ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੀਆਂ ਕਾਫੀ ਸਟ੍ਰੀਟ ਲਾਈਟਾ ਖਰਾਬ ਹੋਣ ਕਾਰਨ ਬੰਦ ਪਈਆਂ ਹਨ ਅਤੇ ਰਾਤ ਨੂੰ ਸ਼ਹਿਰ ਅੰਦਰ ਹਨੇਰਾ ਛਾ ਜਾਂਦਾ ਹੈ। ਹਨੇਰਾ ਛਾ ਜਾਣ ਕਰਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸ਼ਹਿਰ ਅੰਦਰ ਬਲੈਕ ਆਊਟ ਹੋ ਗਿਆ ਹੋਵੇ ਤੇ ਲੋਕ ਰਾਤ ਨੂੰ ਬਾਹਰ ਨਿਕਲਣ ਤੋਂ ਡਰਦੇ ਹਨ। ਸ਼ਹਿਰ ਦੀ ਫਰੀਦਕੋਟ ਰੋਡ, ਪੁਰਾਣਾ ਮਾਲ ਗੋਦਾਮ ਗੇਟ, ਅਗਰ ਸੈਨ ਚੌਂਕ, ਰੇਲਵੇ ਪੁਲ, ਵਿਸ਼ਕਰਮਾ ਚੌਂਕ, ਮੋਹਨ ਕੇ, ਗੋਲੂ ਕਾ ਰੋਡ ਤੇ ਹੋਰ ਕਈ ਕਲੋਨੀਆਂ ਚ ਸਟ੍ਰੀਟ ਲਾਈਟਾ ਬੰਦ ਹੋਣ ਕਾਰਨ ਸ਼ਹਿਰ ਹਨੇਰੇ ਵਿਚ ਡੁੱਬ ਜਾਂਦਾ ਹੈ ਅਤੇ ਲੋਕ ਰੋਸ਼ਨੀ ਨੂੰ ਤਰਸ ਜਾਂਦੇ ਹਨ।
ਗਰੀਨ ਐਵੀਨਿਊ ਕਲੋਨੀ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਕਲੋਨੀ ਵਿਚ ਪਿਛਲੇ ਲੰਬੇ ਸਮੇਂ ਤੋਂ ਸਟਰੀਟ ਲਾਈਟਾਂ ਬੰਦ ਹਨ ਅਤੇ ਗਲੀਆਂ ਵਿਚ ਬਹੁਤ ਹਨੇਰਾ ਹੈ ਜਿਸ ਕਾਰਨ ਉਨ੍ਹਾਂ ਨੂੰ ਰਾਤ ਨੂੰ ਸੈਰ ਕਰਨ ਤੋਂ ਡਰ ਲੱਗਦਾ ਹੈ। ਸ਼ਹਿਰ ਵਾਸੀਆਂ ਨੇ ਰੋਸ ਜਤਾਇਆ ਤੇ ਕਿਹਾ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
ਪੰਜਾਬ 'ਚ ਵੱਡਾ ਹਾਦਸਾ! ਬੱਸ ਤੇ ਕਾਰ ਦੀ ਭਿਆਨਕ ਟੱਕਰ, ਮਹਿਲਾ ਰੇਲਵੇ ਕਰਮਚਾਰੀ ਸਣੇ 2 ਦੀ ਮੌਤ
NEXT STORY