ਵੈੱਬ ਡੈਸਕ - ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ 'ਤੇ ਭਗਵਾਨ ਸ਼ਿਵ ਦੀ ਪੂਜਾ ਅਤੇ ਜਲਾਭਿਸ਼ੇਕ ਕਰਨਾ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਸੱਚੇ ਮਨ ਨਾਲ ਕੀਤੇ ਦਰਸ਼ਨਾਂ ਨਾਲ ਸਾਰੇ ਕਸ਼ਟ ਦੂਰ ਹੁੰਦੇ ਹਨ ਪਰ ਕਈ ਵਾਰ ਸ਼ਰਧਾਲੂ ਅਣਜਾਣੇ 'ਚ ਮੰਦਰ 'ਚ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪੂਜਾ ਦਾ ਪੂਰਾ ਫਲ ਨਹੀਂ ਮਿਲਦਾ। ਧਾਰਮਿਕ ਮਾਨਤਾਵਾਂ ਅਨੁਸਾਰ, ਮੰਦਰ ਜਾਣ ਵੇਲੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਮੰਦਰ 'ਚ ਨਾ ਕਰੋ ਇਹ ਗਲਤੀਆਂ :-
- ਦਰਸ਼ਨ ਕਰਨ ਤੋਂ ਬਾਅਦ ਕਦੇ ਵੀ ਸ਼ਿਵਲਿੰਗ ਜਾਂ ਗਰਭਗ੍ਰਹਿ ਵੱਲ ਪਿੱਠ ਕਰਕੇ ਤੁਰੰਤ ਬਾਹਰ ਨਹੀਂ ਆਉਣਾ ਚਾਹੀਦਾ। ਇਸ ਨੂੰ ਨਿਮਰਤਾ ਦੇ ਖਿਲਾਫ ਮੰਨਿਆ ਜਾਂਦਾ ਹੈ। ਬਾਹਰ ਨਿਕਲਦੇ ਸਮੇਂ ਇਕ ਪਲ ਰੁਕ ਕੇ ਹੱਥ ਜੋੜੋ ਅਤੇ ਭਗਵਾਨ ਦਾ ਸ਼ੁਕਰਾਨਾ ਕਰਕੇ ਹੀ ਪ੍ਰਸਥਾਨ ਕਰੋ।
- ਕਈ ਲੋਕ ਮੰਦਰ 'ਚ ਚੜ੍ਹਾਏ ਗਏ ਬੇਲਪੱਤਰ, ਫੁੱਲ ਜਾਂ ਪ੍ਰਸਾਦ ਨੂੰ ਰਸਤੇ 'ਚ ਕਿਤੇ ਵੀ ਸੁੱਟ ਦਿੰਦੇ ਹਨ। ਅਜਿਹਾ ਕਰਨਾ ਅਨਾਦਰ ਮੰਨਿਆ ਜਾਂਦਾ ਹੈ। ਪ੍ਰਸਾਦ ਨੂੰ ਸਨਮਾਨ ਨਾਲ ਗ੍ਰਹਿਣ ਕਰੋ ਜਾਂ ਕਿਸੇ ਲੋੜਵੰਦ ਨੂੰ ਦੇ ਦਿਓ।
- ਮੰਦਰ 'ਚ ਅਤੇ ਉੱਥੋਂ ਬਾਹਰ ਨਿਕਲਦੇ ਸਮੇਂ ਕਿਸੇ ਨਾਲ ਵੀ ਗੁੱਸਾ ਜਾਂ ਝਗੜਾ ਨਾ ਕਰੋ। ਕਿਸੇ ਦੀ ਬੁਰਾਈ ਕਰਨਾ ਵੀ ਅਸ਼ੁਭ ਮੰਨਿਆ ਜਾਂਦਾ ਹੈ। ਮੰਦਰ ਤੋਂ ਬਾਹਰ ਨਿਕਲਦੇ ਸਮੇਂ "ਓਮ ਨਮਹ ਸ਼ਿਵਾਏ" ਦਾ ਜਾਪ ਕਰਦੇ ਹੋਏ ਸ਼ਾਂਤ ਮਨ ਨਾਲ ਆਉਣਾ ਚਾਹੀਦਾ ਹੈ।
ਸ਼ਾਂਤੀ ਅਤੇ ਸੁੱਖ-ਸਮ੍ਰਿਧੀ ਲਈ ਕਰੋ ਇਹ ਕੰਮ
- ਧਾਰਮਿਕ ਮਾਹਿਰਾਂ ਅਨੁਸਾਰ, ਮੰਦਰ ਜਾਣਾ ਸਿਰਫ ਇਕ ਰੀਤ ਨਹੀਂ ਬਲਕਿ ਮਨ ਦੀ ਸ਼ੁੱਧੀ ਦਾ ਸਾਧਨ ਹੈ। ਘਰ ਪਹੁੰਚ ਕੇ ਪ੍ਰਸਾਦ ਪਰਿਵਾਰ ਨਾਲ ਸਾਂਝਾ ਕਰੋ ਅਤੇ ਲੋੜਵੰਦਾਂ ਨੂੰ ਦਾਨ ਦਿਓ। ਸਹੀ ਭਾਵਨਾ ਅਤੇ ਆਚਰਣ ਨਾਲ ਹੀ ਜੀਵਨ 'ਚ ਸੁੱਖ, ਸ਼ਾਂਤੀ ਅਤੇ ਸੌਭਾਗ ਦੀ ਪ੍ਰਾਪਤੀ ਹੁੰਦੀ ਹੈ।
4 ਰਾਜਯੋਗਾਂ ਨੇ ਬਦਲੀ ਨਸੀਬਾਂ ਦੀ ਲਕੀਰ, ਮਹਾਸ਼ਿਵਰਾਤਰੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਨੋਟਾਂ ਦਾ...
NEXT STORY