ਜਲੰਧਰ- ਤੁਹਾਡੇ ਕੋਲ 360 ਡਿਗਰੀ ਕੈਮਰਾ ਹੈ ਤਾਂ ਤੁਸੀਂ ਉਸ ਨਾਲ ਬਿਹਤਰ ਫੋਟੋਗ੍ਰਾਫੀ ਕਰ ਸਕਦੇ ਹੋ। ਪਰ ਤੁਸੀਂ 360 ਡਿਗਰੀ ਕੈਮਰੇ ਨਾਲ ਸਟਰੀਟ ਵਿਊ ਫੋਟੋ ਅਪਲੋਡ ਨਹੀਂ ਕਰ ਸਕਦੇ। ਹੁਣ ਗੂਗਲ ਇਸ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਜਿਸ ਤੋਂ ਬਾਅਦ ਜੇਕਰ ਤੁਸੀਂ ਗੋਲਾਕਾਰ ਸ਼ਾਟਸ 'ਚ ਕੁਝ ਫੋਟੋ ਕਲਿਕ ਕਰ ਸਕਦੇ ਹੋ। ਸਾਹਮਣੇ ਆਈ ਰਿਪੋਰਟ ਮੁਤਾਬਕ ਗੂਗਲ 360 ਡਿਗਰੀ ਸਟਰੀਟ ਵਿਊ ਕੈਮਰੇ 'ਤੇ ਕੰਮ ਕਰ ਰਿਹਾ ਹੈ।
ਗੂਗਲ ਦੇ ਪ੍ਰੋਡਕਟ ਮੈਨੇਜਰ ਦੁਆਰਾ ਆਫੀਸ਼ੀਅਲ ਦੌਰ 'ਤੇ ਗੂਗਲ ਬਲਾਗ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੰਪਨੀ ਆਪਣੇ ਪਾਰਟਨਰ ਸਟੀਟ ਵਿਊ ਰੇਡੀ ਦੇ ਨਾਲ ਮਿਲ ਕੇ ਇਕ ਅਜਿਹੇ ਹਾਰਡਵੇਅਰ 'ਤੇ ਕੰਮ ਕਰ ਰਹੀ ਹੈ ਜਿਸ ਨਾਲ 360 ਡਿਗਰੀ ਕੈਮਰੇ ਨਾਲ ਤੁਸੀਂ ਆਸਾਨੀ ਨਾਲ ਫੋਟੋ ਪੋਸਟ ਕਰ ਸਕੋਗੇ ਅਤੇ ਅਜਿਹਾ ਕਰਨ ਲਈ ਤੁਹਾਨੂੰ ਪੀ.ਸੀ. ਨਾਲ ਕੁਨੈੱਕਟ ਹੋਣ ਦੀ ਵੀ ਲੋੜ ਨਹੀਂ ਹੋਵੇਗੀ। ਸਟਰੀਟ ਵਿਊ ਕੰਪਨੀ ਇਕ ਅਜਿਹੇ ਡਿਵਾਇਸ ਐਪ ਨੂੰ ਤਿਆਰ ਕਰ ਰਹੀ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਰਸਤੇ 'ਚ ਚੱਲਦੇ ਹੋਏ ਜਾਂ ਆਪਣੀ ਕਾਰ 'ਚ ਸਹੀ ਅਤੇ ਹਾਈ ਕੁਆਲਿਟੀ ਦੀਆਂ ਤਸਵੀਰਾਂ ਕਲਿਕ ਕਰ ਸਕਦੇ ਹਨ। ਇਸ ਵਿਚ ਵੀ.ਆਰ. ਰੇਡੀ ਕੈਮਰੇ ਰਾਹੀਂ ਕਿਸੇ ਵੀ ਪ੍ਰਕਾਰ ਦੀ 360 ਡਿਗਰੀ ਫੋਟੋ ਨੂੰ ਅਪਲੋਡ ਵ ੀਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਨਵੇਂ ਸਟਰੀਟ ਵਿਊ ਰੇਡੀ 20 ਨਵੇਂ 360 ਡਿਗਰੀ ਕੈਮਰੇ ਦਾ ਐਲਾਨ ਕਰ ਰਹੇ ਹਾਂ ਜੋ ਕਿ ਇਸ ਸਾਲ ਬਾਜ਼ਾਰ 'ਚ ਉਪਲੱਬਧ ਹੋਣਗੇ। ਹਾਲਾਂਕਿ ਅਜੇ ਇਨ੍ਹਾਂ ਡਿਵਾਇਸ ਨੂੰ ਸਰਟੀਫਿਕੇਸ਼ਨ ਨਹੀਂ ਮਿਲਿਆ ਹੈ। ਸਟਰੀਟ ਵਿਊ 360 ਡਿਗਰੀ ਕੈਮਰਾ ਦੀ ਮਦਦ ਨਾਲ ਲੋਕਲ ਮਾਰਕੀਟ ਜਾਂ ਛੁੱਟੀਆਂ 'ਚ ਕਿਤੇ ਵੀ ਆਪਣੇ ਅਨੁਭਵ ਨੂੰ ਸ਼ੇਅਰ ਕਰ ਸਕਦੇ ਹੋ। ਇਸ ਵਿਚ ਹਾਈ ਕੁਆਲਿਟੀ ਫੋਟੋ ਹੋਵੇਗੀ ਅਤ ੇਤੁਹਾਨੂੰ ਇਸ ਨੂੰ ਸ਼ੇਅਰ ਕਰਨ ਲਈ ਅਲੱਗ ਤੋਂ ਟਾਈਮ ਕੱਢਣ ਜਾਂ ਅਲੱਗ ਤੋਂ ਕੁਝ ਵੀ ਕਰਨ ਦੀ ਲੋੜ ਨਹੀਂ ਹੈ। ਇਸ ਲਈ ਤੁਹਾਡੇ ਕੋਲ ਇਕ ਕੈਮਰਾ ਹੋਣਾ ਚਾਹੀਦਾ ਹੈ ਅਤੇ ਉਸ ਵਿਚ ਸਟਰੀਟ ਵਿਊ ਐਪ ਨੂੰ ਡਾਊਨਲੋਡ ਕਰਕੇ ਕ੍ਰਿਏਟਿੰਗ ਸਟਾਰਟ ਕਰ ਸਕਦੇ ਹੋ।
ਗੂਗਲ ਦੇ 360 ਡਿਗਰੀ ਸਟਰੀਟ ਵਿਊ ਕੈਮਰਾ ਮੋਬਾਇਲ ਕੈਮਰਾ ਤਕਨੀਕ ਨਾਲ ਲੈਸ ਹੋਣਗੇ ਅਤੇ ਇਸ ਵਿਚ ਆਸਾਨੀ ਨਾਲ 360 ਡਿਗਰੀ ਦੀ ਵੀਡੀਓ ਪੋਸਟ ਕੀਤਾ ਜਾ ਸਕਦਾ ਹੈ। 360 ਡਿਗਰੀ ਕੈਮਰਿਆਂ ਲਈ ਕਿਕਸਟਾਰਟਰ ਮੰਗ 'ਚ ਮਦਦ ਮਿਲ ਸਕਦੀ ਹੈ। ਕਿਉਂਕਿ ਇਸ ਨਾਲ ਤੁਹਾਨੂੰ ਵੀ.ਆਰ. ਹੈੱਡਸੈੱਟ ਖਰੀਦਣ ਦੀ ਲੋੜ ਨਹੀਂ ਹੋਵੇਗੀ। ਗੂਗਲ ਦਾ ਕਹਿਣਾ ਹੈ ਕਿ ਜਪਾਨ ਅਤੇ ਟੋਕੀਓ 'ਚ ਸਾਡੇ ਸਟਰੀਟ ਵਿਊ ਸੰਮੇਲਨ 'ਚ ਇਸ ਹਫਤੇ ਕਈ ਇੰਡਸਟਰੀ ਪਾਰਟਨਰਸ ਸਟਰੀਟ ਵਿਊ ਰੇਡੀ ਹਾਰਡਵੇਅਰ ਅਤੇ ਡੈਸਕਟਾਪ ਐਪਲੀਕੇਸ਼ਨ 'ਚ ਹਿੱਸਾ ਲੈਣਗੇ।
ਐਮਾਜ਼ਾਨ 'ਤੇ 3,000 ਰੁਪਏ ਦਾ JBL Headphone ਖਰੀਦੋ ਸਿਰਫ 799 ਰੁਪਏ 'ਚ
NEXT STORY