ਗੈਜੇਟ ਡੈਸਕ– ਐਪਲ ਦਾ ਈਵੈਂਟ ਕੱਲ੍ਹ ਯਾਨੀ 14 ਸਤੰਬਰ ਨੂੰ ਹੋਵੇਗਾ। ਐਪਲ ਦੇ ਇਸ ਖਾਸ ਈਵੈਂਟ ਨੂੰ ‘ਕੈਲੀਫੋਰਨੀਆ ਸਟਰੀਮਿੰਗ’ ਨਾਂ ਦਿੱਤਾ ਗਿਆ ਹੈ। ਆਮਤੌਰ ’ਤੇ ਐਪਲ ਦੇ ਆਈਫੋਨ ਦੇ ਲਾਂਚ ਈਵੈਂਟ ਦਾ ਪ੍ਰਸਾਰਣ ਐਪਲ ਦੀ ਅਧਿਕਾਰਤ ਵੈੱਬਸਾਈਟ ਅਤੇ ਯੂਟਿਊਬ ਚੈਨਲ ’ਤੇ ਹੁੰਦਾ ਸੀ ਪਰ ਇਸ ਵਾਰ ਆਈਫੋਨ 13 ਦਾ ਲਾਂਚਿੰਗ ਈਵੈਂਟ ਫਲਿਪਕਾਰਟ, ਏਅਰਟੈੱਲ ਦੀ ਅਧਿਕਾਰਤ ਸਾਈਟ ਅਤੇ ਐਮਾਜ਼ਾਨ ਇੰਡੀਆ ਦੀ ਸਾਈਟ ’ਤੇ ਵੀ ਲਾਈਵ ਵੇਖਿਆ ਜਾ ਸਕੇਗਾ। ਈਵੈਂਟ ਦਾ ਆਯੋਜਨ 14 ਸਤੰਬਰ ਨੂੰ ਰਾਤ 10:30 ਵਜੇ ਤੋਂ ਹੋਵੇਗਾ।
ਇਸ ਤੋਂ ਪਹਿਲਾਂ ਇਸੇ ਸਾਲ ਅਪ੍ਰੈਲ ’ਚ ਐਪਲ ਦਾ ਈਵੈਂਟ ‘ਸਪ੍ਰਿੰਗ ਲੋਡਿਡ’ ਹੋਇਆ ਸੀ ਜਿਸ ਵਿਚ ਨਵੇਂ ਆਈਪੈਡ ਪ੍ਰੋ ਲਾਂਚ ਕੀਤੇ ਗਏ ਸਨ। ਆਉਣ ਵਾਲੇ ਈਵੈਂਟ ’ਚ ਆਈਫੋਨ 13 ਸੀਰੀਜ਼ ਤੋਂ ਇਲਾਵਾ ਐਪਲ ਵਾਚ ਸੀਰੀਜ਼ 7 ਅਤੇ ਏਅਰਪੌਡ 3 ਦੇ ਲਾਂਚ ਹੋਣ ਦੀ ਉਮੀਦ ਹੈ। ਇਸੇ ਸਾਲ ਅਪ੍ਰੈਲ ’ਚ ਹੋਏ ਈਵੈਂਟ ’ਚ ਐਪਲ ਨੇ ਆਈਪੈਡ ਪ੍ਰੋ (2021) ਨੂੰ ਨਹਾਊਸ M1 ਚਿਪਸੈੱਟ ਦੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਇਸ ਚਿਪਸੈੱਟ ਦਾ ਇਸਤੇਮਾਲ ਮੈਕਬੁੱਕਸ ਅਤੇ ਮੈਕ ਮਿੰਨੀ ’ਚ ਪਿਛਲੇ ਸਾਲ ਹੋਇਆ ਹੈ।
ਇਕ ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 13 ਦੇ ਨਾਲ ਸੈਟੇਲਾਈਟ ਕੁਨੈਕਟੀਵਿਟੀ ਫੀਚਰ ਮਿਲੇਗਾ, ਹਾਲਾਂਕਿ ਇਹ ਕੁਝ ਚੁਣੇ ਹੋਏ ਬਾਜ਼ਾਰਾਂ ਲਈ ਹੀ ਹੋਵੇਗਾ। ਇਸ ਫੀਚਰ ਦੀ ਮਦਦ ਨਾਲ ਨੈੱਟਵਰਕ ਨਾ ਹੋਣ ਦੀ ਸਥਿਤੀ ’ਚ ਵੀ ਗੱਲਾਂ ਕੀਤੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 13 ਸੀਰੀਜ਼ ਨੂੰ ਆਈਫੋਨ 12 ਸੀਰੀਜ਼ ਦੇ ਮੁਕਾਬਲੇ ਵੱਡੀ ਬੈਟਰੀ ਨਾਲ ਲਾਂਚ ਕੀਤਾ ਜਾਵੇਗਾ।
ਨਵੇਂ ਆਈਫੋਨ ਆਈ.ਓ.ਐੱਸ. 15 ਦੇ ਨਾਲ ਆਉਣਗੇ, ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਅਜੇ ਨਹੀਂ ਹੋਇਆ। ਇਸ ਤੋਂ ਇਲਾਵਾ ਇਹ ਵੀ ਖਬਰ ਹੈ ਕਿ ਆਈਫੋਨ 13 ਸੀਰੀਜ਼ ਦੇ ਨਾਲ 64 ਜੀ.ਬੀ. ਦੀ ਸਟੋਰੇਜ ਨਹੀਂ ਮਿਲੇਗੀ, ਯਾਨੀ ਆਈਫੋਨ 13 ਦਾ ਸ਼ੁਰੂਆਤੀ ਮਾਡਲ ਵੀ 128 ਜੀ.ਬੀ. ਸਟੋਰੇਜ ਵਾਲਾ ਹੋਵੇਗਾ, ਹਾਲਾਂਕਿ ਐਪਲ ਨੇ ਇਸ ’ਤੇ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ।
ਨੋਕੀਆ ਨੇ ਭਾਰਤ ’ਚ ਲਾਂਚ ਕੀਤਾ ਸਸਤਾ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼
NEXT STORY