ਜਲੰਧਰ : ਫੇਸਬੁਕ ਵੱਲੋਂ ਲਾਂਚ ਕੀਤੇ ਗਏ ਮਾਰਕੀਟ ਪਲੇਸ ਨੂੰ ਲਾਈਵ ਹੋਏ ਨੂੰ ਇਕ ਦਿਨ ਵੀ ਪੂਰਾ ਨਹੀਂ ਹੋਇਆ ਹੈ ਕਿ ਇਸ 'ਤੇ ਬੰਦੂਕਾਂ, ਨਸ਼ੇ ਤੇ ਹੋਰ ਅਜਿਹੇ ਪ੍ਰਾਡਕਟ ਵਿਕਣੇ ਸ਼ੁਰੂ ਵੀ ਹੋ ਗਏ ਹਨ, ਜੋ ਕਿ ਸਰਾਸਰ ਫੇਸਬੁਕ ਦੇ ਨਿਯਮਾਂ ਦੇ ਖਿਲਾਫ ਹੈ। ਦਸ ਦਈਏ ਕਿ ਮਾਰਕੀਟ ਪਲੇਸ ਫੀਚਰ ਦੀ ਮਦਦ ਨਾਲ ਫੇਸਬੁਕ ਯੂਜ਼ਰ ਸਾਮਾਨ ਖਰੀਦ ਤੇ ਵੇਚ ਸਕਦਾ ਹੈ ਤੇ ਇਹ ਸਭ ਫੇਸਬੁਕ ਦੀ ਮੋਬਾਇਲ ਐਪ 'ਚ ਹੀ ਹੋਵੇਗਾ।
ਇਸ ਫੀਚਰ ਨੂੰ ਯੂ. ਕੇ., ਯੂ. ਐੱਸ., ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਮੁਹੱਈਆ ਕਰਵਾ ਦਿੱਤਾ ਗਿਆ ਹੈ। ਇਸ ਫੀਚਰ ਨੂੰ ਫੇਸਬੁਕ ਦੇ ਡੈਸਕਟਾਪ ਵਰਜ਼ਨ 'ਤੇ ਵੀ ਬਹੁਤ ਜਲਦ ਲਾਂਚ ਕਰ ਦਿੱਤਾ ਜਾਵੇਗਾ। ਫੇਸਬੁਕ ਨੂੰ ਗੈਰਕਨੂਨੀ ਚੀਜ਼ਾਂ ਦਾ ਮਾਰਕੀਟਪਲੇਸ 'ਤੇ ਵਿਕਣ ਦੇ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਫੇਸਬੁਕ ਨੇ ਇਸ ਲਈ ਮੁਆਫੀ ਵੀ ਮੰਗੀ ਹੈ। ਫੇਸਬੁਕ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਦਾ ਜਲਦੀ ਹੀ ਹਲ ਲੱਭੇਗੀ ਤੇ ਇਸ ਸਰਵਿਸ ਨੂੰ ਮੈਨਿਊਲੀ ਮਾਨੀਟਰ ਕਰੇਗੀ ਤਾਂ ਜੋ ਫੇਸਬੁਕ ਦੀ ਪਾਲਿਸੀ ਦੇ ਖਿਲਾਫ ਅਜਿਹਾ ਕੁਝ ਦੋਬਾਰਾ ਨਾ ਹੋ ਸਕੇ।
ਸੈਮਸੰਗ ਨੇ ਇਸ ਸਮਾਰਟਫੋਨ ਲਈ ਪੇਸ਼ ਕੀਤਾ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ
NEXT STORY