ਗੈਜੇਟ ਡੈਸਕ- ਜੇਕਰ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ 'ਚ Google Chrome ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਭਾਰਤ ਦੀ ਸਾਈਬਰ ਸੁਰੱਖਿਆ ਏਜੰਸੀ CERT-In ने Chrome ਬ੍ਰਾਊਜ਼ਰ 'ਚ ਗੰਭੀਰ ਸੁਰੱਖਿਆ ਖਾਮੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਫਾਇਦਾ ਸਾਈਬਰ ਹਮਲਾਵਰ ਚੁੱਕ ਸਕਦੇ ਹਨ। ਏਜੰਸੀ ਦਾ ਕਹਿਣਾ ਹੈ ਕਿ ਇਨ੍ਹਾਂ ਕਮਜ਼ੋਰੀਾਂ ਰਾਹੀਂ ਹੈਕਰ ਤੁਹਾਡੇ ਸਿਸਟਮ ਅਤੇ ਨਿੱਜੀ ਡਾਟਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਕ੍ਰੋਮ ਨੂੰ ਤੁਰੰਤ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ।
ਕਿਹੜੇ ਪਲੇਟਫਾਰਮਾਂ 'ਤੇ ਹੈ ਖਤਰਾ
ਇਹ ਚਿਤਾਵਨੀ ਖਾਸਤੌਰ 'ਤੇ Windows, macOS ਅਤੇ Linux ਯੂਜ਼ਰਜ਼ ਲਈ ਜਾਰੀ ਕੀਤੀ ਗਈ ਹੈ। ਮੋਬਾਇਲ ਯੂਜ਼ਰਜ਼ ਲਈ ਫਿਲਹਾਲ ਕੋਈ ਖਤਰਾ ਨਹੀਂ ਦੱਸਿਆ ਗਿਆ। ਏਜੰਸੀ ਨੇ ਕਿਹਾ ਹੈ ਕਿ ਜਿਨ੍ਹਾਂ ਯੂਜ਼ਰਜ਼ ਕੋਲ ਕ੍ਰੋਮ ਦਾ ਪੁਰਾਣਾ ਵਰਜ਼ਨ ਹੈ, ਉਨ੍ਹਾਂ ਨੂੰ ਤੁਰੰਤ ਲੇਟੈਸਟ ਵਰਜ਼ਨ 'ਤੇ ਸਵਿੱਚ ਕਰ ਲੈਣਾ ਚਾਹੀਦਾ ਹੈ, ਜਿਸ ਨਾਲ ਉਹ ਇਨ੍ਹਾਂ ਸਾਈਬਰ ਹਮਲਿਆਂ ਤੋਂ ਸੁਰੱਖਿਅਤ ਰਹਿ ਸਕਣ।
ਕਿਹੜੇ-ਕਿਹੜੇ ਵਰਜ਼ਨ ਹਨ ਪ੍ਰਭਾਵਿਤ
CERT-In ਮੁਤਾਬਕ, ਕ੍ਰੋਮ ਦੇ ਜਿਨ੍ਹਾਂ ਵਰਜ਼ਨ 'ਚ ਇਹ ਖਾਮੀਆਂ ਹਨ, ਉਨ੍ਹਾਂ 'ਚ Windows ਅਤੇ macOS ਲਈ 136.0.7103.113/.114 ਤੋਂ ਪਹਿਲਾਂ ਦੇ ਵਰਜ਼ਨ ਅਤੇ Linux ਲਈ 136.0.7103.113 ਤੋਂ ਪੁਰਾਣੇ ਵਰਜ਼ਨ ਸ਼ਾਮਲ ਹਨ। ਇਸ ਵਲਨਰੇਬਿਲਿਟੀ ਨੂੰ CIVN-2025-0099 ਦੇ ਨਾਂ ਨਾਲ ਪਛਾਣਿਆ ਗਿਆ ਹੈ।
ਕਿਵੇਂ ਹੋ ਸਕਦਾ ਹੈ ਖਤਰਾ
ਏਜੰਸੀ ਦੇ ਅਨੁਸਾਰ, ਕ੍ਰੋਮ ਵਿੱਚ ਇਹ ਕਮਜ਼ੋਰੀਆਂ ਬ੍ਰਾਊਜ਼ਰ ਦੇ ਲੋਡਰ ਕੰਪੋਨੈਂਟ ਅਤੇ ਮੋਜੋ ਇੰਟਰ-ਪ੍ਰੋਸੈਸ ਕਮਿਊਨੀਕੇਸ਼ਨ ਸਿਸਟਮ ਵਿੱਚ ਖਾਮੀਆਂ ਕਾਰਨ ਹੁੰਦੀਆਂ ਹਨ। ਇਹਨਾਂ ਵਿੱਚ ਸੁਰੱਖਿਆ ਨਿਯਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਅਸਫਲਤਾ ਅਤੇ ਸਿਸਟਮ ਪ੍ਰਤੀਕਿਰਿਆਵਾਂ ਨੂੰ ਸਹੀ ਢੰਗ ਨਾਲ ਸੰਭਾਲਣ ਵਿੱਚ ਅਸਫਲਤਾ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
Paytm ਦਾ ਨਵਾਂ ਧਮਾਕਾ: ਹੁਣ ਲੁਕਾ ਸਕੋਗੇ ਆਪਣੀ ਗੁਪਤ ਪੇਮੈਂਟ, ਜਾਣੋ ਕਿਵੇਂ ਕੰਮ ਕਰਦਾ ਹੈ ਇਹ Feature
NEXT STORY