ਗੈਜੇਟ ਡੈਸਕ - ਕੰਪਨੀ ਨੇ ਭਾਰਤ 'ਚ iQOO Z11 ਸੀਰੀਜ਼ 'ਚ ਇਕ ਸ਼ਕਤੀਸ਼ਾਲੀ ਗੇਮਿੰਗ ਫੋਨ ਲਾਂਚ ਕੀਤਾ ਹੈ। ਵੀਵੋ ਦੇ ਸਬ-ਬ੍ਰਾਂਡ ਦਾ ਇਹ ਫੋਨ 7050mAh ਬੈਟਰੀ ਅਤੇ 3D ਕਰਵਡ AMOLED ਡਿਸਪਲੇਅ ਦੇ ਨਾਲ ਆਉਂਦਾ ਹੈ। ਕੁਝ ਦਿਨ ਪਹਿਲਾਂ ਹੀ, ਕੰਪਨੀ ਨੇ ਇਸ ਲੜੀ 'ਚ iQOO Z11 Lite ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਸੀ। ਇਹ iQOO ਫੋਨ ਈ-ਕਾਮਰਸ ਵੈੱਬਸਾਈਟ Amazon 'ਤੇ ਵਿਕਰੀ ਲਈ ਉਪਲਬਧ ਹੋਵੇਗਾ।
ਇਹ iQOO ਫੋਨ ਭਾਰਤ 'ਚ ਚਾਰ ਸਟੋਰੇਜ ਵੇਰੀਐਂਟ 'ਚ ਉਪਲਬਧ ਹੋਵੇਗਾ। ਇਸਦੇ 6GB RAM + 128GB ਵੇਰੀਐਂਟ ਦੀ ਕੀਮਤ 34,999 ਰੁਪਏ ਹੈ। ਇਸਦੇ ਹੋਰ ਤਿੰਨ ਵੇਰੀਐਂਟ - 8GB RAM + 128GB, 8GB RAM + 256GB, ਅਤੇ 12GB RAM + 256GB - ਦੀ ਕੀਮਤ ਕ੍ਰਮਵਾਰ 39,999 ਰੁਪਏ, 44,999 ਰੁਪਏ ਅਤੇ 49,999 ਰੁਪਏ ਹੈ। ਬੇਸ ਵੇਰੀਐਂਟ 'ਤੇ 3,500 ਰੁਪਏ ਤੱਕ ਅਤੇ ਹੋਰ ਵੇਰੀਐਂਟ 'ਤੇ 4,000 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਹੋਵੇਗਾ। ਇਹ 25 ਅਗਸਤ ਤੋਂ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਤੋਂ ਖਰੀਦਣ ਲਈ ਉਪਲਬਧ ਹੋਵੇਗਾ।
ਇਹ iQoo ਫੋਨ ਦੋ ਰੰਗਾਂ ਦੇ ਵਿਕਲਪਾਂ 'ਚ ਆਉਂਦਾ ਹੈ: ਸੇਲੇਸਟੀਅਲ ਬਲੂ ਅਤੇ ਔਰੋਰਾ ਗ੍ਰੀਨ। ਇਸ 'ਚ 6.83-ਇੰਚ 3D ਕਰਵਡ AMOLED ਡਿਸਪਲੇਅ ਹੈ ਜੋ 144Hz ਰਿਫਰੈਸ਼ ਰੇਟ ਅਤੇ 3000 nits ਤੱਕ ਦੀ ਪੀਕ ਬ੍ਰਾਈਟਨੈੱਸ ਲਈ ਸਪੋਰਟ ਕਰਦਾ ਹੈ। ਫੋਨ ਦਾ ਡਿਸਪਲੇਅ ਰੈਜ਼ੋਲਿਊਸ਼ਨ 2800 x 1260 ਪਿਕਸਲ ਹੈ। ਇਹ iQOO ਫੋਨ ਭਾਰਤ ਵਿੱਚ MediaTek Dimensity 7500 Turbo ਨਾਲ ਲਾਂਚ ਹੋਣ ਵਾਲਾ ਪਹਿਲਾ ਡਿਵਾਈਸ ਹੈ। ਇਹ 12GB ਤੱਕ RAM ਅਤੇ 256GB ਸਟੋਰੇਜ ਨੂੰ ਸਪੋਰਟ ਕਰੇਗਾ। ਇਹ ਫ਼ੋਨ IP68 ਅਤੇ IP69 ਰੇਟਿੰਗ ਵਾਲਾ ਹੈ, ਜਿਸਦਾ ਮਤਲਬ ਹੈ ਕਿ ਇਹ 30 ਮਿੰਟਾਂ ਲਈ ਪਾਣੀ 'ਚ ਡੁੱਬਣ 'ਤੇ ਵੀ ਖਰਾਬ ਨਹੀਂ ਹੋਵੇਗਾ।
ਇਸ ਫੋਨ ਦੇ ਪਿਛਲੇ ਪਾਸੇ ਡਿਊਲ ਕੈਮਰਾ ਸੈੱਟਅੱਪ ਹੈ। ਫੋਨ ਦੇ ਰੀਅਰ ਪੈਨਲ ਦਾ ਡਿਜ਼ਾਈਨ ਗੂਗਲ ਪਿਕਸਲ ਤੋਂ ਪ੍ਰੇਰਿਤ ਹੈ। ਇਸ 'ਚ 50MP ਦਾ ਮੁੱਖ ਕੈਮਰਾ ਅਤੇ 8MP ਦਾ ਅਲਟਰਾ-ਵਾਈਡ ਕੈਮਰਾ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 32MP ਕੈਮਰਾ ਹੈ। ਇਹ ਫੋਨ ਐਂਡਰਾਇਡ 16 'ਤੇ ਆਧਾਰਿਤ OriginOS 6 'ਤੇ ਚੱਲਦਾ ਹੈ। ਇਸ 'ਚ 44W ਫਾਸਟ ਚਾਰਜਿੰਗ ਦੇ ਨਾਲ 7050mAh ਬੈਟਰੀ ਹੋਵੇਗੀ। ਕਨੈਕਟੀਵਿਟੀ ਲਈ, ਇਸ ਫੋਨ ਵਿੱਚ 5G, WiFi, ਬਲੂਟੁੱਥ, ਅਤੇ USB ਟਾਈਪ C ਵਰਗੇ ਫੀਚਰ ਸ਼ਾਮਲ ਹਨ। ਫੋਨ 'ਚ ਮਿਲਟਰੀ ਗ੍ਰੇਡ ਟਿਕਾਊਤਾ ਦਿੱਤੀ ਗਈ ਹੈ।
Google Pay ਅਤੇ PhonePe ਦੀ ਵਧੀ ਟੈਨਸ਼ਨ ! TikTok ਲੈ ਕੇ ਆ ਰਿਹਾ ਹੈ ਇਹ ਨਵਾਂ ਧਮਾਕੇਦਾਰ ਫੀਚਰ
NEXT STORY