ਜਲੰਧਰ : ਗੂਗਲ ਵੱਲੋਂ ਕੁਝ ਸਮੇਂ ਪਹਿਲਾਂ ਲਾਂਚ ਕੀਤੇ ਗਏ ਪਿਕਸਲ ਫੋਨ 'ਚ ਕਈ ਅਜਿਹੇ ਫੀਚਰ ਹਨ ਜੋ ਲੋਕਾਂ ਨੂੰ ਬੇਹੱਦ ਪਸੰਗ ਆ ਰਹੇ ਹਨ ਚਾਹੇ ਉਹ ਫੋਨ ਦਾ ਕੈਮਰਾ ਹੋਵੇ ਜਾਂ ਇਸ ਫੋਨ ਦਾ ਆਪ੍ਰੇਟਿੰਗ ਸਿਸਟਮ (7.1 ਨੁਗਟ) ਪਰ ਇਸ ਪਰਫੈਕਟ ਫੋਨ 'ਚ ਵੀ ਕੋਈ ਕਮੀ ਹੋ ਸਕਦੀ ਹੈ। ਜੀ ਹਾਂ ਸਾਰੇ ਇਸ ਗੱਲ ਤੋਂ ਹੈਰਾਨ ਹਨ ਪਰ ਗੂਗਲ ਪਿਕਸਲ ਫੋਨ 'ਚ ਬਲੂਟੁਥ ਪੇਅਰਿੰਗ ਸਮੇਂ ਸਮੱਸਿਆ ਆ ਰਹੀ ਹੈ। ਕੁਝ ਯੂਜ਼ਰਜ਼ ਨੇ ਇਹ ਸ਼ਿਕਾਇਤ ਕੀਤੀ ਹੈ ਕਿ ਜਦੋਂ ਉਹ ਆਪਣੇ ਗੂਗਲ ਪਿਕਸਲ ਫੋਨ ਨੂੰ ਆਪਣੀ ਕਾਰ ਨਾਲ ਪੇਅਰ ਕਰਨ ਲੱਗਦੇ ਹਨ ਤਾਂ ਉਨ੍ਹਾਂ ਨੂੰ ਸਮੱਸਿਆ ਆ ਰਹੀ ਹੈ। ਕੁਝ ਲੋਕ ਇਸ ਨੂੰ ਹਾਰਡਵੇਅਰ ਸਮੱਸਿਆ ਮੰਨ ਰਹੇ ਹਨ ਤੇ ਕਈ ਇਸ ਨੂੰ 7.1 ਨੁਗਟ ਦੇ ਨਾਲ ਆਈ ਸਾਫਟਵੇਅਰ ਸਮੱਸਿਆ ਕਹਿ ਰਹੇ ਹਨ।
ਗੂਗਲ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਗੂਗਲ ਇਸ ਸਮੱਸਿਆ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ 'ਚ ਲੱਗੀ ਹੈ। ਇਸ ਸਮੱਸਿਆ ਦੇ ਤਹਿਤ ਜਦੋਂ ਯੂਜ਼ਰ ਆਪਣੀ ਕਾਰ 'ਚ ਬਲੂਟੁਥ ਦੀ ਮਦਦ ਨਾਲ ਮਿਊਜ਼ਿਕ ਸੁਣਦਾ ਹੈ ਤਾਂ ਇਸ ਦੌਰਾਨ ਫੋਨ ਆਉਣ 'ਤੇ ਉਨ੍ਹਾਂ ਦੀ ਡਿਵਾਈਸ ਡਿਸਕੁਨੈਕਟ ਹੋ ਜਾਂਦੀ ਹੈ ਫਿਰ ਜਲਦੀ ਕੁਨੈਕਟ ਨਹੀਂ ਹੁੰਦੀ। ਜੋ ਲੋਕ ਇਸ ਨੂੰ ਸਾਫਟਵੇਅਰ ਸਮੱਸਿਆ ਦਸ ਰਹੇ ਹਨ ਉਨ੍ਹਾਂ 'ਚ ਨੈਕਸਸ ਫੋਨ ਯੂਜ਼ਰ ਹਨ ਜਿਨ੍ਹਾਂ ਨੇ ਫੋਨ ਦੇ ਸਾਫਟਨੇਅਰ ਨੂੰ 7.1 ਨੁਗਟ 'ਤੇ ਅਪਡੇਟ ਕੀਤਾ ਹੈ।
1 ਨਵੰਬਰ ਨੂੰ ਲਾਂਚ ਹੋਵੇਗਾ 4 ਕੈਮਰਿਆਂ ਵਾਲਾ ਇਹ ਦਮਦਾਰ ਸਮਾਰਟਫੋਨ
NEXT STORY