ਗੈਜੇਟ ਡੈਸਕ- ਆਈਫੋਨ 15 ਦੀ ਕੀਮਤ 'ਚ ਇਕ ਵਾਰ ਫਿਰ ਘੱਟ ਗਈ ਹੈ। ਐਪਲ ਦਾ ਇਹ ਆਈਫੋਨ ਲਾਂਚ ਕੀਮਤ ਤੋਂ 27,000 ਰੁਪਏ ਤਕ ਸਸਤਾ ਖਰੀਦਿਆ ਜਾ ਸਕਦਾ ਹੈ। ਪਿਛਲੇ ਸਾਲ ਲਾਂਚ ਹੋਇਆ ਇਹ ਆਈਫੋਨ ਕਾਫੀ ਸਸਤੀ ਕੀਮਤ 'ਚ ਮਿਲ ਰਿਹਾ ਹੈ। ਈ-ਕਾਮਰਸ ਵੈੱਬਸਾਈਟ ਐਮਾਜ਼ੋਨ 'ਤੇ ਪ੍ਰਾਈਜ਼ ਕੱਟ ਤੋਂ ਇਲਾਵਾ ਆਈਫੋਨ 15 ਦੀ ਖਰੀਦ 'ਤੇ ਬੈਂਕ ਡਿਸਕਾਊਂਟ ਆਫਰ ਵੀ ਮਿਲ ਰਿਹਾ ਹੈ। ਪਿਛਲੇ ਦਿਨੀਂ ਰਿਲਾਇੰਸ ਡਿਜੀਟਲ 'ਤੇ ਇਹ ਆਈਫੋਨ 54,900 ਰੁਪਏ ਦੀ ਕੀਮਤ 'ਚ ਮਿਲ ਰਿਹਾ ਸੀ। ਐਮਾਜ਼ੋਨ 'ਤੇ ਇਹ ਹੋਰ ਵੀ ਸਸਤਾ ਹੋ ਗਿਆ ਹੈ।
ਐਪਲ ਦਾ ਇਹ ਆਈਫੋਨ 3 ਸਟੋਰੇਜ਼ ਵੇਰੀਐਂਟ- 128GB, 256GB ਅਤੇ 512GB 'ਚ ਆਉਂਦਾ ਹੈ। ਇਸਨੂੰ ਐਪਲ ਨੇ 79,900 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਸੀ। ਰਿਲਾਇੰਸ ਡਿਜੀਟਲ 'ਤੇ ਇਹ ਫੋਨ 52,990 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਮਿਲ ਰਿਹਾ ਹੈ। ਇਸਦੀ ਖਰੀਦ 'ਤੇ ਬੈਂਕ ਡਿਸਕਾਊਂਟ ਵੀ ਆਫਰ ਕੀਤਾ ਜਾ ਰਿਹਾ ਹੈ। ਆਈਫੋਨ 15 ਦੀ ਖਰੀਦ 'ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਵੀ ਆਫਰ ਕੀਤਾ ਜਾ ਰਿਹਾ ਹੈ। ਨਾਲ ਹੀ, ਇਸਨੂੰ 4,000 ਰੁਪਏ ਦੀ EMI 'ਚ ਵੀ ਘਰ ਲਿਆਂਦਾ ਜਾ ਸਕਦਾ ਹੈ।
ਭਾਰਤ 'ਚ ਨਵੀਂ ਮਿੰਨੀ ਕੂਪਰ ਕਨਵਰਟੀਬਲ ਲਾਂਚ, ਟਾਪ ਸਪੀਡ 240 km/h
NEXT STORY