ਜਲੰਧਰ- ਵਰਚੁਅਲ ਰਿਐਲਿਟੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਨਾਲ ਤੁਸੀਂ ਵੀ.ਆਰ. ਵੀਡੀਓਜ਼ ਅਤੇ ਵੀ.ਆਰ. ਗੇਮਜ਼ ਦਾ ਅਸਲ ਆਨੰਦ ਮਾਣਿਆ ਹੋਵੇਗਾ ਪਰ ਹੁਣ ਇਸ ਨਾਲ ਤੁਸੀਂ ਆਪਣੀ ਕਲਾਕਾਰੀ ਦਾ ਵੀ ਮਜ਼ਾ ਲੈ ਸਕਦੇ ਹੋ। ਵੀ.ਆਰ. ਪਲੇਅਰਜ਼ ਲਈ ਹੁਣ ਐੱਚ.ਟੀ.ਸੀ. ਵਾਈਵ ਨੂੰ ਮਾਰਕੀਟ 'ਚ ਉਪਲੱਬਧ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਗੂਗਲ ਵੱਲੋਂ ਟਿਲਟ ਬਰਸ਼ (Tilt Brush) ਐਪ ਪੇਸ਼ ਕੀਤੀ ਗਈ ਹੈ ਜਿਸ ਨਾਲ ਤੁਸੀਂ ਆਪਣੀ ਕਲਾਕਾਰੀ ਨੂੰ ਇਕ ਨਵਾਂ ਅੰਦਾਜ਼ ਦੇ ਸਕਦੇ ਹੋ।
ਇਸ ਐਪ ਨਾਲ ਯੂਜ਼ਰਜ਼ ਵਰਚੁਅਲ ਰਿਐਲਿਟੀ 'ਚ ਪੇਂਟ ਕਰ ਸਕਦੇ ਹਨ ਅਤੇ ਸਿਰਫ ਪੇਂਟ ਹੀ ਨਹੀਂ ਇਸ ਨਾਲ ਤੁਸੀਂ ਇਕ ਵਰਚੁਅਲ ਕੈਨਵਸ 'ਤੇ ਵੀ ਪੇਂਟਿੰਗ ਕਰ ਸਕਦੇ ਹੋ। ਇਸ ਐਪ ਦੀ ਮਦਦ ਨਾਲ ਤੁਸੀਂ ਕਈ ਅਨੋਖੇ ਅਤੇ ਮਜ਼ੇਦਾਰ ਕੰਮ ਕਰ ਸਕਦੇ ਹੋ ਜਿਵੇਂ ਆਪਣੀ ਪੇਂਟਿੰਗ ਦੇ ਆਲੇ-ਦੁਆਲੇ ਤੁਰਨਾ ਜਾਂ 3ਡੀ ਵਰਕ ਆਰਟ ਵੀ ਕਰ ਸਕਦੇ ਹੋ। ਪੈਰਿਸ 'ਚ ਗੂਗਲ ਦੇ ਕਲਚਰਲ ਇੰਸਟੀਚਿਊਟ ਵੱਲੋਂ ਐੱਚ.ਟੀ.ਸੀ. ਵਾਈਵ ਨੂੰ ਟਿਲਟ ਬਰਸ਼ ਐਪ ਨਾਲ ਸਾਊਥ ਅਫਰੀਕਾ ਦੇ ਕੁਝ ਕਲਾਕਾਰਾਂ ਦੇ ਹੱਥ 'ਚ ਦਿੱਤਾ ਗਿਆ ਜਿਸ ਨਾਲ ਉਨ੍ਹਾਂ ਨੇ ਆਪਣੀ-ਆਪਣੀ ਕਲਾਕਾਰੀ ਨੂੰ ਵਧੀਆ ਅੰਦਾਜ਼ 'ਚ ਪੇਸ਼ ਕੀਤਾ ਅਤੇ ਇਸ ਦਾ ਆਨੰਦ ਮਾਣਿਆ। ਕਲਾਕਾਰਾਂ ਲਈ ਇਹ ਪਹਿਲੀ ਅਜਿਹੀ ਟੈਕਨਾਲੋਜੀ ਕਲਾਕਾਰੀ ਹੋਵੇਗੀ ਪਰ ਇਹ ਸਪਸ਼ੱਟ ਰੂਪ 'ਚ ਭਵਿੱਖ ਦੀਆਂ ਕਈ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਇਸ ਕਲਾਕਾਰੀ ਦਾ ਇਕ ਨਮੂਨਾ ਤੁਸੀਂ ਉੱਪਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਇਕ ਵਾਰ ਚਾਰਜ ਹੋ ਕੇ 15 ਘੰਟਿਆਂ ਦਾ ਟਾਕਟਾਈਮ ਦੇਵੇਗਾ ਇਹ ਸਮਾਰਟਫੋਨ
NEXT STORY