ਗੈਜੇਟ ਡੈਸਕ– ਘਰੇਲੂ ਕੰਪਨੀ Fire-Boltt ਨੇ ਆਪਣੀ ਨਵੀਂ ਸਮਾਰਟਵਾਚ Fire-Boltt Visionary ਨੂੰ ਲਾਂਚ ਕਰ ਦਿੱਤਾ ਹੈ। Fire-Boltt Visionary ਦੇ ਨਾਲ ਵੱਡੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਇਸ ਵਾਚ ’ਚ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਗਈ ਹੈ। Fire-Boltt Visionary ਨੂੰ ਵਾਟਰ ਰੈਸਿਸਟੈਂਟ ਲਈ ਆਈ.ਪੀ.68 ਦੀ ਰੇਟਿੰਗ ਮਿਲੀ ਹੈ ਅਤੇ ਬਲੱਡ ਆਕਸੀਜਨ ਟ੍ਰੈਕਿੰਗ ਲਈ SpO2 ਸੈਂਸਰ ਵੀ ਹੈ। ਇਸ ਵਾਚ ਦੀ ਬੈਟਰੀ ਨੂੰ ਲੈ ਕੇ 5 ਦਿਨਾਂ ਦੇ ਬੈਕਅਪ ਦਾ ਦਾਆਵਾ ਕੀਤਾ ਗਿਆ ਹੈ।
Fire-Boltt Visionary ਦੀ ਕੀਮਤ
Fire-Boltt Visionary ਦੀ ਕੀਮਤ 3,799 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਐਮਾਜ਼ੋਨ ਇੰਡੀਆ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ’ਤੇ ਸ਼ੁਰੂ ਹੋ ਗਈ ਹੈ। Fire-Boltt Visionary ਨੂੰ ਕਾਲੇ, ਨੀਲੇ, ਸ਼ੈਂਪੇਲ ਗੋਲਡ, ਡਾਰਕ ਗ੍ਰੇਅ, ਗੋਲਡ, ਗਰੀਨ ਪਿੰਕ ਅਤੇ ਸਿਲਵਰ ਰੰਗ ’ਚ ਖਰੀਦਿਆ ਜਾ ਸਕਦਾ ਹੈ।
Fire-Boltt Visionary ਦੀਆਂ ਖੂਬੀਆਂ
Fire-Boltt ਦੀ ਇਸ ਵਾਚ ’ਚ 1.78 ਇੰਚ ਦੀ ਐਮੋਲੇਡ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 369x448 ਪਿਕਸਲ ਹੈ। ਇਸ ਵਿਚ ਇਕ ਕ੍ਰਾਊਨ ਵੀ ਮਿਲੇਗਾ। ਇਸ ਵਾਚ ’ਚ 100 ਸਪੋਰਟਸ ਮੋਡ ਮਿਲਣਗੇ। ਇਸ ਤੋਂ ਇਲਾਵਾ ਇਸ ਵਿਚ ਇਨਬਿਲਟ ਗੇਮ ਮਿਲੇਗੀ ਅਤੇ ਨਾਲ ਹੀ ਕਾਲਿੰਗ ਲਈ ਮਾਈਕ ਅਤੇ ਸਪੀਕਰ ਵੀ ਹੈ।
ਫਿਟਨੈੱਸ ਫੀਚਰ ਦੀ ਗੱਲ ਕਰੀਏ ਤਾਂ ਇਸ ਵਾਚ ’ਚ ਬਲੱਡ ਆਕਸੀਜਨ ਟ੍ਰੈਕ ਕਰਨ ਲਈ SpO2 ਸੈਂਸਰ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਹਾਰਟ ਰੇਟ ਮਾਨੀਟਰ ਵੀ ਮਿਲੇਗਾ। ਇਸ ਵਾਚ ’ਚ ਸਲੀਪ ਮਾਨੀਟਰ ਅਤੇ ਸਟੈੱਪ ਕਾਊਂਟਰ ਵੀ ਹੈ। ਇਸ ਦੇ ਨਾਲ ਏ.ਆਈ. ਵੌਇਸ ਅਸਿਸਟੈਂਟ ਵੀ ਮਿਲੇਗਾ। ਫੋਨ ਦੇ ਸਾਰੇ ਨੋਟੀਫਿਕੇਸ਼ਨ ਇਸ ਵਾਚ ’ਤੇ ਮਿਲਣਗੇ।
ਕਾਲਿੰਗ ਲਈ ਵਾਚ ’ਚ ਇਕ ਡਾਇਲ ਪੈਡ ਵੀ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਕਾਲ ਹਿਸਟਰੀ ਵੀ ਵੇਖ ਸਕੋਗੇ ਅਤੇ ਸਿੰਕ ਕਰ ਸਕੋਗੇ। ਇਸ ਵਾਚ ਨੂੰ ਤੁਸੀਂ ਕਿਸੇ ਵਾਇਰਲੈੱਸ ਈਅਰਬਡਸ ਨਾਲ ਵੀ ਕੁਨੈਕਟ ਕਰ ਸਕੋਗੇ। ਇਸ ਦੀ ਬੈਟਰੀ ਨੂੰ ਲੈ ਕੇ 5 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ ਅਤੇ ਕੁਲ ਭਾਰ 75 ਗ੍ਰਾਮ ਹੈ।
ਹੁਣ ਚੁਟਕੀਆਂ ’ਚ ਐਂਡਰਾਇਡ ਤੋਂ iOS ’ਚ ਟ੍ਰਾਂਸਫਰ ਹੋਵੇਗਾ WhatsApp ਦਾ ਡਾਟਾ, ਇਹ ਹੈ ਆਸਾਨ ਤਰੀਕਾ
NEXT STORY