ਬੁਢਲਾਡਾ (ਬਾਂਸਲ) : ਸਬ ਡਵੀਜਨ ਬੁਢਲਾਡਾ ਦੇ ਨਵੇਂ ਆਏ ਐੱਸ.ਡੀ.ਐੱਮ ਗਗਨਦੀਪ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਬਠਿੰਡਾ ਤੋਂ ਬਦਲ ਕੇ ਆਏ 2020 ਬੈਚ ਦੇ ਪੀ.ਸੀ.ਐੱਸ ਅਧਿਕਾਰੀ ਦਾ ਦਫਤਰ ਪੁੱਜਣ ਤੇ ਤਹਿਸੀਲਦਾਰ ਮਨਵੀਰ ਸਿੰਘ ਢਿਲੋਂ, ਨਾਇਬ ਤਹਿਸੀਲਦਾਰ ਹਿਰਦੇਪਾਲ ਸਿੰਘ, ਸੁਪਰਡੈਂਟ ਪਰਮਿੰਦਰ ਕੌਰ, ਰੀਡਰ ਜਗਸੀਰ ਸਿੰਘ, ਕੈਲਾਸ਼ ਕੁਮਾਰ ਬੋਹਾ, ਦੀਪਕ ਸਿੰਗਲਾ, ਸਤੀਸ਼ ਕੁਮਾਰ, ਜਸਪਾਲ ਕੁਮਾਰ, ਮੇਵਾ ਸਿੰਘ, ਇਲੈਕਸ਼ਨ ਕਾਨੂਗੋ ਅਮਰ ਨਾਥ ਅਤੇ ਹੋਰਨਾਂ ਮੁਲਾਜ਼ਮਾਂ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਸੁਖਾਲੇ ਢੰਗ ਨਾਲ ਮੁਹੱਈਆ ਕਰਵਾਉਣਾ ਹੀ ਉਨ੍ਹਾਂ ਦੀ ਤਰਜੀਹ ਹੋਵੇਗੀ।
ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ 60 ਤੋਂ ਵੱਧ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਨੂੰ ਸੁਵਿਧਾ ਕੇਂਦਰਾ ਰਾਂਹੀ ਸੌਖੇ ਢੰਗ ਨਾਲ ਸਮੇਂ ਸਿਰ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਸੁਵਿਧਾ ਕੇਂਦਰ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਨ ਲਈ ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਸਮਾਬੱਧ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ। ਉਨ੍ਹਾਂ ਕਿਹਾ ਕਿ ਅਣਗੇਹਲੀ ਅਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
PUNJAB : ਭਾਣਜੀ ਨੂੰ ਬਚਾਉਂਦਿਆਂ ਨਹਿਰ 'ਚ ਰੁੜ੍ਹਿਆ ਮਾਮਾ! ਮੌਕੇ 'ਤੇ ਪਿਆ ਚੀਕ-ਚਿਹਾੜਾ, ਰੈਸਕਿਊ ਜਾਰੀ
NEXT STORY