ਗੈਜੇਟ ਡੈਸਕ– ਘਰੇਲੂ ਕੰਪਨੀ Gizmore ਨੇ ਨਵੀਂ ਸਮਾਰਟਵਾਚ Gizmore Blaze Max ਨੂੰ ਲਾਂਚ ਕਰ ਦਿੱਤਾ ਹੈ। Gizmore Blaze Max ਇਕ ਬਲੂਟੁੱਥ ਕਾਲਿੰਗ ਵਾਲੀ ਵਾਚ ਹੈ ਜੋ ਕਿ ਵਾਟਰਪਰੂਫ ਰੇਟਿੰਗ ਦੇ ਨਾਲ ਆਉਂਦੀ ਹੈ। ਇਸ ਵਿਚ ਵੱਡੀ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸਦੀ ਡਿਸਪਲੇਅ ਦਾ ਸਟਾਈਲ ਕਰਵਡ ਹੈ। Gizmore Blaze Max ਦੀ ਬੈਟਰੀ ਨੂੰ ਲੈ ਕੇ 15 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸਦੇ ਨਾਲ ਆਲਵੇਜ ਆਨ ਡਿਸਪਲੇਅ ਫੀਚਰ ਵੀ ਹੈ।
Gizmore Blaze Max ਦੀ ਡਿਸਪਲੇਅ ਦੀ ਬ੍ਰਾਈਟਨੈੱਸ 450 ਨਿਟਸ ਹੈ। ਇਸ ਵਾਚ ’ਚ ਕਈ ਸਪੋਰਟਸ ਮੋਡ ਦਿੱਤੇ ਗਏ ਹਨ। ਬਿਹਤਰ ਹੈਲਥ ਟ੍ਰੈਕਿੰਗ ਲਈ ਵਾਚ ਨਾਲ JYOU PRO Health Suit ਦਾ ਸਪੋਰਟ ਮਿਲਦਾ ਹੈ। ਇਸ ਵਾਚ ਨਾਲ ਜਨਾਨੀਆਂ ਪੀਰੀਅਡ ਨੂੰ ਵੀ ਟ੍ਰੈਕ ਕਰ ਸਕਦੀਆਂ ਹਨ। ਇਸ ਵਿਚ ਸਟੈੱਪ ਕਾਊਟਰ, ਬਲੱਡ ਆਕਸੀਜਨ ਟ੍ਰੈਕਰ, ਕੈਲਰੀ ਬਰਨ, ਹਾਰਟ ਰੇਟ ਮਾਨੀਟਰ, ਹਾਈਡ੍ਰੇਸ਼ਨ, ਸਲੀਪ ਮਾਨੀਟਰ ਅਤੇ ਸਟ੍ਰੈੱਸ ਮਾਨੀਟਰ ਫੀਚਰ ਹਨ।
ਵਾਟਰਪਰੂਫ ਲਈ ਇਸ ਵਾਚ ਨੂੰ IP67 ਦੀ ਰੇਟਿੰਗ ਮਿਲੀ ਹੈ। ਇਸ ਵਾਚ ’ਚ ਇਨਬਿਲਟ ਗੇਮ ਅਤੇ ਕੈਲਕੁਲੇਟਰ ਦਿੱਤਾ ਗਿਆ ਹੈ। ਵਾਚ ਦੇ ਨਾਲ ਖਾਸਤੌਰ ’ਤੇ ਸਪਲਿਟ ਸਕਰੀਨ ਦਾ ਫੀਚਰ ਮਿਲਦਾ ਹੈ ਯਾਨੀ ਦੋ ਕੰਮ ਤੁਸੀਂ ਇਕ ਹੀ ਸਮੇਂ ’ਚ ਸਕਰੀਨ ’ਤੇ ਕਰ ਸਕਦੇ ਹੋ। ਵਾਚ ਦੇ ਨਾਲ ਹਿੰਦੀ ਦਾ ਵੀ ਸਪੋਰਟ ਦਿੱਤਾ ਗਿਆ ਹੈ।
Gizmore Blaze Max ਦੇ ਨਾਲ ਬਲੂਟੁੱਥ ਕਾਲਿੰਗ ਵੀ ਮਿਲਦੀ ਹੈ ਅਤੇ ਇਸ ਲਈ ਇਸ ਵਿਚ ਮਾਈਕ ਅਤੇ ਸਪੀਕਰ ਦਿੱਤਾ ਗਿਆ ਹੈ। ਕਾਲਿੰਗ ਲਈ ਕਾਲ ਮਿਊਟ, ਕਾਲ ਸਵਿੱਚ ਅਤੇ ਡਾਇਲ ਪੈਡ ਮਿਲਦਾ ਹੈ। ਇਸਦੇ ਨਾਲ ਏ.ਆਈ. ਆਧਾਰਿਤ ਵੌਇਸ ਅਸਿਸਟੈਂਟ ਕਮਾਂਡ ਵੀ ਮਿਲਦਾ ਹੈ। Gizmore Blaze Max ਨੂੰ ਕਾਲੇ, ਬਰਗੰਡੀ ਅਤੇ ਗ੍ਰੇਅ ਰੰਗ ’ਚ ਖਰੀਦਿਆ ਜਾ ਸਕੇਗਾ। ਇਸਦੇ ਨਾਲ ਕਈ ਸਾਰੇ ਵਾਚ ਫੇਸਿਜ਼ ਵੀ ਹਨ। ਇਸ ਸਮਾਰਟਵਾਚ ਨੂੰ 1,199 ਰੁਪਏ ਦੀ ਕੀਮਤ ’ਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ।
ਸੈਮਸੰਗ ਨੇ ਪੇਸ਼ ਕੀਤਾ 200 ਮੈਗਾਪਿਕਸਲ ਦਾ ਸੈਂਸਰ, ਇਸ ਫੋਨ ਨਾਲ ਹੋ ਸਕਦੈ ਲਾਂਚ
NEXT STORY