ਆਟੋ ਡੈਸਕ- Tata Motors ਨੇ 2019 Geneva Motor Show 'ਚ ਆਪਣੇ ਨਵੇਂ Micro-SUV ਤੋਂ ਪਰਦਾ ਹਟਾ ਦਿੱਤਾ ਹੈ। H2X ਕੰਸੈਪਟ ਵਾਲੀ ਇਹ ਛੋਟੀ SUV, Tata ਦੀ ਦੂਜੀ ਸਭ-ਕਾਂਪੈਕਟ SUV ਹੈ।
H2X ਕੰਸੈਪਟ ਦੀ ਲੁੱਕ ਸ਼ਾਨਦਾਰ ਹੈ। ਇਸ ਨੂੰ 2019 Geneva Motor Show 'ਚ Tata ਦਾ ਸ਼ੋਅ-ਸਟਾਪਰ ਵੀ ਕਿਹਾ ਜਾ ਸਕਦਾ ਹੈ। ਇਸ ਦੇ LED, DRL ਤੇ ਫਰੰਟ ਬੰਪਰ 'ਤੇ ਤਿੰਨ ਐਰੋ ਪੈਟਰਨ ਦਿੱਤੇ ਗਏ ਹਨ। H2X ਕੰਸੈਪਟ 'ਚ ਵੱਡੇ ਵ੍ਹੀਲਸ, ਮਸਕਿਊਲਰ ਵ੍ਹੀਲ ਆਰਕ, ਫਲੋਟਿੰਗ ਰੂਫ ਡਿਜ਼ਾਈਨ ਦੇ ਨਾਲ Tata ਦੀ ਸਿਗਨੇਚਰ ਗਰਿਲ ਦੇਖਣ ਨੂੰ ਮਿਲੇਗੀ।
ਲਾਂਚ
ਉਮੀਦ ਕੀਤੀ ਜਾ ਰਹੀ ਹੈ ਕਿ Tata Motors ਆਪਣੀ H2X ਦੇ ਪ੍ਰੋਡਕਸ਼ਨ ਮਾਡਲ ਨੂੰ 2020 Auto Expo 'ਚ ਪੇਸ਼ ਕਰ ਸਕਦੀ ਹੈ। ਰਿਪੋਰਟਸ ਦੀ ਮੰਨੀਏ ਤਾਂ ਇਹ ਛੋਟੀ SUV ਸਾਲ 2020 ਦੀ ਦੂਜੀ ਤੀਮਾਹੀ 'ਚ ਭਾਰਤੀ ਬਾਜ਼ਾਰ 'ਚ ਲਾਂਚ ਹੋਵੇਗੀ। ਇਸ ਦੇ ਨਾਮ ਦੀ ਗੱਲ ਕਰੀਏ ਤਾਂ ਰਿਪੋਰਟਸ ਦੇ ਮੁਤਾਬਕ H2X ਕਾਂਸੈਪਟ ਦਾ ਨਾਂ Hornbill ਹੋਵੇਗਾ।
ਪਲੇਟਫਾਰਮ
H2X ਕੰਸੈਪਟ ALFA ਪਲੇਟਫਾਰਮ 'ਤੇ ਕੰਮ ਕਰੇਗੀ। ਇਹ ਟਾਟਾ ਦੇ ਨਵੇਂ ਇੰਪੈਕਟ ਡਿਜ਼ਾਈਨ 2.0 ਲੈਂਗਵੈਜ 'ਤੇ ਅਧਾਰਿਤ ਹੋਵੇਗੀ। ਇਹ ਕਰੀਬ 3.8 ਮੀਟਰ ਲੰਬੀ ਹੋਵੇਗੀ। Nexon ਦੀ ਤੁਲਣਾ 'ਚ ਇਹ ਸਾਹਮਣੇ ਤੋਂ ਜ਼ਿਆਦਾ ਉਚੀ ਵਿੱਖਦੀ ਹੈ।
Lava Z40 Android Go ਐਡੀਸ਼ਨ ਭਾਰਤ ’ਚ ਲਾਂਚ, ਕੀਮਤ 3,499 ਰੁਪਏ
NEXT STORY