ਗੈਜੇਟ ਡੈਸਕ- ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਮੌਕਾ ਤੁਹਾਡੇ ਲਈ ਬਹੁਤ ਹੀ ਵਧੀਆ ਹੈ। ਹਾਲ ਹੀ 'ਚ ਆਈਆਂ ਕੁਝ ਰਿਪੋਰਟਾਂ ਮੁਤਾਬਕ ਫਲੈਸ਼ ਮੈਮੋਰੀ ਦੀ ਘਾਟ ਕਾਰਨ ਆਉਣ ਵਾਲੇ ਦਿਨਾਂ 'ਚ ਸਮਾਰਟਫੋਨ ਅਤੇ ਸਮਾਰਟ ਟੀਵੀ ਦੀਆਂ ਕੀਮਤਾਂ ਵਧ ਸਕਦੀਆਂ ਹਨ। ਪਰ ਇਸ ਵੇਲੇ ਤੁਸੀਂ Samsung Galaxy S24 FE ਨੂੰ ਅੱਧੀ ਤੋਂ ਵੀ ਘੱਟ ਕੀਮਤ ’ਤੇ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ : ਟੈਟੂ ਨਾਲ ਹੋਈ ਲਾਲ ਕਿਲ੍ਹਾ ਧਮਾਕੇ 'ਚ ਮਾਰੇ ਗਏ ਪੁੱਤ ਦੀ ਪਛਾਣ, ਬਾਹਾਂ 'ਤੇ ਲਿਖੀ ਸੀ ਮਾਂ-ਬਾਪ ਲਈ ਬੇਹੱਦ ਪਿਆਰੀ ਗੱਲ
ਵੱਡਾ ਡਿਸਕਾਊਂਟ
ਇਹ ਸਮਾਰਟਫੋਨ ਪਿਛਲੇ ਸਾਲ 59,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਹੁਣ ਇਸ ’ਤੇ 28,000 ਰੁਪਏ ਦਾ ਫਲੈਟ ਡਿਸਕਾਊਂਟ ਮਿਲ ਰਿਹਾ ਹੈ ਅਤੇ ਇਹ Flipkart ’ਤੇ ਸਿਰਫ 31,999 ਰੁਪਏ 'ਚ ਉਪਲਬਧ ਹੈ। ਇਸ ਤੋਂ ਇਲਾਵਾ, Flipkart SBI ਅਤੇ Flipkart Axis ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ ’ਤੇ ਤੁਹਾਨੂੰ ਹੋਰ 4,000 ਰੁਪਏ ਦਾ ਬੈਂਕ ਆਫਰ ਵੀ ਮਿਲੇਗਾ। ਇਸ ਆਫਰ ਦੇ ਬਾਅਦ ਫੋਨ ਦੀ ਅੰਤਿਮ ਕੀਮਤ 27,999 ਰੁਪਏ ਰਹਿ ਜਾਂਦੀ ਹੈ।
ਵੈਰੀਐਂਟ ਤੇ ਕੀਮਤਾਂ
8GB RAM + 128GB ਸਟੋਰੇਜ ਵੈਰੀਐਂਟ – 31,999 ਰੁਪਏ
8GB RAM + 256GB ਸਟੋਰੇਜ ਵੈਰੀਐਂਟ – 35,999 ਰੁਪਏ (ਇਸ ’ਤੇ ਵੀ ਬੈਂਕ ਡਿਸਕਾਊਂਟ ਲਾਗੂ ਹੈ)
ਫੋਨ ਤਿੰਨ ਰੰਗਾਂ ਦੇ ਵਿਕਲਪਾਂ 'ਚ ਉਪਲਬਧ ਹੈ।
ਫੀਚਰ ਤੇ ਸਪੈਸੀਫਿਕੇਸ਼ਨ
ਡਿਸਪਲੇ: 6.7 ਇੰਚ ਦਾ Full HD+ Super AMOLED ਸਕ੍ਰੀਨ
ਸੁਰੱਖਿਆ: Gorilla Glass Victus+ ਪ੍ਰੋਟੈਕਸ਼ਨ
ਪ੍ਰੋਸੈਸਰ: Exynos 2400e ਚਿਪਸੈਟ
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਕੈਮਰਾ ਸੈਟਅਪ:
ਪਿੱਛੇ: 50MP + 8MP + 12MP ਤਿੰਨ ਕੈਮਰੇ
ਅੱਗੇ: 10MP ਸੈਲਫੀ ਕੈਮਰਾ
ਬੈਟਰੀ: 4700mAh
25W ਵਾਇਰਡ ਚਾਰਜਿੰਗ
15W ਵਾਇਰਲੈਸ ਚਾਰਜਿੰਗ
ਨਤੀਜਾ
ਜੇ ਤੁਸੀਂ ਇਕ ਫਲੈਗਸ਼ਿਪ ਪ੍ਰਦਰਸ਼ਨ ਵਾਲਾ ਸਮਾਰਟਫੋਨ ਘੱਟ ਕੀਮਤ ’ਤੇ ਖਰੀਦਣਾ ਚਾਹੁੰਦੇ ਹੋ, ਤਾਂ ਇਹ Samsung Galaxy S24 FE 5G ਤੁਹਾਡੇ ਲਈ ਇਕ ਸ਼ਾਨਦਾਰ ਡੀਲ ਸਾਬਤ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Google ਦੇ AI ਅਸਿਸਟੈਂਟ Gemini 'ਤੇ ਲੱਗੇ ਗੰਭੀਰ ਦੋਸ਼, ਅਦਾਲਤ ਨੇ ਜਾਰੀ ਕੀਤਾ ਨੋਟਿਸ
NEXT STORY