ਗੈਜੇਟ ਡੈਸਕ- ਚੀਨ ਦੀ ਫੋਨ ਨਿਰਮਾਤਾ ਕੰਪਨੀ ਹੁਵਾਵੇ ਜਲਦ ਆਪਣਾ Nova 4e ਸਮਾਰਟਫੋਨ ਲਾਂਚ ਕਰੇਗੀ। ਇਹ ਸਮਾਰਟਫੋਨ Nova 3e ਦਾ ਸਕਸੇਸਰ ਹੋਵੇਗਾ। ਕੰਪਨੀ ਨੇ ਸਮਾਰਟਫੋਨ ਦਾ ਟੀਜ਼ਰ ਲਾਂਚ ਕੀਤਾ ਹੈ ਜਿਸ ਦੇ ਨਾਲ ਇਹ ਕੰਫਰਮ ਹੁੰਦਾ ਹੈ ਕਿ Nova 4e 'ਚ 32 ਮੈਗਾਪਿਕਸਲ ਸੈਲਫੀ ਕੈਮਰਾ ਮੌਜੂਦ ਹੈ। ਇਹ ਕੈਮਰਾ AI ਬਿਊਟੀ ਫੀਚਰਸ ਨਾਲ ਲੈਸ ਹੋਵੇਗਾ। ਟੀਜ਼ਰ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸਮਾਰਟਫੋਨ 'ਚ ਵਾਟਰ ਡਰਾਪ ਨੌਚ ਡਿਜ਼ਾਈਨ ਮੌਜੂਦ ਹੋਵੇਗਾ। ਹਾਲਾਂਕਿ ਟੀਜ਼ਰ ਤੋਂ ਇਹ ਸਪੱਸ਼ਟ ਹੋ ਗਿਆ ਕਿ ਨੋਵਾ 4 ਦੀ ਤਰ੍ਹਾਂ ਇਸ ਸਮਾਰਟਫੋਨ 'ਚ ਪੰਜ ਹੋਲ ਕੈਮਰਾ ਨਹੀਂ ਹੋਵੇਗਾ।
ਟੀਜ਼ਰ 'ਚ ਇਸ ਫੋਨ ਦੇ ਫੀਚਰ ਤੇ ਸਪੈਸੀਫਿਕੇਸ਼ਨਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾਂ ਕੰਪਨੀ ਦਸੰਬਰ 'ਚ Huawei Nova 4 ਸਮਾਰਟਫੋਨ ਲਾਂਚ ਕਰ ਚੁੱਕੀ ਹੈ। ਇਹ ਸਮਾਰਟਫੋਨ ਆਪਣੇ ਸੈਗਮੈਂਟ ਦਾ ਬੈਸਟ ਸਮਾਰਟਫੋਨ ਮੰਨਿਆ ਗਿਆ ਹੈ। ਇਸ ਸਮਾਰਟਫੋਨ ਰੈਮ ਮਾਮਲੇ 'ਚ, ਸਟੋਰੇਜ਼, ਤੇ ਸਭ ਤੋਂ ਖਾਸ ਫੋਟੋਗ੍ਰਾਫੀ ਦੇ ਮਾਮਲੇ 'ਚ ਬੈਸਟ ਸਮਾਰਟਫੋਨ ਰਹਿ ਚੁੱਕਿਆ ਹੈ।
Huawei Nova 4 ਦੇ ਸਪੈਸੀਫਿਕੇਸ਼ਨਸ
ਡਿਊਲ ਸਿਮ ਵਾਲਾ ਨੋਵਾ 4 ਸਮਾਰਟਫੋਨ EMIIU 9.0.1 ਬੇਸਡ ਐਂਡ੍ਰਾਇਡ 9.0 ਪਾਈ 'ਤੇ ਚੱਲਦਾ ਹੈ। ਇਸ 'ਚ 6.4 ਇੰਚ ਦੀ ਫੁੱਲ HD+ (1080x2310 ਪਿਕਸਲ) ਡਿਸਪਲੇਅ, ਆਸਪੈਕਟ ਰੇਸ਼ਿਓ 19.25:9 ਹੈ। ਸਕ੍ਰੀਨ ਟੂ ਬਾਡੀ ਰੇਸ਼ਿਓ 86.3 ਫੀਸਦੀ ਹੈ। ਹੁਵਾਵੇ ਨੋਵਾ 4 ਆਕਟਾ-ਕੋਰ 8iS9licon ਕਿਰਨ 970 'ਤੇ ਰਨ ਕਰਦਾ ਹੈ, ਜਿਸ 'ਚ ਚਾਰ ਕੋਰਟੇਕਸ-ਏ73 ਕੋਰ ਦੀ ਸਪੀਡ 2.36 ਗੀਗਾਹਰਟਜ਼ ਤੇ ਚਾਰ ਕੋਰਟੇਕਸ-ਏ53 ਕੋਰ ਦੀ ਸਪੀਡ 1.8 ਗੀਗਾਹਰਟਜ਼ ਹੈ । ਮਲਟੀਫਕਸ਼ਨੈਲਿਟੀ ਲਈ ਫੋਨ 'ਚ 8GB ਰੈਮ ਤੇ 128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ
ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਹੈ, ਜਿਸ ਨੂੰ ਦੋ ਵੇਰੀਐਂਟ 48 ਮੈਗਾਪਿਕਸਲ ਤੇ 20 ਮੈਗਾਪਿਕਸਲ 'ਚ ਪੇਸ਼ ਕੀਤਾ ਗਿਆ ਹੈ। ਫੋਨ 'ਚ 48 ਮੈਗਾਪਿਕਸਲ ਦਾ Sony IMX586 ਪ੍ਰਾਇਮਰੀ ਸੈਂਸਰ ਹੈ, ਜਿਸ ਦਾ ਅਪਰਚਰ f/1.8 ਹੈ। ਪ੍ਰਾਇਮਰੀ ਸੈਂਸਰ ਤੋਂ ਇਲਾਵਾ f/2.2 ਅਪਰਚਰ ਦੇ ਨਾਲ 16 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਕੈਮਰਾ ਤੇ f/2.4 ਅਪਰਚਰ ਦੇ ਨਾਲ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਦੂਜੇ ਵੇਰੀਐਂਟ 'ਚ ਪ੍ਰਾਇਮਰੀ ਸੈਂਸਰ 20 ਮੈਗਾਪਿਕਸਲ ਦਾ ਹੈ ਬਾਕੀ 2 ਕੈਮਰੇ ਇਕੋ ਜਿਹੇ ਹਨ । ਕੈਮਰਾ ਸੈਟਅਪ 'ਚ ਸਿੰਗਲ ਐੱਲ. ਈ. ਡੀ ਫਲੈਸ਼ ਦਿੱਤੀ ਗਈ ਹੈ। ਫੋਨ ਦੇ ਫਰੰਟ 'ਤੇ ਡਿਸਪਲੇਅ ਹੋਲ (4.5mm ਵਾਇਡ) ਹੈ ਜਿਸ 'ਚ 25 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਇਸ ਦਾ ਅਪਰਚਰ f/2.0 ਹੈ।
ਇਸ ਤੋਂ ਇਲਾਵਾ ਰੀਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 3,750mAh ਦੀ ਬੈਟਰੀ ਲੱਗੀ ਹੈ।
ਵੋਡਾਫੋਨ ਦੇ ਇਸ ਪਲਾਨ ’ਚ 69 ਦਿਨਾਂ ਲਈ ਰੋਜ਼ ਮਿਲੇਗਾ 1.4GB ਡਾਟਾ
NEXT STORY