ਨੈਸ਼ਨਲ ਡੈਸਕ- ਆਧੁਨਿਕ ਯੁੱਗ 'ਚ ਸੋਸ਼ਲ ਮੀਡੀਆ ਦੀ ਪਹੁੰਚ ਅਤੇ ਪ੍ਰਭਾਵ ਬੇਮਿਸਾਲ ਹੋ ਚੁੱਕੇ ਹਨ। ਲੋਕ ਆਪਣੇ ਦਿਨ ਦਾ ਵੱਡਾ ਹਿੱਸਾ ਸਕ੍ਰੋਲਿੰਗ, ਵੀਡੀਓ ਦੇਖਣ ਜਾਂ ਖੁਦ ਕਨਟੈਂਟ ਬਣਾਉਣ 'ਚ ਬਿਤਾਉਂਦੇ ਹਨ। ਇੰਸਟਾਗ੍ਰਾਮ ਵਰਗੇ ਪਲੇਟਫਾਰਮ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਨ ਦਾ ਆਸਾਨ ਜਰੀਆ ਬਣ ਚੁੱਕੇ ਹਨ, ਜਿੱਥੇ ਹਰ ਕੋਈ ਰੀਲਾਂ ਅਤੇ ਪੋਸਟਾਂ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ ਪਰ ਕਈ ਵਾਰੀ ਸਸਤੀ ਲੋਕਪ੍ਰਿਯਤਾ ਦੇ ਚੱਕਰ ਵਿਚ ਕੁਝ ਲੋਕ ਹੱਦਾਂ ਪਾਰ ਕਰ ਜਾਂਦੇ ਹਨ ਅਤੇ ਇੰਟਰਨੈੱਟ 'ਤੇ ਅਸ਼ਲੀਲ ਸਮੱਗਰੀ ਪੋਸਟ ਕਰਦੇ ਹਨ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਭਾਰਤ 'ਚ ਇੰਟਰਨੈੱਟ ਰਾਹੀਂ ਅਜਿਹੀਆਂ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਹਨ।
ਆਈਟੀ ਐਕਟ 2000: ਆਨਲਾਈਨ ਅਸ਼ਲੀਲਤਾ 'ਤੇ ਸਿੱਧਾ ਵਾਰ
- ਭਾਰਤ ਸਰਕਾਰ ਨੇ ਆਨਲਾਈਨ ਅਸ਼ਲੀਲ ਸਮੱਗਰੀ 'ਤੇ ਰੋਕ ਲਾਉਣ ਲਈ ਆਈਟੀ ਐਕਟ 2000 (Information Technology Act, 2000) ਦੀ ਧਾਰਾ 67 ਨੂੰ ਲਾਗੂ ਕੀਤਾ ਹੈ:
- ਜੇ ਕੋਈ ਵਿਅਕਤੀ ਆਨਲਾਈਨ ਅਸ਼ਲੀਲ ਸਮੱਗਰੀ ਪੋਸਟ ਕਰਦਾ ਹੈ ਤਾਂ ਇਹ ਇਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।
- ਪਹਿਲੀ ਵਾਰੀ ਦੋਸ਼ੀ ਪਾਏ ਜਾਣ 'ਤੇ 3 ਸਾਲ ਤਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।
- ਦੂਜੀ ਵਾਰੀ ਇਸੇ ਗਲਤੀ ਲਈ ਸਜ਼ਾ 5 ਸਾਲ ਤਕ ਵਧ ਸਕਦੀ ਹੈ।
ਇਹ ਵੀ ਪੜ੍ਹੋ : ਮੋਦੀ ਸਾਬ੍ਹ No-1 ! ਟਰੰਪ-ਮੈਕਰੋਂ ਵਰਗੇ ਧਾਕੜਾਂ ਨੂੰ ਛੱਡ ਨਿਕਲ ਗਏ ਸਭ ਤੋਂ ਅੱਗੇ
ਭਾਰਤੀ ਨਿਆਂ ਸੰਹਿਤਾ 2023: ਜਨਤਕ ਅਤੇ ਡਿਜੀਟਲ ਪਲੇਟਫਾਰਮ 'ਤੇ ਅਸ਼ਲੀਲਤਾ
ਭਾਰਤੀ ਨਿਆਂ ਸੰਹਿਤਾ (BNS) 2023 ਦੇ ਅਧੀਨ ਵੀ ਕਈ ਧਾਰਾਵਾਂ ਲਾਗੂ ਕੀਤੀਆਂ ਗਈਆਂ ਹਨ ਜੋ ਡਿਜੀਟਲ ਪਲੇਟਫਾਰਮ 'ਤੇ ਹੋਣ ਵਾਲੇ ਅਪਰਾਧਾਂ ਨੂੰ ਕਵਰ ਕਰਦੀਆਂ ਹਨ:
ਧਾਰਾ 354: ਜੇ ਕੋਈ ਵਿਅਕਤੀ ਅਸ਼ਲੀਲ ਸਮੱਗਰੀ ਵੇਚਦਾ, ਵੰਡਦਾ ਜਾਂ ਦਿਖਾਉਂਦਾ ਹੈ ਤਾਂ 2 ਸਾਲ ਤਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਧਾਰਾ 356: ਜੇ ਕੋਈ ਵਿਅਕਤੀ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਜਨਤਕ ਥਾਂ 'ਤੇ ਅਸ਼ਲੀਲ ਹਰਕਤ ਕਰਦਾ ਹੈ ਜਾਂ ਅਜਿਹੀ ਪੋਸਟ ਕਰਦਾ ਹੈ ਜੋ ਕਿਸੇ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦੀ ਹੈ, ਤਾਂ ਇਸ ਧਾਰਾ ਹੇਠ ਵੀ ਕਾਰਵਾਈ ਹੋ ਸਕਦੀ ਹੈ।
ਪਲੇਟਫਾਰਮ ਦੀ ਨੀਤੀ ਅਤੇ ਪੁਲਸ ਦਾ ਸ਼ਿਕੰਜਾ
ਇਨ੍ਹਾਂ ਕਾਨੂੰਨੀ ਕਾਰਵਾਈਆਂ ਤੋਂ ਇਲਾਵਾ, ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਆਪਣੀ ਪਾਲਿਸੀ ਮੁਤਾਬਕ ਅਜਿਹੇ ਅਕਾਊਂਟਾਂ ਨੂੰ ਬਲੌਕ ਜਾਂ ਡਿਲੀਟ ਕਰ ਸਕਦੇ ਹਨ। ਕਈ ਵਾਰੀ ਉਪਭੋਗਤਾਵਾਂ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਪੁਲਸ ਨੂੰ ਸੌਂਪੀ ਜਾਂਦੀ ਹੈ।
ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਕੋਈ ਵਿਅਕਤੀ ਆਪਣਾ ਅਸ਼ਲੀਲ ਅਕਾਊਂਟ ਡਿਲੀਟ ਵੀ ਕਰ ਦਿੰਦਾ ਹੈ, ਤਾਂ ਵੀ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਪੋਸਟ ਕਰਦੇ ਹੋਏ ਸਾਵਧਾਨੀ ਅਤੇ ਕਾਨੂੰਨੀ ਪਾਬੰਦੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ। ਸਸਤੀ ਪੌਪੁਲੈਰਿਟੀ ਲੈਣ ਲਈ ਕੀਤੀ ਗਈ ਗਲਤ ਚਲਾਕੀ ਤੁਹਾਨੂੰ ਕਾਨੂੰਨੀ ਮੁਸੀਬਤ 'ਚ ਫ਼ਸਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਕਿਰਾਏਦਾਰਾਂ ਨੂੰ ਵੀ ਮੁਫ਼ਤ ਮਿਲੇਗੀ 125 ਯੂਨਿਟ ਬਿਜਲੀ ! ਬਸ ਪਵੇਗਾ ਇਹ ਕੰਮ ਕਰਨਾ
NEXT STORY