ਗੈਜੇਟ ਡੈਸਕ- ਟੈੱਕ ਦਿੱਗਜ ਐਪਲ ਨੇ ਆਪਣੀ ਨਵੀਂ ਆਈਫੋਨ 15 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ iPhone 15, iPhone 15 Plus, iPhone 15 Pro ਅਤੇ iPhone 15 Pro Plus ਨੂੰ ਪੇਸ਼ ਕੀਤਾ ਗਿਆ ਹੈ। ਨਵੇਂ ਆਈਫੋਨ ਦੇ ਨਾਲ ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਐਪਲ ਨੇ ਆਪਣੇ ਕਿਸੇ ਆਈਫੋਨ ਨੂੰ ਟਾਈਪ-ਸੀ ਪੋਰਟ ਦੇ ਨਾਲ ਪੇਸ਼ ਕੀਤਾ ਹੈ। ਇਸਤੋਂ ਪਹਿਲਾਂ ਕੰਪਨੀ ਚਾਰਜਿੰਗ ਲਈ ਲਾਈਟਨਿੰਗ ਪੋਰਟ ਦਾ ਇਸਤੇਮਾਲ ਕਰਦੀ ਸੀ। ਨਵੇਂ ਆਈਫੋਨ ਦੇ ਨਾਲ ਇਹ ਕੰਪਨੀ ਦਾ ਸਭ ਤੋਂ ਵੱਡਾ ਬਦਲਾਅ ਹੈ। ਆਓ ਜਾਣਦੇ ਹਾਂ ਕਿ ਐਪਲ ਨੇ ਕਿੰਨੇ ਸਾਲ ਬਾਅਦ ਚਾਰਜਿੰਗ ਪੋਰਟ ਬਦਲਿਆ ਹੈ ਅਤੇ ਲਾਈਟਨਿੰਗ ਪੋਰਟ ਦੀ ਥਾਂ ਪਹਿਲਾਂ ਕਿਹੜੀ ਚਾਰਜਿੰਗ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਸੀ।
ਸਾਲ 2012 'ਚ ਆਇਆ ਸੀ ਲਾਈਟਨਿੰਗ ਪੋਰਟ
ਐਪਲ ਨੇ 11 ਸਾਲਾਂ ਬਾਅਦ ਆਈਫੋਨ 'ਚ ਲਾਈਟਨਿੰਗ ਪੋਰਟ ਦੀ ਥਾਂ ਟਾਈਪ-ਸੀ ਪੋਰਟ ਨੂੰ ਜਗ੍ਹਾ ਦਿੱਤੀ ਹੈ। ਲਾਈਟਨਿੰਗ ਪੋਰਟ ਨੂੰ ਕੰਪਨੀ ਨੇ ਸਾਲ 2012 'ਚ ਪਹਿਲੀ ਵਾਰ ਪੇਸ਼ ਕੀਤਾ ਸੀ। ਇਸਨੂੰ Apple iPhone 5 (2012) ਦੇ ਨਾਲ ਲੈਸ ਕੀਤਾ ਗਿਆ ਸੀ। ਆਈਫੋਨ 5 ਨੂੰ ਐਲੂਮੀਨੀਅਮ ਬਿਲਟ ਡਿਜ਼ਾਈਨ ਅਤੇ 30 ਪਿਨ ਚਾਰਜਿੰਗ ਥਾਂ ਰਿਵਰਸੇਬਲ ਲਾਈਟਨਿੰਗ ਪੋਰਟ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਸੇ ਸਾਲ ਕੰਪਨੀ ਨੇ 3.5 ਇੰਚ ਦੀ ਥਾਂ 5 ਇੰਚ ਡਿਸਪਲੇਅ ਵਾਲੇ ਆਈਫੋਨ ਨੂੰ ਪੇਸ਼ ਕੀਤਾ ਸੀ। ਯਾਨੀ ਚਾਰਜਿੰਗ ਪੋਰਟ ਦੇ ਮਾਮਲੇ 'ਚ ਕੰਪਨੀ ਨੇ 11 ਸਾਲਾਂ 'ਚ ਪਹਿਲੀ ਵਾਰ ਕੋਈ ਬਦਲਾਅ ਕੀਤਾ ਹੈ।
iPhone 15 ਸੀਰੀਜ਼ ਦੇ ਪ੍ਰਮੁੱਖ ਬਦਲਾਅ
ਆਈਫੋਨ 15 ਸੀਰੀਜ਼ ਦੇ ਨਾਲ ਇਸ ਵਾਰ ਕਈ ਬਦਲਾਅ ਕੀਤੇ ਗਏ ਹਨ। ਆਈਫੋਨ 15 ਸੀਰੀਜ਼ ਦੇ ਸਾਰੇ ਮਾਡਲਾਂ ਦੇ ਨਾਲ ਇਸ ਵਾਰ ਡਾਈਨੈਮਿਕ ਆਈਲੈਂਡ ਮਿਲੇਗਾ। ਇਸਤੋਂ ਇਲਾਵਾ ਸਾਰੇ ਫੋਨਾਂ 'ਚ ਟਾਈਪ-ਸੀ ਪੋਰਟ ਹੈ। ਆਈਫੋਨ 15 ਸੀਰੀਜ਼ ਦੇ ਪ੍ਰੋ ਮਾਡਲਾਂ 'ਚੋਂ ਆਈਕਾਨਿਕ ਸਾਈਲੈਂਟ ਬਟਨ ਹਟਾ ਦਿੱਤਾ ਗਿਆ ਹੈ। ਰੈਗੁਲਰ ਮਾਡਲ ਨੂੰ ਵੀ ਇਸ ਵਾਰ 48 ਮੈਗਾਪਿਕਸਲ ਕੈਮਰੇ ਨਾਲ ਲਾਂਚ ਕੀਤਾ ਗਿਆ ਹੈ।
A17 Bionic ਚਿੱਪਸੈੱਟ ਨਾਲ iPhone 15 Pro, Pro Max ਭਾਰਤ 'ਚ ਲਾਂਚ, ਕੀਮਤ 1,34,900 ਰੁਪਏ ਤੋਂ ਸ਼ੁਰੂ
NEXT STORY