ਗੈਜੇਟ ਡੈਸਕ– ਵੋਡਾਫੋਨ-ਆਈਡੀਆ ਨੇ ਪਿਛਲੇ ਦਿਨੀਂ ਹੀ 251 ਰੁਪਏ ਵਾਲਾ ਵਰਕ ਫਰਾਮ ਹੋਮ ਪਲਾਨ ਪੇਸ਼ ਕੀਤਾ ਸੀ, ਜੋ ਕਿ ਗੁਜਰਾਤ, ਬਿਹਾਰ, ਚੇਨਈ, ਹਰਿਆਣਾ, ਓਡੀਸ਼ਾ, ਤਮਿਲਨਾਡੂ, ਯੂ.ਪੀ. ਈਸਟ ਅਤੇ ਕੇਰਲ ਵਰਗੇ ਕੁਝ ਚੁਣੇ ਹੋਏ ਰਾਜਾਂ ’ਚ ਹੀ ਮੁਹੱਈਆ ਕਰਵਾਇਆ ਸੀ। ਹੁਣ ਕੰਪਨੀ ਨੇ ਇਸ ਨੂੰ ਸਾਰੇ 23 ਰਾਜਾਂ ’ਚ ਮੁਹੱਈਆ ਕਰਵਾ ਦਿੱਤਾ ਹੈ। ਯਾਨੀ ਵੋਡਾਫੋਨ-ਆਈਡੀਆ ਗਾਹਕ ਹੁਣ ਕਿਤੇ ਵੀ ਇਸ ਪਲਾਨ ਦੀ ਵਰਤੋਂ ਕਰ ਸਕਦੇ ਹਨ। ਇਸ ਪਲਾਨ ਨੂੰ ਤਾਲਾਬੰਦੀ ਦੌਰਾਨ ਖ਼ਾਸਤੌਰ ’ਤੇ ਅਜਿਹੇ ਗਾਹਕਾਂ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਗਿਆ ਸੀ ਜੋ ਕਿ ਵਰਕ ਫਰਾਮ ਹੋ ਕਰ ਰਹੇ ਹਨ।

ਵੋਡਾਫੋਨ-ਆਈਡੀਆ ਦਾ 251 ਰੁਪਏ ਵਾਲਾ ਪਲਾਨ
ਵੋਡਾਫੋਨ-ਆਈਡੀਆ ਦੇ ਇਸ ਵਰਕ ਫਰਾਮ ਹੋਮ ਵਾਲੇ ਪ੍ਰੀਪੇਡ ਪਲਾਨ ’ਚ ਗਾਹਕਾਂ ਨੂੰ 50 ਜੀ.ਬੀ. ਡਾਟਾ ਦੀ ਸੁਵਿਧਾ ਮਿਲੇਗੀ। ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਦੱਸ ਦੇਈਏ ਕਿ ਇਹ ਇਕ ਡਾਟਾ ਪਲਾਨ ਹੈ ਅਤੇ ਇਸ ਵਿਚ ਕਾਲਿੰਗ ਜਾਂ ਐੱਸ.ਐੱਮ.ਐੱਸ. ਵਰਗੀ ਸਹੂਲਤ ਨਹੀਂ ਦਿੱਤੀ ਗਈ। ਜੇਕਰ ਤੁਸੀਂ ਇਸ ਵਿਚ ਕਾਲਿੰਗ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਵੱਖ ਤੋਂ ਰੀਚਾਰਜ ਕਰਵਾਉਣਾ ਹੋਵੇਗਾ। ਘਰੋਂ ਕੰਮ ਕਰ ਰਹੇ ਲੋਕਾਂ ਲਈ ਇਹ ਇਕ ਚੰਗਾ ਪਲਾਨ ਹੈ।
ਨਵੀਂ Hyundai Creta ਦੀ ਬੁਕਿੰਗ 30 ਹਜ਼ਾਰ ਤੋਂ ਪਾਰ
NEXT STORY