ਨਵੀਂ ਦਿੱਲੀ : ਜਰਮਨ ਦੀ ਮਸ਼ਹੂਰ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ (Audi) ਨੇ ਭਾਰਤੀ ਬਾਜ਼ਾਰ ਵਿੱਚ ਆਪਣੇ ਕਿਊ8 (Q8) ਪਰਿਵਾਰ ਦੀ ਨਵੀਂ ਹਾਈ-ਪਰਫਾਰਮੈਂਸ SUV 'SQ8' ਨੂੰ ਉਤਾਰ ਦਿੱਤਾ ਹੈ। ਆਡੀ SQ8 ਆਪਣੀ ਬਿਹਤਰੀਨ ਇੰਜੀਨੀਅਰਿੰਗ ਅਤੇ ਪਾਵਰ ਲਈ ਜਾਣੀ ਜਾਂਦੀ ਹੈ। ਇਸ ਵਿੱਚ 4 ਲੀਟਰ ਦੀ ਸਮਰੱਥਾ ਵਾਲਾ V8 TFSI ਇੰਜਣ ਲਗਾਇਆ ਗਿਆ ਹੈ, ਜੋ 373 ਕਿਲੋਵਾਟ ਦੀ ਪਾਵਰ ਅਤੇ 770 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਰਫ਼ਤਾਰ ਦੇ ਮਾਮਲੇ ਵਿੱਚ ਇਹ ਕਾਰ ਬੇਹੱਦ ਤੇਜ਼ ਹੈ; ਇਹ ਮਹਿਜ਼ 4.1 ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀ ਹੈ ਅਤੇ ਇਸਦੀ ਅਧਿਕਤਮ ਰਫ਼ਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੈ।
ਇਸ SUV ਨੂੰ ਬੇਹੱਦ ਆਕਰਸ਼ਕ ਬਣਾਉਣ ਲਈ ਕਈ ਖ਼ਾਸ ਬਦਲਾਅ ਕੀਤੇ ਗਏ ਹਨ। ਇਸ ਵਿੱਚ ਆਡੀ ਲੇਜ਼ਰ ਲਾਈਟ ਦੇ ਨਾਲ HD ਮੈਟ੍ਰਿਕਸ LED ਹੈੱਡਲਾਈਟਸ ਦਿੱਤੀਆਂ ਗਈਆਂ ਹਨ। ਗਾਹਕਾਂ ਲਈ 22-ਇੰਚ ਦੇ ਵਿਕਲਪਿਕ ਅਲੌਏ ਵ੍ਹੀਲਜ਼ ਅਤੇ 30 ਵੱਖ-ਵੱਖ ਰੰਗਾਂ ਦੇ ਵਿਕਲਪ ਮੌਜੂਦ ਹਨ। ਬਿਹਤਰ ਕੰਟਰੋਲ ਲਈ ਇਸ ਵਿੱਚ ਆਲ-ਵ੍ਹੀਲ ਸਟੀਅਰਿੰਗ ਅਤੇ ਅਡੈਪਟਿਵ ਏਅਰ ਸਸਪੈਂਸ਼ਨ ਸਪੋਰਟ ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ।
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਡੀ ਨੇ ਇਸ ਵਿੱਚ 8 ਏਅਰਬੈਗ, ਕਰੂਜ਼ ਕੰਟਰੋਲ ਸਪੀਡ ਲਿਮਿਟਰ ਅਤੇ ਆਡੀ ਪ੍ਰੀ-ਸੈਂਸ ਬੇਸਿਕ ਫੀਚਰ ਦਿੱਤੇ ਹਨ। ਇਸ ਤੋਂ ਇਲਾਵਾ, ਬਿਹਤਰ ਵਿਜ਼ੀਬਿਲਟੀ ਲਈ ਨਾਈਟ ਵਿਜ਼ਨ ਅਸਿਸਟ, ਹੈੱਡ-ਅੱਪ ਡਿਸਪਲੇਅ ਅਤੇ ਲੇਨ ਡਿਪਾਰਚਰ ਵਾਰਨਿੰਗ ਸਿਸਟਮ ਵਰਗੇ ਵਿਕਲਪਿਕ ਫੀਚਰ ਵੀ ਸ਼ਾਮਲ ਕੀਤੇ ਗਏ ਹਨ।
ਆਡੀ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ SUV ਉਨ੍ਹਾਂ ਗਾਹਕਾਂ ਲਈ ਤਿਆਰ ਕੀਤੀ ਗਈ ਹੈ ਜੋ ਲਗਜ਼ਰੀ ਦੇ ਨਾਲ-ਨਾਲ ਰੋਮਾਂਚਕ ਡ੍ਰਾਈਵਿੰਗ ਅਨੁਭਵ ਚਾਹੁੰਦੇ ਹਨ। ਕੰਪਨੀ ਇਸ ਕਾਰ ਦੇ ਨਾਲ 10 ਸਾਲਾਂ ਲਈ ਮੁਫ਼ਤ ਰੋਡਸਾਈਡ ਅਸਿਸਟੈਂਸ ਅਤੇ ਕਈ ਆਕਰਸ਼ਕ ਰੱਖ-ਰਖਾਅ ਪੈਕੇਜ ਵੀ ਦੇ ਰਹੀ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਸ਼ਾਨਦਾਰ SUV ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 1,77,72,000 ਰੁਪਏ ਰੱਖੀ ਗਈ ਹੈ।
ਲਾਂਚ ਹੋ ਗਿਆ 9000mAh ਬੈਟਰੀ ਵਾਲਾ ਧਾਕੜ ਸਮਾਰਟਫੋਨ ! 24GB ਰੈਮ ਤੱਕ ਮਿਲੇਗੀ ਰੈਮ, ਜਾਣੋ ਕੀਮਤ
NEXT STORY