ਗੈਜੇਟ ਡੈਸਕ– ਇਨਫਿਨਿਕਸ ਨੇ ਆਪਣੇ ਨਵੇਂ ਸਮਾਰਟਫੋਨ Infinix Hot 10i ਨੂੰ ਫਿਲੀਪੀਂਸ ’ਚ ਲਾਂਚ ਕਰ ਦਿੱਤਾ ਹੈ। Infinix Hot 10i ਇਕ ਬਜਟ ਸਮਾਰਟਫੋਨ ਹੈ ਜਿਸ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਮੀਡੀਆਟੈੱਕ ਹੀਲਿਓ ਪੀ65 ਪ੍ਰੋਸੈਸਰ ਅਤੇ 6000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਨੂੰ ਐਂਡਰਾਇਡ 11 ਦੇ ਨਾਲ ਲਾਂਚ ਕੀਤਾ ਗਿਆ ਹੈ। ਫੋਨ ਦੇ ਨਾਲ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਵੀ ਦਿੱਤਾ ਗਿਆ ਹੈ। Infinix Hot 10i ਦੀ ਭਾਰਤ ’ਚ ਲਾਂਚਿੰਗ ਦੀ ਫਿਲਹਾਲ ਕੋਈ ਖਬਰ ਨਹੀਂ ਹੈ।
Infinix Hot 10i ਦੀ ਕੀਮਤ
ਫੋਨ ਦੀ ਕੀਮਤ 5,990 ਫਿਲੀਪੀਂਸ ਪੈਸੋ (ਕਰੀਬ 8,800 ਰੁਪਏ) ਹੈ। ਹਾਲਾਂਕਿ, ਆਫਰ ਤਹਿਤ ਫੋਨ 5,490 ਪੈਸੋ (ਕਰੀਬ 8,000 ਰੁਪਏ) ’ਚ ਮਿਲੇਗਾ। ਇਹ ਕੀਮਤ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਹੈ। ਫੋਨ ਨੂੰ ਕਾਲੇ, ਹਰੇ, ਓਸ਼ੀਅਨ ਅਤੇ ਪਰਪਲ ਰੰਗ ’ਚ ਖਰੀਦਿਆ ਜਾ ਸਕਦਾ ਹੈ।
Infinix Hot 10i ਦੇ ਫੀਚਰਜ਼
ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ QVGA ਹੈ। ਪ੍ਰਾਈਮਰੀ ਲੈੱਨਜ਼ ਦੇ ਨਾਲ ਆਟੋਫੋਕਸ ਦਿੱਤਾ ਗਿਆ ਹੈ। ਸੈਲਫੀ ਲਈ Infinix Hot 10i ਦੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਇਨਫਿਨਿਕਸ ਦੇ ਇਸ ਫੋਨ ’ਚ 6,000mAh ਦੀ ਬੈਟਰੀ ਹੈ ਜਿਸ ਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ। ਬੈਟਰੀ ਨੂੰ ਲੈ ਕੇ 73 ਦਿਨਾਂ ਦੇ ਸਟੈਂਡਬਾਈ ਟਾਈਮ ਦਾ ਦਾਅਵਾ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ ’ਚ ਵਾਈ-ਫਾਈ 802.11 ਏਸੀ. ਮਾਈਕ੍ਰੋ-ਯੂ.ਐੱਸ.ਬੀ., 3.5 ਐੱਮ.ਐੱਮ. ਦਾ ਜੈੱਕ ਅਤੇ ਐੱਫ.ਐੱਮ. ਰੇਡੀਓ ਦੇ ਨਾਲ ਬਲੂਟੁੱਥ ਹੈ। ਫੋਨ ਦੇ ਪਾਵਰ ਬਟਨ ’ਚ ਫਿੰਗਰਪ੍ਰਿੰਟ ਸੈਂਸਰ ਹੈ।
ਲੱਖਾਂ ਫੋਨਾਂ 'ਤੇ ਬੰਦ ਹੋ ਜਾਣਗੇ, Maps, Gmail ਤੇ Youtube, ਜਾਣੋ ਵਜ੍ਹਾ
NEXT STORY