ਗੈਜੇਟ ਡੈਸਕ - Flipkart Big Saving Days ਸੇਲ ਸ਼ੁਰੂ ਹੋਣ ਵਾਲੀ ਹੈ। ਸੇਲ ਸਾਰਿਆਂ ਵਈ 7 ਤੋਂ 13 ਮਾਰਚ ਤੱਕ ਚੱਲੇਗੀ ਪਰ ਫਲਿੱਪਕਾਰਟ ਨੇ ਖੁਲਾਸਾ ਕੀਤਾ ਹੈ ਕਿ ਅਰਲੀ ਐਕਸੈਸ ਡੀਲਸ 6 ਮਾਰਚ ਸ਼ਾਮ 7 ਵਜੇ ਤੋਂ ਲਾਈਵ ਹੋ ਜਾਵੇਗੀ। ਸੇਲ 'ਚ ਵੱਖ-ਵੱਖ ਬ੍ਰਾਂਡਾਂ ਦੇ ਸਮਾਰਟਫ਼ੋਨ ਭਾਰੀ ਛੋਟ ਦੇ ਨਾਲ ਉਪਲਬਧ ਹੋਣਗੇ। ਜੇਕਰ ਤੁਸੀਂ iPhone ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸੇਲ 'ਚ ਆਈਫੋਨ 13 ਤੋਂ ਲੈ ਕੇ ਆਈਫੋਨ 16 ਤੱਕ ਸਭ ਕੁਝ ਭਾਰੀ ਡਿਸਕਾਊਂਟ ਦੇ ਨਾਲ ਸਸਤੇ 'ਚ ਮਿਲੇਗਾ। iPhone 16 ਆਪਣੀ ਲਾਂਚ ਕੀਮਤ ਤੋਂ ਲਗਭਗ 20 ਹਜ਼ਾਰ ਸਸਤਾ ਹੋਵੇਗਾ। ਫਲਿੱਪਕਾਰਟ ਨੇ ਆਈਫੋਨ ਦੇ ਕੁਝ ਡੀਲਸ ਦਾ ਖੁਲਾਸਾ ਕੀਤਾ ਹੈ। ਹਾਲਾਂਕਿ, ਘੱਟ ਕੀਮਤ 'ਤੇ ਖਰੀਦਣ ਲਈ, ਤੁਹਾਨੂੰ ਫੋਨ 'ਤੇ ਉਪਲਬਧ ਪੇਸ਼ਕਸ਼ਾਂ ਦਾ ਫਾਇਦਾ ਉਠਾਉਣਾ ਹੋਵੇਗਾ। ਦੇਖੋ ਕਿ ਕਿਹੜਾ ਮਾਡਲ ਤੁਹਾਡੇ ਲਈ ਸਭ ਤੋਂ ਵਧੀਆ ਹੋਵੇਗਾ...
iPhone 16
ਆਈਫੋਨ 16 ਮਾਡਲ ਐਪਲ ਦੀ ਅਧਿਕਾਰਤ ਸਾਈਟ 'ਤੇ 79,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਸੂਚੀਬੱਧ ਹੈ। ਇਹ 128GB ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਇਹ ਮਾਡਲ ਫਲਿੱਪਕਾਰਟ ਸੇਲ 'ਚ 59,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗਾ ਭਾਵ ਆਫਰ ਤੋਂ ਬਾਅਦ ਇਹ ਫੋਨ ਸੇਲ 'ਚ 19,901 ਰੁਪਏ ਤੱਕ ਸਸਤਾ ਮਿਲੇਗਾ। ਫੋਨ ਐਪਲ ਇੰਟੈਲੀਜੈਂਸ ਸਪੋਰਟ ਨਾਲ ਆਉਂਦਾ ਹੈ। ਇਸ 'ਚ 6.1 ਇੰਚ ਦੀ ਸੁਪਰ ਰੈਟੀਨਾ XDR ਡਿਸਪਲੇ ਹੈ। ਇਸ ਤੋਂ ਇਲਾਵਾ ਇਸ 'ਚ 48 ਮੈਗਾਪਿਕਸਲ ਦਾ ਮੁੱਖ ਰੀਅਰ ਕੈਮਰਾ, 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ A18 ਬਾਇਓਨਿਕ ਚਿੱਪਸੈੱਟ ਹੈ।
iPhone 16 Plus
ਆਈਫੋਨ 16 ਪਲੱਸ ਮਾਡਲ ਐਪਲ ਦੀ ਅਧਿਕਾਰਤ ਸਾਈਟ 'ਤੇ 89,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਸੂਚੀਬੱਧ ਹੈ। ਇਹ 128GB ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਇਹ ਮਾਡਲ ਫਲਿੱਪਕਾਰਟ ਸੇਲ 'ਚ 69,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗਾ ਭਾਲ ਯਾਨੀ ਆਫਰ ਤੋਂ ਬਾਅਦ ਇਹ ਫੋਨ ਸੇਲ 'ਚ 19,901 ਰੁਪਏ ਤੱਕ ਸਸਤਾ ਮਿਲੇਗਾ। ਫੋਨ ਐਪਲ ਇੰਟੈਲੀਜੈਂਸ ਸਪੋਰਟ ਨਾਲ ਆਉਂਦਾ ਹੈ। ਇਸ 'ਚ 6.7 ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇ ਹੈ। ਇਸ ਤੋਂ ਇਲਾਵਾ ਇਸ 'ਚ 48 ਮੈਗਾਪਿਕਸਲ ਦਾ ਮੁੱਖ ਰੀਅਰ ਕੈਮਰਾ, 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ A18 ਬਾਇਓਨਿਕ ਚਿੱਪਸੈੱਟ ਹੈ।
iPhone 16 Pro Max
ਆਈਫੋਨ 16 ਪ੍ਰੋ ਮੈਕਸ ਮਾਡਲ ਨੂੰ ਐਪਲ ਦੀ ਅਧਿਕਾਰਤ ਸਾਈਟ 'ਤੇ 1,44,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਸੂਚੀਬੱਧ ਕੀਤਾ ਗਿਆ ਹੈ। ਇਹ 256GB ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਇਹ ਮਾਡਲ ਫਲਿੱਪਕਾਰਟ ਸੇਲ 'ਚ 1,26,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗਾ ਭਾਵ ਯਾਨੀ ਆਫਰ ਤੋਂ ਬਾਅਦ ਇਹ ਫੋਨ ਸੇਲ 'ਚ 17,901 ਰੁਪਏ ਸਸਤਾ ਮਿਲੇਗਾ। ਫੋਨ ਐਪਲ ਇੰਟੈਲੀਜੈਂਸ ਸਪੋਰਟ ਨਾਲ ਆਉਂਦਾ ਹੈ। ਇਸ 'ਚ 6.9 ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇ ਹੈ। ਇਸ ਤੋਂ ਇਲਾਵਾ ਇਸ 'ਚ 48-ਮੈਗਾਪਿਕਸਲ ਦਾ ਮੁੱਖ ਰੀਅਰ ਕੈਮਰਾ, 12-ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ A18 ਪ੍ਰੋ ਬਾਇਓਨਿਕ ਚਿਪਸੈੱਟ ਹੈ।
iPhone 16 Pro
ਆਈਫੋਨ 16 ਪ੍ਰੋ ਮਾਡਲ ਨੂੰ ਐਪਲ ਦੀ ਅਧਿਕਾਰਤ ਸਾਈਟ 'ਤੇ 1,19,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਸੂਚੀਬੱਧ ਕੀਤਾ ਗਿਆ ਹੈ। ਇਹ 128GB ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਇਹ ਮਾਡਲ ਫਲਿੱਪਕਾਰਟ ਸੇਲ 'ਚ 1,03,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗਾ। ਯਾਨੀ ਆਫਰ ਤੋਂ ਬਾਅਦ ਸੇਲ 'ਚ ਇਹ ਫੋਨ 16,000 ਰੁਪਏ ਤੱਕ ਸਸਤਾ ਮਿਲੇਗਾ। ਫੋਨ ਐਪਲ ਇੰਟੈਲੀਜੈਂਸ ਸਪੋਰਟ ਨਾਲ ਆਉਂਦਾ ਹੈ। ਇਸ 'ਚ 6.3 ਇੰਚ ਦੀ ਸੁਪਰ ਰੈਟੀਨਾ XDR ਡਿਸਪਲੇ ਹੈ। ਇਸ 'ਚ 48-ਮੈਗਾਪਿਕਸਲ ਦਾ ਮੁੱਖ ਰੀਅਰ ਕੈਮਰਾ, 12-ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ A18 ਪ੍ਰੋ ਬਾਇਓਨਿਕ ਚਿੱਪਸੈੱਟ ਹੈ।
iPhone 15
ਆਈਫੋਨ 15 ਮਾਡਲ ਐਪਲ ਦੀ ਅਧਿਕਾਰਤ ਸਾਈਟ 'ਤੇ 69,900 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਸੂਚੀਬੱਧ ਹੈ। ਇਹ 128GB ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਇਹ ਮਾਡਲ ਫਲਿੱਪਕਾਰਟ ਸੇਲ 'ਚ 59,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗਾ। ਯਾਨੀ ਆਫਰ ਤੋਂ ਬਾਅਦ ਇਹ ਫੋਨ ਸੇਲ 'ਚ 9,901 ਰੁਪਏ ਸਸਤਾ ਮਿਲੇਗਾ। ਇਸ 'ਚ 6.1 ਇੰਚ ਦੀ ਸੁਪਰ ਰੈਟੀਨਾ XDR ਡਿਸਪਲੇ ਹੈ। ਇਸ ਤੋਂ ਇਲਾਵਾ ਇਸ 'ਚ 48 ਮੈਗਾਪਿਕਸਲ ਦਾ ਮੁੱਖ ਰੀਅਰ ਕੈਮਰਾ, 12 ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ A16 ਬਾਇਓਨਿਕ ਚਿੱਪਸੈੱਟ ਹੈ।
ਹੁਣ OTT ਐਪਸ ਵਾਂਗ YouTube ’ਤੇ ਵੀ ਦੇਖ ਸਕੋਗੇ ਵੈੱਬ ਸੀਰੀਜ਼, ਬਸ ਕਰੋ ਇਹ ਕੰਮ
NEXT STORY