ਜਲੰਧਰ- ਜੇਕਰ ਤੁਸੀਂ ਵੀ ਬੇਹੱਦ ਘੱਟ ਕੀਮਤ 'ਚ ਬਿਹਤਰੀਨ ਫੀਚਰਸ ਵਾਲਾ ਵੱਧਿਆ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਹੈ ਕਿਉਂਕਿ ਸੈਮਸੰਗ ਆਪਣੇ ਇਕ ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਦੇ ਰਿਹਾ ਹੈ। ਸੈਮਸੰਗ ਗਲੈਕਸੀ J5 (New 2016 5dition) (ਬਲੈਕ, 16GB) 'ਤੇ ਫਲੈਟ 1300 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 13,290 ਰੁਪਏ ਹੈ ਜੋ ਕਿ ਛੋਟ ਤੋਂ ਬਾਅਦ 11,990 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਇਸ ਫੋਨ 'ਤੇ 10,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਆਪਣੇ ਕਿਸੇ ਵੀ ਪੁਰਾਣੇ ਹੈਂਡਸੇਟ ਨੂੰ ਇਸ ਫੋਨ ਨਾਲ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 10 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲੇਗਾ। ਇਸ ਦੇ ਨਾਲ ਹੀ ਜੇਕਰ ਗਾਹਕ ਐੱਚ. ਡੀ. ਐੱਫ. ਸੀ ਬੈਂਕ ਦੇ ਕ੍ਰੇਡਿਟ ਕਾਰਡ ਤੋਂਂ ਪੇਮੇਂਟ ਕਰਦੇ ਹਨ ਤਾਂ ਉਨ੍ਹਾਂ ਨੂੰ 10 ਫੀਸਦੀ ਤੋਂ ਇਲਾਵਾ ਆਫ ਮਿਲੇਗਾ। ਇਹ ਆਫਰ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ 'ਤੇ ਦਿੱਤਾ ਜਾ ਰਿਹਾ ਹੈ। ਗਲੈਕਸੀ ਜੇ5 (2016) 'ਚ ਕਿ ਖਾਸ ਫੀਚਰ ਐੱਸ ਬਾਈਕ ਮੋਡ ਦਿੱਤਾ ਗਿਆ ਹੈ।
Samsung Galaxy J5 (2016) :
ਡਿਸਪਲੇ: 5.2-ਇੰਚ ਦੀ hd ਸੁਪਰ AMOLED
ਪ੍ਰੋਸੈਸਰ: 1.2GHZ ਦਾ ਕਵਾਡ-ਕੋਰ ਸਨੈਪਡ੍ਰੈਗਨ
ਬੈਟਰੀ: 3100mAh
ਕੈਮਰਾ: 13MP ਦਾ ਰਿਅਰ ਅਤੇ 5MP ਦਾ ਫ੍ਰੰਟ ਫੇਸਿੰਗ
ਰੈਮ - 2 ਜੀ. ਬੀ
ਰੋਮ - 16ਜੀ. ਬੀ
ਕਾਰਡ ਸਪੋਰਟ-128 ਜੀ. ਬੀ
ਸੈਲਫੀ ਦੇ ਦਿਵਾਨਿਆਂ ਲਈ ਜਿਓਨੀ ਲਾਂਚ ਕਰੇਗੀ ਨਵਾਂ ਸਮਾਰਟਫੋਨ
NEXT STORY