ਆਟੋ ਡੈਸਕ– ਹਾਰਲੇ ਡੇਵਿਡਸਨ ਨੇ ਇਲੈਕਟ੍ਰਿਕ ਬਾਈਕਸਾਈਕਲ ਵਪਾਰ ’ਚ ਐਂਟਰੀ ਕੀਤੀ ਹੈ ਅਤੇ ਕੰਪਨੀ ਇਨ੍ਹਾਂ ਚਾਰਜ ਹੋ ਕੇ ਚੱਲਣ ਵਾਲੀਆਂ ਸਾਈਕਲਾਂ ਦੇ ਪਹਿਲੇ ਬੈਚ ਨੂੰ 20 ਮਾਰਚ 2021 ਤੋਂ 21 ਜੂਨ 2021 ਵਿਚਕਾਰ ਬਾਜ਼ਾਰ ’ਚ ਉਪਲੱਬਧ ਕਰਵਾਏਗੀ। ਹਾਰਲੇ ਡੇਵਿਡਸਨ ਨੇ ਆਪਣੇ ਇਸ ਨਵੇਂ ਵਪਾਰ ਨੂੰ ਸੀਰੀਅਲ 1 ਸਾਈਕਲ ਕੰਪਨੀ ਨਾਂ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਵੀ ਕੰਪਨੀ ਆਪਣੇ ਮੋਟਰਸਾਈਕਲ ਮੈਨਿਊਫੈਕਚਰਿੰਗ ਪ੍ਰੋਡਕਟ ਡਿਵੈਲਪਮੈਂਟ ਸੈਂਟਰ ਦੇ ਅੰਦਰ ਹੀ ਤਿਆਰ ਕਰੇਗੀ। ਇਸ ਨਵੇਂ ਬ੍ਰਾਂਡ ਦਾ ਨਾਂ ‘ਸੀਰੀਅਲ ਨੰਬਰ ਵਨ’ ਕੰਪਨੀ ਨੇ ਹਾਰਲੇ ਡੇਵਿਡਸਨ ਦੇ ਪੁਰਾਣੇ ਮੋਟਰਸਾਈਕਲਾਂ ਦੇ ਨਾਂ ’ਤੇ ਹੀ ਰੱਖਿਆ ਹੈ।
ਇਸ ਕਾਰਨ ਕੰਪਨੀ ਨੇ ਲਿਆ ਨਵੇਂ ਬ੍ਰਾਂਡ ਸ਼ੁਰੂ ਕਰਨ ਦਾ ਫੈਸਲਾ
ਹਾਰਲੇ ਡੇਵਿਡਸਨ ਨੇ COVID-19 ਮਹਾਮਾਰੀ ਦੇ ਚਲਦੇ ਈ-ਬਾਈਸਾਈਕਲਾਂ ਦੀ ਵਧਦੀ ਮੰਗ ਨੂੰ ਵੇਖ ਕੇ ਹੀ ਇਸ ਪੈਡਲ ਅਸਿਸਟ ਇਲੈਕਟ੍ਰਿਕ ਸਾਈਕਲ ਕੰਪਨੀ ਨੂੰ ਸ਼ੁਰੂ ਕੀਤਾ ਹੈ। ਗਲੋਬਲ ਈ-ਬਾਈਕਸਾਈਕਲ ਬਾਜ਼ਾਰ ਅਨੁਮਾਨ ਮੁਤਾਬਕ, 2019 ’ਚ 15 ਬਿਲੀਅਨ ਤੋਂ ਜ਼ਿਆਦੀ ਦਾ ਸੀ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਇਸ ਵਪਾਰ ’ਚ 2020 ਤੋਂ 2025 ਵਿਚਕਾਰ ਹਰ ਸਾਲ 6 ਫੀਸਦੀ ਦੀ ਗ੍ਰੋਥ ਵੇਖੀ ਜਾ ਸਕੇਗੀ।
ਹਾਰਲੇ ਡੇਵਿਡਸਨ ਦੇ ਨਵੇਂ ਬ੍ਰਾਂਡ ਸੀਰੀਅਲ 1 ਨੇ ਪਰਫਾਰਮੈਂਸ ਦੇ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਡਿਟੇਲਸ ਸਾਂਝੀ ਨਹੀਂ ਕੀਤੀ ਪਰ ਕੰਪਨੀ ਨੇ ਆਪਣੇ ਨਵੇਂ ਇਲੈਕਟ੍ਰਿਕ ਬਾਈਕਸਾਈਕਲ ਦੀਆਂ ਕੁਝ ਤਸਵੀਰਾਂ ਜ਼ਰੂਰ ਜਾਰੀ ਕੀਤੀਆਂ ਹਨ।
ਕੰਪਨੀ ਦਾ ਬਿਆਨ
ਕੰਪਨੀ ਦੇ ਬ੍ਰਾਂਡ ਡਾਇਰੈਕਟਰ ਆਰੂਨ ਫ੍ਰੈਂਕ (Aaron Frank) ਨੇ ਕਿਹਾ ਕਿ ਸੀਰੀਅਲ 1 ਵਪਾਰ ਨਾਲ ਹਾਰਡੇ ਡੇਵਿਡਸਨ ਇਲੈਕਟ੍ਰਿਕ ਬਾਈਸਾਈਕਲ ਵਪਾਰ ਨੂੰ ਵਧਾਵਾ ਦੇਵੇਗੀ, ਇਹ ਬ੍ਰਾਂਡ ਸਿਰਫ ਈ-ਬਾਈਸਾਈਕਲ ਗਾਹਕਾਂ ਨੂੰ ਹੀ ਫੋਕਸ ਕਰੇਗਾ ਅਤੇ ਇਸ ਨਾਲ ਗਾਹਕਾਂ ਨੂੰ ਅਨਮੈਚਡ ਰਾਈਡਿੰਗ ਅਨੁਭਵ ਮਿਲੇਗਾ। ਹਾਰਲੇ ਡੇਵਿਡਸਨ ਨੇ ਦੱਸਿਆ ਹੈ ਕਿ ਸੀਰੀਅਲ 1 ਸਾਈਕਲ ਦੇ ਪ੍ਰੈਜ਼ੀਡੈਂਟ ਜੇਸਨ ਹੰਟਸਮੈਨ (Jason Huntsman) ਹਨ। ਇਸ ਵਪਾਰ ਨੂੰ ਹਾਰਲੇ ਡੇਵਿਸਡਸਨ ਨੇ ਅਜਿਹੇ ਸਮੇਂ ’ਚ ਸ਼ੁਰੂ ਕੀਤਾ ਹੈ ਜਦੋਂ ਕੰਪਨੀ ਦੇ ਮੋਟਰਸਾਈਕਲਾਂ ਦਾ ਵਿਕਰੀ ਬਹੁਤ ਹੀ ਘੱਟ ਹੋ ਰਹੀ ਹੈ।
ਇੰਸਟਾਗ੍ਰਾਮ ’ਤੇ ਹੁਣ 4 ਘੰਟਿਆਂ ਤਕ ਕਰ ਸਕਦੇ ਹੋ ਲਾਈਵ ਸਟ੍ਰੀਮਿੰਗ, ਆ ਗਏ 3 ਕਮਾਲ ਦੇ ਫੀਚਰਜ਼
NEXT STORY