ਜਲੰਧਰ : ਗੂਗਲ ਕਾਂਟੈਕਟਸ ਇਕ ਅਜਿਹੀ ਐਪ ਹੈ, ਜਿਸ ਨੇ ਫੋਨ ਦੇ 'ਚ ਕਾਂਟੈਕਟਸ ਨੂੰ ਹੋਰ ਪ੍ਰਸਨਲਾਈਜ਼ ਕਰ ਦਿੱਤਾ ਹੈ। ਗੂਗਲ ਅਕਾਊਂਟ 'ਚ ਬੈਕਅਪ ਦੇ ਤੌਰ 'ਤੇ ਸੇਵ ਕਰਨ ਤੋਂ ਲੈ ਕੇ ਡੁਪਲੀਕੇਟ ਕਾਂਟੈਕਟ ਕ੍ਰਿਏਟ ਕਰਨ ਤੱਕ ਇਹ ਐਪ ਤੁਹਾਨੂੰ ਤੁਹਾਡੇ ਆਪਣੇਆਂ ਨਾਲ ਜੋੜੇ ਰੱਖਦਾ ਹੈ। ਗੂਗਲ ਕਾਂਟੈਕਟਸ ਦੀ ਨਵੀਂ ਅਪਡੇਟ 'ਚ ਇਕ ਕਮਾਲ ਦਾ ਫੀਚਰ ਐਡ ਕੀਤਾ ਗਿਆ ਹੈ।
ਗੂਗਲ ਕਾਂਟੈਕਟਸ 'ਚ ਡਿਊਲ ਟੈਬ ਐਡ ਕੀਤੀ ਗਈ ਹੈ। ਫੇਵਰਟਸ ਤੇ ਹੋਰ ਕੈਟਾਗਿਰੀਆਂ ਨੂੰ ਦੂਸਰੀਆਂ ਆਪਸ਼ੰਜ਼ ਨਾਲ ਰਿਪਲੇਸ ਕਰ ਦਿੱਤਾ ਹੈ ਤੇ ਹੈਮਬਰਗਰ ਮੈਨਿਊ ਐਡ ਕੀਤਾ ਗਿਆ ਹੈ, ਜਿਸ 'ਚ ਤੁਹਾਨੂੰ ਡੁਪਲੀਕੇਟ ਕਾਂਟੈਕਟਸ ਤੇ ਫਿਲਟਰਜ਼ ਲੇਬਲਜ਼ ਦੇ ਨਾਲ ਦਿਖਾਈ ਦੇਣਗੇ। ਡੁਪਲੀਕੇਟ ਸਕ੍ਰੀਨ 'ਤੇ ਤੁਹਾਨੂੰ ਡੁਪਲੀਕੇਟ ਕਾਂਟੈਕਟਸ ਨੂੰ ਡਿਸਮਿਸ ਤੇ ਮਰਜ ਦੀ ਆਪਸ਼ਨ ਵੀ ਮਿਲ ਜਾਂਦੀ ਹੈ। ਇਸ ਆਫਿਸ਼ੀਅਲ ਅਪਡੇਟ ਨੂੰ ਪਲੇਅ ਸਟੋਰ 'ਤੇ ਐਂਡ੍ਰਾਇਡ ਪਲੈਟਫੋਰਮ ਲਈ ਉਪਲੱਬਧ ਕਰਵਾਇਆ ਗਿਆ ਹੈ।
vivo v3 max ਦੀ ਕੀਮਤ 'ਚ ਹੋਈ ਕਟੌਤੀ,ਜਾਣੋ ਕੀਮਤ
NEXT STORY