ਗੈਜੇਟ ਡੈਸਕ– ਮੇਟਾ (ਫੇਸਬੁੱਕ) ਦੀ ਮਲਕੀਅਤ ਵਾਲਾ ਫੋਟੋ ਸ਼ੇਅਰਿੰਗ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਜਲਦ ਹੀ ਇਕ ਨਵਾਂ ਫੀਚਰ ਲਿਆਉਣ ਵਾਲਾ ਹੈ ਜਿਸ ਤੋਂ ਬਾਅਦ ਲੋਕ ਆਪਣੇ ਫਾਲੋਅਰਜ਼ ਰਾਹੀਂ ਪੈਸੇ ਕਮਾਉਣ ਲੱਗਣਗੇ। ਇੰਸਟਾਗ੍ਰਾਮ ’ਚ ਜਲਦ ਹੀ ਸਬਸਕ੍ਰਿਪਸ਼ਨ ਦੀ ਸੁਵਿਧਾ ਮਿਲਣ ਵਾਲੀ ਹੈ ਜਿਸ ਤੋਂ ਬਾਅਦ ਯੂਜ਼ਰ ਆਪਣੇ ਫਾਲੋਅਰਜ਼ ਤੋਂ ਵਿਸ਼ੇਸ਼ ਕੰਟੈਂਟ ਲਈ ਫੀਸ ਲੈ ਸਕਣਗੇ। ਕਿਹਾ ਜਾ ਰਿਹਾ ਹੈ ਕਿ ਇੰਸਟਾਗ੍ਰਾਮ ਦਾ ਇਹ ਸਬਸਕ੍ਰਿਪਸ਼ਨ ਮਾਡਲ ਟਵਿਟਰ ਦੇ ਬਲੂ ’ਤੇ ਆਧਾਰਿਤ ਹੈ।
techCrunch ਨੇ ਇੰਸਟਾਗ੍ਰਾਮ ਦੇ ਇਸ ਅਪਕਮਿੰਗ ਫੀਚਰ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਹੈ। ਅਮਰੀਕਾ ’ਚ ਇੰਸਟਾਗ੍ਰਾਮ ਦੀ ਪ੍ਰਤੀ ਫਾਲੋਅਰਜ਼ ਸਬਸਕ੍ਰਿਪਸ਼ਨ ਫੀਸ 0.99 ਤੋਂ 4.99 ਡਾਲਰ ਤਕ ਹੋਵੇਗੀ, ਜਦਕਿ ਭਾਰਤ ’ਚ ਪ੍ਰਤੀ ਯੂਜ਼ਰ, ਪ੍ਰਤੀ ਮਹੀਨਾ 89 ਰੁਪਏ ਫੀਸ ਲਈ ਜਾ ਸਕੇਗੀ। ਇੰਸਟਾਗ੍ਰਾਮ ਅਕਾਊਂਟ ਦੇ ਨਾਲ ਹੀ ਸਬਸਕ੍ਰਿਪਸ਼ਨ ਬੈਗੇਜ ਮਿਲੇਗਾ।
ਟਵਿਟਰ ਨੇ ਇਸੇ ਸਾਲ ਮਈ ’ਚ ਆਪਣੀ ਪੇਡ ਸਰਵਿਸ ਟਵਿਟਰ ਬਲੂ ਲਾਂਚ ਕੀਤੀ ਹੈ। ਟਵਿਟਰ ਬਲੂ ’ਚ ਭਲੇ ਹੀ ਬਲੂ ਹੈ ਪਰ ਇਸ ਦਾ ਬਲੂ ਟਿਕ (ਅਕਾਊਂਟ ਵੈਰੀਫਿਕੇਸ਼ਨ) ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਟਵਿਟਰ ਬਲੂ ਇਕ ਪੇਡ ਸਰਵਿਸ ਹੈ ਜਿਸ ਤਹਿਤ ਫਾਲੋਅਰਜ਼ ਨੂੰ ਵਿਸ਼ੇਸ਼ ਕੰਟੈਂਟ ਦੇਣ ਦੇ ਬਦਲੇ ਸਬਸਕ੍ਰਿਪਸ਼ਨ ਫੀਸ ਲਈ ਜਾਂਦੀ ਹੈ।
ਇੰਸਟਾਗ੍ਰਾਮ ਯੂਜ਼ਰ ਆਪਣੇ ਫਾਲੋਅਰਜ਼ ਨੂੰ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਵਿਸ਼ੇਸ਼ ਕੰਟੈਂਟ ਦੇ ਤੌਰ ’ਤੇ ਲਾਈਵ ਵੀਡੀਓਜ਼ ਅਤੇ ਸਟੋਰੀਜ਼ ਦੇ ਸਕਣਗੇ ਜੋ ਬਾਕੀਆਂ ਲਈ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਬਸਕ੍ਰਿਪਸ਼ਨ ਲੈਣ ਵਾਲੇ ਫਾਲੋਅਰਜ਼ ਨੂੰ ਆਪਣੇ ਕ੍ਰਿਏਟਰਾਂ ਨੂੰ ਡਾਇਰੈਕਟ ਮੈਸੇਜ ਕਰਨ ’ਚ ਵੀ ਆਸਾਨੀ ਹੋਵੇਗੀ।
ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
NEXT STORY