤੇ ਰਚਨਾਤਮਕ ਪੱਧਰ ਇਸ ਟੂਲ 'ਚ ਨਹੀਂ।
ਇਹ ਵੀ ਪੜ੍ਹੋ- Galaxy S23 Series ਨੇ ਬਣਾਇਆ ਰਿਕਾਰਡ, 24 ਘੰਟਿਆਂ 'ਚ ਹੋਈ 1.40 ਲੱਖ ਤੋਂ ਵੱਧ ਪ੍ਰੀ-ਬੁਕਿੰਗ
ਚੈਟਬਾਟ ਦੀ ਜੰਗ 'ਚ ਚੀਨ ਦੀ ਐਂਟਰੀ, Google ਤੇ ChatGTP ਨੂੰ ਦੇਵੇਗਾ ਟੱਕਰ
NEXT STORY