ਨਵੀਂ ਦਿੱਲੀ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਅੱਜ ਦੇ ਦੌਰ 'ਚ ਹਰ ਵਰਗ ਦੇ ਲੋਕਾਂ ਦੇ ਦਿਲਾਂ ਦੀ ਧੜਕਨ ਬਣ ਚੁੱਕੀ ਹੈ। ਫੇਸਬੁੱਕ 'ਤੇ ਲੋਕਾਂ ਵੱਲੋਂ ਚੈਟਿੰਗ, ਫੋਟੋਜ਼, ਵੀਡੀਓ ਸ਼ੇਅਰਿੰਗ ਦੇ ਨਾਲ-ਨਾਲ ਆਪਣੇ ਵਿਊਜ਼ ਨੂੰ ਵੀ ਸ਼ੇਅਰ ਕੀਤਾ ਜਾਂਦਾ ਹੈ। ਇਸ ਨਾਲ ਤੁਹਾਡੇ ਦੂਰ ਬੈਠੇ ਦੋਸਤ ਵੀ ਤੁਹਾਨੂੰ ਆਪਣੇ ਨੇੜੇ ਹੋਣ ਦਾ ਅਹਿਸਾਸ ਦਿਵਾਉਂਦੇ ਹਨ।
ਜੇਕਰ ਤੁਸੀਂ ਵੀ ਆਪਣੀ ਫੇਸਬੁੱਕ ਦੀ ਪ੍ਰੋਫਾਇਲ ਫੋਟੋ ਨੂੰ ਬਦਲਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੋ ਸਕਦੀ ਹੈ ਕਿਉਂਕਿ ਹਾਲ ਹੀ 'ਚ ਫੇਸਬੁੱਕ ਨੇ ਇਕ ਜ਼ਬਰਦਸਤ ਫੀਚਰ ਲਾਂਚ ਕੀਤਾ ਹੈ। ਜਿਸ ਤਹਿਤ ਤੁਸੀਂ ਆਪਣੀ ਪ੍ਰੋਫਾਇਲ 'ਚ ਫੋਟੋ ਦੀ ਥਾਂ 7 ਸੈਕਿੰਡ ਦੀ ਵੀਡੀਓ ਸੈੱਟ ਕਰ ਸਕਦੇ ਹੋ। ਇਹ ਫੀਚਰ ਸਭ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਦੀ ਸ਼ੁਰੂਆਤ 'ਚ ਕੈਲੀਫੋਰਨੀਆ ਅਤੇ ਯੂ.ਕੇ. ਦੇ ਯੂਜ਼ਰਸ ਲਈ ਲਾਂਚ ਕੀਤਾ ਗਿਆ ਸੀ। ਹਾਲਾਂਕਿ ਮੌਜੂਦਾ ਸਮੇਂ 'ਚ ਇਹ ਸਿਰਫ IOS ਐਪ 'ਤੇ ਉਪਲੱਬਧ ਹੈ। ਐਨੀਮੇਟਿਡ ਇਮੈਜਿਸ ਸਿਰਫ ਉਦੋਂ ਦਿਸੇਗੀ ਜਦੋਂ ਲੋਕ ਤੁਹਾਡੇ ਪ੍ਰੋਫਾਇਲ ਪੇਜ 'ਤੇ ਜਾਣਗੇ। ਇਸ ਐਨੀਮੇਟਿਡ ਪ੍ਰੋਫਾਇਲ ਪਿੱਕ ਫੀਚਰ ਦੀ ਵਰਤੋਂ ਫੇਸਬੁੱਕ ਵੈੱਬਸਾਈਟ 'ਤੇ ਨਹੀਂ ਹੋ ਸਕਦੀ।
ਜਾਣੋ ਕਿਵੇਂ ਕਰ ਸਕਦੋ ਹੇ ਇਸ ਦੀ ਵਰਤੋਂ—
ਤੁਹਾਨੂੰ ਆਪਣੇ ਆਈਫੋਨ, ਆਈਪੈਡ ਜਾਂ ਆਈਪੌਡ ਟੱਚ 'ਤੇ ਫੇਸਬੁੱਕ ਦਾ ਸਭ ਤੋਂ ਲੇਟੈਸਟ ਵਰਜਨ 47 ਅਪਡੇਟ ਕਰਨਾ ਪਵੇਗਾ। ਇਸ ਤੋਂ ਬਾਅਦ ਪੇਜ 'ਤੇ ਸੱਜੇ ਪਾਸੇ ਸਭ ਤੋਂ ਹੇਠਾਂ More 'ਤੇ ਟੈਪ ਕਰੋ।
ਹੁਣ 'View Your Profile' 'ਤੇ ਕਲਿੱਕ ਕਰੋ। ਆਪਣੇ ਪ੍ਰੋਫਾਇਲ ਪੇਜ 'ਤੇ ਸਿੱਧੇ ਪਾਸੇ ਸਭ ਤੋਂ ਹੇਠਾਂ ਤੁਹਾਨੂੰ ਮੂਵਿੰਗ ਕੈਮਰੇ ਦਾ ਆਈਕਨ ਦਿਸੇਗਾ। ਇਸ 'ਤੇ ਟੈਪ ਕਰੋ।
ਮੈਨਿਊ ਓਪਨ ਹੋਣ ਤੋਂ ਬਾਅਦ ਤੁਸੀਂ ਨਵੀਂ ਪ੍ਰੋਫਾਇਲ ਵੀਡੀਓ ਸੈੱਟ ਜਾਂ ਅਪਲੋਡ ਕਰ ਸਕਦੇ ਹੋ। ਇਸ ਤੋਂ ਬਾਅਦ ਐਪ ਤੁਹਾਡੇ ਕੋਲੋ ਫੋਟੋ ਅਤੇ ਕੈਮਰਾ ਐਪ ਦੀ ਵਰਤੋਂ ਕਰਨ ਦੀ ਮਨਜ਼ੂਰੀ ਮੰਗੇਗਾ। ਹੁਣ ਤੁਸੀਂ ਵੀਡੀਓ ਦੀ ਲੈਂਥ ਨੂੰ ਟ੍ਰਿਮ ਬਟਨ ਦੀ ਮਦਦ ਨਾਲ ਘੱਟ ਕਰ ਸਕਦੇ ਹੋ।
ਫਾਈਨ ਟਿਊਨਿੰਗ ਤੋਂ ਬਾਅਦ Next 'ਤੇ ਕਲਿੱਕ ਕਰੋ। ਹੁਣ ਤੁਸੀਂ ਆਪਣੀ ਵੀਡੀਓ ਲਈ ਫਰੇਮ ਸਲੈਕਟ ਕਰੋ ਜੋ ਕਿ ਪ੍ਰੋਫਾਇਲ ਲਈ ਥੰਬਨੇਲ ਦੇ ਤੌਰ 'ਤੇ ਇਸਤੇਮਾਲ ਹੋਵੇਗਾ। ਕਿਸੇ ਇਕ ਨੂੰ ਸਲੈਕਟ ਕਰੋ ਅਤੇ ਸੇਵ 'ਤੇ ਕਲਿੱਕ ਕਰ ਦਿਓ। ਇਸ ਤਰ੍ਹਾਂ ਤੁਹਾਡੀ ਪ੍ਰੋਫਾਇਲ 'ਤੇ ਵੀਡੀਓ ਸੈੱਟ ਹੋ ਜਾਵੇਗੀ।
ਆਈ-ਟ੍ਰੈਕਿੰਗ ਟੈਕਨਾਲੋਜੀ ਨਾਲ ਡਿਵੈਲਪ ਹੋਇਆ MSI ਦਾ ਗੈਮਿੰਗ ਲੈਪਟਾਪ
NEXT STORY