ਜਲੰਧਰ- ਕੰਪਨੀ ਦੀ ਵੈੱਬਸਾਈਟ ਅਤੇ ਕੁਝ ਅਖਬਾਰਾਂ 'ਚ ਛਪੇ ਇਸ਼ਤਿਹਾਰ ਦੇ ਮੁਤਾਬਕ, ਇਕ ਆਫਰ ਦੇ ਤਹਿਤ ਵੀਵੋ ਵੀ3 ਮੈਕਸ ਫੋਨ ਦੀ ਕੀਮਤ 'ਚ 4,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਵੀਵੋ ਵੀ3 ਮੈਕਸ ਦੀ ਕੀਮਤ 'ਚ 'ਕਟੌਤੀ ਤੋਂ ਬਾਅਦ (4 ਜੀ. ਬੀ ਰੈਮ ਅਤੇ 32 ਜੀਬੀ ਸਟੋਰੇਜ਼) ਵਾਲਾ ਸਮਾਰਟਫੋਨ ਹੁਣ 19,980 ਰੁਪਏ 'ਚ ਮਿਲ ਰਿਹਾ ਹੈ। ਇਹ ਕਟੌਤੀ ਸਥਾਈ ਹੈ ਜਾਂ ਕੁਝ ਵਕਤ ਲਈ, ਇਸ ਬਾਰੇ 'ਚ ਕੰਪਨੀ ਵਲੋਂ ਕੋਈ ਆਧਿਕਾਰਕ ਬਿਆਨ ਨਹੀਂ ਦਿੱਤਾ ਗਿਆ ਹੈ। ਵੀਵੋ ਨੇ ਵੀ3ਮੈਕਸ ਸਮਾਰਟਫੋਨ ਨੂੰ ਇਸ ਸਾਲ ਅਪ੍ਰੈਲ ਮਹੀਨੇ 'ਚ 23,980 ਰੁਪਏ 'ਚ ਲਾਂਚ ਕੀਤਾ ਸੀ।
ਵੀਵੋ ਵੀ3ਮੈਕਸ ਦੇ ਫੀਚਰਸ
ਡਿਸਪਲੇ - 5.5 ਇੰਚ (1080x1920 ਪਿਕਸਲ) ਦੀ ਡਿਸਪਲੇ
ਪ੍ਰੋਟੈਕਸ਼ਨ - 2.5ਡੀ ਕਾਰਨਿੰਗ ਗੋਰਿੱਲਾ ਗਲਾਸ ਪ੍ਰੋਟੈਕਸ਼ਨ
ਪ੍ਰਸੈਸਰ - ਆਕਟਾ-ਕੋਰ ਕਵਾਲਕਾਮ ਸਨੈਪਡ੍ਰਐਗਨ 652 ਚਿਪਸੈੱਟ
ਰੈਮ - 4 ਜੀ.ਬੀ
ਬੈਟਰੀ - 3000 ਐਮ. ਏ. ਐੱਚ
ਓ. ਐੱਸ - ਫਨਟੱਚ ਓ. ਐੱਸ 2.5 'ਤੇ ਐਂਡ੍ਰਾਇਡ 5.1 ਲਾਲੀਪਾਪ
ਕੈਮਰਾ - ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ, 8 ਮੈਗਾਪਿਕਸਲ ਫ੍ਰੰਟ ਕੈਮਰਾ
ਇਨਬਿਲਟ ਸਟੋਰੇਜ - 32 ਜੀ. ਬੀ
ਕਾਰਡ ਸਪੋਟਰ - 128 ਜੀ.ਬੀ ਅਪ- ਟੂ
ਨੈੱਟਵਰਕ - 4ਜੀ ਐੱਲ. ਟੀ. ਈ
5.5 ਇੰਚ ਦੀ ਡਿਸਪਲੇ ਨਾਲ ਲਾਂਚ ਹੋਇਆ ਨਵਾਂ 4G ਸਮਾਰਟਫੋਨ
NEXT STORY