ਗੈਜੇਟ ਡੈਸਕ- ਚੀਨੀ ਬ੍ਰਾਂਡ Huawei ਨੇ ਆਪਣਾ ਨਵਾਂ ਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਚੀਨੀ ਬਾਜ਼ਾਰ 'ਚ Huawei Pura X ਫੋਲਡੇਬਲ ਸਮਾਰਟਫੋਨ ਲਾਂਚ ਕੀਤਾ ਹੈ, ਜੋ ਦਮਦਾਰ ਫੀਚਰਜ਼ ਦੇ ਨਾਲ ਆਉਂਦਾ ਹੈ। ਇਹ ਫੋਨ 16:10 ਆਸਪੈਕਟ ਰੇਸ਼ੀਓ 'ਚ ਹੈ, ਜੋ ਸੈਮਸੰਗ ਦੇ ਫੋਲਡਿੰਗ ਫੋਨ ਤੋਂ ਕਾਫੀ ਅਲੱਗ ਹੈ। Samsung Galaxy Z Flip 6 'ਚ 22:9 ਦਾ ਆਸਪੈਕਟ ਰੇਸ਼ੀਓ ਮਿਲਦਾ ਹੈ।
16:10 ਦੇ ਆਸਪੈਕਟ ਰੇਸ਼ੀਓ ਕਾਰਨ Huawei Pura X ਨੂੰ ਇਸਤੇਮਾਲ ਕਰਨਾ ਜ਼ਿਆਦਾ ਆਸਾਨ ਹੈ। ਇਹ ਫੋਨ ਵਰਟਿਕਲ ਅਤੇ ਹੋਰੀਜੈਂਟਲ ਦੋਵਾਂ ਹੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸਦੀ ਡਿਟੇਲ-
ਫੀਚਰਜ਼
Huawei Pura X 'ਚ 6.3 ਇੰਚ ਦੀ ਫਲੈਕਸੀਬਲ OLED LTPO ਡਿਸਪਲੇਅ ਮਿਲਦੀ ਹੈ। ਸਕਰੀਨ 120Hz ਤਕ ਦੀ ਰਿਫ੍ਰੈਸ਼ ਰੇਟ ਸਪੋਰਟ ਕਰਦੀ ਹੈ, ਜਿਸਦੀ ਪੀਕ ਬ੍ਰਾਈਟਨੈੱਸ 2500 Nits ਦੀ ਹੈ। ਉਥੇ ਹੀ ਸਮਾਰਟਫੋਨ ਦੀ ਆਊਟਰ ਡਿਸਪਲੇਅ 3.5-inch ਦਾ OLED LPTO ਪੈਨਲ ਹੈ, ਜੋ 120Hz ਰਿਫ੍ਰੈਸ਼ ਸਪੋਰਟ ਕਰਦਾ ਹੈ।
ਫੋਨ 'ਚ 16GB ਤਕ RAM ਅਤੇ 1TB ਤਕ ਦੀ ਸਟੋਰੇਜ ਮਿਲਦੀ ਹੈ। ਇਸ ਵਿਚ 10.7 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਫਰੰਟ 'ਚ ਦਿੱਤਾ ਗਿਆ ਹੈ। ਰੀਅਰ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਲੈੱਨਜ਼, 40 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 8 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਮਿਲਦਾ ਹੈ। ਸਮਾਰਟਫੋਨ HarmonyOS NEXT 'ਤੇ ਬੇਸਡ HarmonyOS 5.0.1 ਦੇ ਨਾਲ ਆਉਂਦਾ ਹੈ।
ਹੈਂਡਸੈੱਟ ਨੂੰ ਪਾਵਰ ਦੇਣ ਲਈ 4720mAh ਦੀ ਬੈਟਰੀ ਦਿੱਤੀ ਗਈ ਹੈ, ਜੋ 66 ਵਾਟ ਦੀ ਵਾਇਰਡ ਅਤੇ 40 ਵਾਟ ਦੀ ਵਾਇਰਲੈੱਸ ਚਾਰਜਿੰਗ ਸਪੋਰਟ ਕਰਦੀ ਹੈ। ਇਸ ਵਿਚ ਬਲੂਟੁੱਥ, NFC, Wi-Fi ਅਤੇ ਦੂਜੇ ਫੀਚਜ਼ ਮਿਲਦੇ ਹਨ। ਉਂਝ ਇਹ ਫੋਨ ਭਾਰਤ 'ਚ ਲਾਂਚ ਨਹੀਂ ਹੋਵੇਗਾ ਕਿਉਂਕਿ Huawei ਭਾਰਤ 'ਚ ਫੋਨ ਨਹੀਂ ਵੇਚਦੀ।
ਕੀਮਤ
Huawei Pura X ਨੂੰ ਕੰਪਨੀ ਨੇ ਚੀਨ 'ਚ ਲਾਂਚ ਕੀਤਾ ਹੈ। ਸਮਾਰਟਫੋਨ ਦਾ ਬੇਸ ਵੇਰੀਐਂਟ 7,499 ਯੁਆਨ (ਕਰੀਬ 89,534 ਰੁਪਏ0 ਦੀ ਕੀਮਤ 'ਚ ਆਉਂਦਾ ਹੈ। ਬੇਸ ਵੇਰੀਐਂਟ 'ਚ 12 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਮਿਲਦੀ ਹੈ। ਇਸ ਫੋਨ ਨੂੰ 5 ਰੰਗਾਂ- ਲਾਲ, ਹਰੇ, ਚਿੱਟੇ, ਗ੍ਰਅ ਅਤੇ ਕਾਲੇ 'ਚ ਖਰੀਦਿਆ ਜਾ ਸਕਦਾ ਹੈ। ਫੋਨ ਦਾ ਟਾਪ ਵੇਰੀਐਂਟ 16 ਜੀ.ਬੀ. ਰੈਮ+1 ਟੀਬੀ ਸਟੋਰੇਜ ਨਾਲ ਆਉਂਦਾ ਹੈ ਜਿਸਦੀ ਕੀਮਤ 99,999 ਯੁਆਨ (ਕਰੀਬ 1,19,383 ਰੁਪਏ) ਹੈ।
WhatsApp ਦਾ ਨਵਾਂ ਸਕੈਮ! ਇੰਝ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਠੱਗ, ਦੇਖੋ ਵੀਡੀਓ
NEXT STORY