ਗੈਜੇਟ ਡੈਸਕ- ਜੇਕਰ ਤੁਸੀਂ ਗੂਗਲ ਡ੍ਰਾਈਵ ਦੀ ਵਰਤੋਂ ਕਰਦੇ ਹੋ ਤਾਂ ਹੁਣ ਕੰਪਨੀ ਵਲੋਂ ਇਸ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। ਗੂਗਲ ਡ੍ਰਾਈਵ ਦੀਆਂ ਟ੍ਰੈਸ਼ (ਡਿਲੀਟ ਕੀਤੀਆਂ ਗਈਆਂ) ਫਾਇਲਾਂ ਨੂੰ ਕੰਪਨੀ ਹੁਣ 30 ਦਿਨਾਂ ਤਕ ਹੀ ਸੇਵ ਰੱਖੇਗੀ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਡਿਲੀਟ ਕਰ ਦਿੱਤਾ ਜਾਵੇਗਾ। 13 ਅਕਤੂਬਰ ਤੋਂ ਕੰਪਨੀ ਨੇ ਡਿਲੀਟ ਕੀਤੀਆਂ ਗਈਆਂ ਫਾਇਲਾਂ ਨੂੰ ਪੂਰੀ ਤਰ੍ਹਾਂ ਡ੍ਰਾਈਵ ਤੋਂ ਰਿਮੂਵ ਕਰਨ ਦਾ ਫੈਸਲਾ ਲਿਆ ਹੈ। ਗੂਗਲ ਨੇ ਡ੍ਰਾਈਵ 'ਚ ਹੋਣ ਜਾ ਰਹੀ ਇਸ ਅਪਡੇਟ ਬਾਰੇ ਆਪਣੇ ਇਕ ਬਲਾਗ ਰਾਹੀਂ ਜਾਣਕਾਰੀ ਦਿੱਤੀ ਹੈ।

ਗੂਗਲ ਨੇ ਕਿਹਾ ਕਿ 13 ਅਕਤੂਬਰ 2020 ਤੋਂ ਅਸੀਂ ਆਪਣੀ ਰਿਟੈਂਸ਼ਨ ਪਾਲਿਸੀ 'ਚ ਬਦਲਾਅ ਕਰਨ ਜਾ ਰਹੇ ਹਾਂ ਜਿਸ ਤਹਿਤ ਟ੍ਰੈਸ਼ ਫੋਲਡਰ 'ਚ ਮੌਜੂਦ ਕੋਈ ਵੀ ਫਾਇਲ 30 ਦਿਨਾਂ ਬਾਅਦ ਆਪਣੇ ਆਪ ਡਿਲੀਟ ਹੋ ਜਾਵੇਗੀ। ਇਹ ਪਾਲਿਸੀ ਜੀਸੂਟ ਦੇ ਨਾਲ-ਨਾਲ ਜੀਮੇਲ 'ਤੇ ਵੀ ਲਾਗੂ ਹੋਵੇਗੀ।
ਜਾਣਕਾਰੀ ਲਈ ਦੱਸ ਦੇਈਏ ਕਿ ਗੂਗਲ ਡ੍ਰਾਈਵ ਫਿਲਹਾਲ ਟ੍ਰੈਸ਼ ਦੀਆਂ ਫਾਇਲਾਂ ਨੂੰ ਵੀ ਹਮੇਸ਼ਾ ਲਈ ਸੇਵ ਰੱਖਦੀ ਹੈ। ਇਸ ਨਵੀਂ ਪਾਲਿਸੀ ਨੂੰ ਲੈ ਕੇ ਗੂਗਲ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ। ਗੂਗਲ ਜਲਦ ਹੀ ਇਸ ਬਦਲਾਅ ਦੇ ਸਬੰਧ 'ਚ ਇਕ ਬੈਨਰ ਵੀ ਯੂਜ਼ਰਸ ਤਕ ਪਹੁੰਚਾਏਗੀ।
Oppo ਸਮਾਰਟਫੋਨ ਯੂਜ਼ਰਸ ਲਈ ਵੱਡੀ ਖ਼ਬਰ, ਇਨ੍ਹਾਂ ਫੋਨਾਂ ਨੂੰ ਮਿਲੇਗੀ ColorOS 11 ਅਪਡੇਟ
NEXT STORY