ਜਲੰਧਰ— ਲੈਪਟਾਪ ਨੂੰ ਹੋਰ ਵੀ ਵਧੀਆ ਬਣਾਉਣ ਦੇ ਟੀਚੇ ਨਾਲ MSI ਨੇ ਨਵਾਂ ਗੇਮਿੰਗ ਲੈਪਟਾਪ ਡਿਵੈਲਪ ਕੀਤਾ ਹੈ ਜਿਸ ਵਿਚ ਸਵੀਡਿਸ਼ ਕੰਪਨੀ Tobii ਦੀ ਨਵੀਂ ਆਈ-ਟ੍ਰੈਕਿੰਗ ਟੈਕਨਾਲੋਜੀ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲ ਹੀ 'ਚ ਕੰਪਨੀ ਨੇ ਆਪਣੇ ਇਸ ਗੇਮਿੰਗ ਲੈਪਟਾਪ ਦੀ ਸਪੈਸੀਫਿਕੇਸ਼ੰਸ ਨੂੰ ਸ਼ੋਅ ਕੀਤਾ ਹੈ ਜੋ ਕੁਝ ਇਸ ਪ੍ਰਕਾਰ ਹਨ।
ਕੰਪਨੀ ਮੁਤਾਬਕ ਇਸ ਦੀ ਆਈ-ਟ੍ਰੈਕਿੰਗ ਟੈਕਨਾਲੋਜੀ ਯੂਜ਼ਰ ਦੀ ਮੂਵਮੈਂਟ ਨਾਲ ਗੇਮ ਨੂੰ ਚਲਾਉਣ 'ਚ ਮਦਦ ਕਰੇਗੀ ਨਾਲ ਹੀ ਇਸ ਵਿਚ 6th ਜਨਰੇਸ਼ਨ 2.70 GHz ਇੰਟੈਲ ਕੋਰ i7 K ਪ੍ਰੋਸੈਸਰ Nvidia GeForce GTX 900M GPU ਦੇ ਨਾਲ ਦਿੱਤਾ ਗਿਆ ਹੈ ਜੋ ਹਾਈ ਗ੍ਰਾਫਿਕਸ ਕੁਆਲਿਟੀ ਦੇ ਨਾਲ ਸਮੂਥ ਵੀਡੀਓ ਪਰਫਾਰਮੈਂਸ ਨੂੰ ਮੈਂਟੇਨ ਕਰੇਗਾ।
ਇਸ ਵਿਚ 17.3-ਇੰਚ ਦੀ ਡਿਸਪਲੇ ਅਤੇ ਫੁਲ-ਕਲਰ ਬੈਕਲਿਟ ਸਟੀਲ ਸੀਰੀਜ਼ ਕੀਬੋਰਡ ਦਿੱਤਾ ਗਿਆ ਹੈ। ਹੋਰ ਫੀਚਰਜ਼ 'ਚ 32ਜੀ.ਬੀ. DDR4 ਰੈਮ ਸ਼ਾਮਲ ਹੈ ਜੋ 256ਜੀ.ਬੀ. SS4 ਕਾਰਡ ਅਤੇ 1TB HDD ਟੋਰੇਜ਼ ਨਾਲ ਗੇਮਸ ਨੂੰ ਲੋਡ ਕਰਨ 'ਚ ਮਦਦ ਕਰੇਗੀ। ਖਾਸ ਫੀਚਰਜ਼ 'ਚ Blu-Ray ਡਿਸਕ ਡ੍ਰਾਈਵ ਅਤੇ ਡਿਊਲ 4K ਐਕਸਟਰਨਲ ਮਾਨੀਟਰਸ ਦੀ ਸਪੋਰਟ ਦਿੱਤੀ ਗਈ ਹੈ। ਇਸ ਵਿਚ 3W ਸਪੀਕਰਜ਼ ਦੇ ਨਾਲ ਸਬਵੂਫਰ ਸ਼ਾਮਲ ਹਨ ਜੋ ESS ਟੈਕਨਾਲੋਜੀ ਦੀ ਮਦਦ ਨਾਲ ਗੇਮ ਖੇਡਣ ਦੇ ਮਜ਼ੇ ਨੂੰ ਹੋਰ ਵਧਾ ਦੇਵੇਗਾ। ਕੰਪਨੀ ਮੁਤਾਬਕ ਇਸ ਦੀ ਸ਼ੁਰੂਆਤੀ ਕੀਮਤ 2,600 ਅਮਰੀਕੀ ਡਾਲਰ ਹੋਵੇਗੀ।
ਅਦਾਲਤ ਨੇ ਗੂਗਲ ਤੋਂ ਪੁੱਛਿਆ: ਕੀ ਸਰਕਾਰੀ ਸਮੱਗਰੀ ਤੋਂ ਪੈਸਾ ਕਮਾ ਰਹੀ ਹੈ ਯੂ-ਟਿਊਬ?
NEXT STORY