ਗੈਜੇਟ ਡੈਸਕ– ਗੂਗਲ ਪੇਅ ਨੂੰ ਲੈ ਕੇ ਬਹੁਤ ਸਾਰੀਆਂ ਖ਼ਬਰਾਂ ਆ ਰਹੀਆਂ ਸਨ ਜਿਨ੍ਹਾਂ ’ਚ ਦੱਸਿਆ ਜਾ ਰਿਹਾ ਸੀ ਕਿ ਗੂਗਲ ਪੇਅ ਰਾਹੀਂ ਪੈਸੇ ਭੇਜਣ ਲਈ ਯੂਜ਼ਰਸ ਕੋਲੋਂ ਹੁਣ ਕੰਪਨੀ ਚਾਰਜ ਲਵੇਗੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਯੂਜ਼ਰਸ ਪਰੇਸ਼ਾਨ ਹੋ ਗਏ ਸਨ ਪਰ ਹੁਣ ਗੂਗਲ ਨੇ ਇਸ ’ਤੇ ਆਪਣਾ ਸਪਸ਼ਟੀਕਰਣ ਦੇ ਦਿੱਤਾ ਹੈ। ਗੂਗਲ ਦਾ ਕਹਿਣਾ ਹੈ ਕਿ ਗੂਗਲ ਪੇਅ ਰਾਹੀਂ ਪੈਸੇ ਟ੍ਰਾਂਸਫਰ ਕਰਨ ’ਤੇ ਭਾਰਤੀ ਯੂਜ਼ਰਸ ਕੋਲੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ। ਇਹ ਚਾਰਜ ਅਮਰੀਕੀ ਯੂਜ਼ਰਸ ਲਈ ਹੀ ਹੈ। ਦੱਸ ਦੇਈਏ ਕਿ ਪਿਛਲੇ ਹਫਤੇ ਗੂਗਲ ਨੇ ਐਲਾਨ ਕੀਤਾ ਸੀ ਕਿ ਅਗਲੇ ਸਾਲ ਐਂਡਰਾਇਡ ਅਤੇ ਆਈ.ਓ.ਐੱਸ. ਪਲੇਟਫਾਰਮ ਲਈ ਨਵੀਂ ਗੂਗਲ ਪੇਅ ਐਪ ਪੇਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਯੂਜ਼ਰਸ ਵੈੱਬ ਬ੍ਰਾਊਜ਼ਰ ਰਾਹੀਂ ਸੇਵਾਵਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ।
ਹੁਣ ਗੂਗਲ ਦੇ ਬੁਲਾਰੇ ਨੇ ਕਿਹਾ ਕਿ ਇਹ ਚਾਰਜ ਖ਼ਾਸਤੌਰ ’ਤੇ ਅਮਰੀਕਾ ਲਈ ਹੀ ਹੈ ਅਤੇ ਇਹ ਭਾਰਤ ’ਚ ਗੂਗਲ ਪੇਅ ਜਾਂ ਗੂਗਲ ਪੇਅ ਫਾਰ ਬਿਜ਼ਨੈੱਸ ਐਪ ’ਤੇ ਲਾਗੂ ਨਹੀਂ ਹੋਵੇਗਾ।
ਬਿਹਤਰੀਨ ਫੀਚਰਜ਼ ਵਾਲਾ ਵੀਵੋ ਦਾ ਨਵਾਂ ਫੋਨ ਲਾਂਚ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY