ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਆਈਵੂਮੀ (ivoomi) ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜੋ ਕਿ ਆਈਵੂਮੀ ਆਈਪ੍ਰੋ (ivoomi ipro) ਦੇ ਨਾਂ ਨਾਲ ਪੇਸ਼ ਹੋਇਆ ਹੈ। ਕੰਪਨੀ ਮੁਤਾਬਕ ਆਈਵੂਮੀ ਆਈਪ੍ਰੋ ਭਾਰਤ ਦਾ ਸਭ ਤੋਂ ਸਸਤਾ ਅਤੇ ਫੁੱਲ ਵਿਊ ਡਿਸਪਲੇਅ ਵਾਲਾ ਸਮਾਰਟਫੋਨ ਹੈ।ਖਾਸੀਅਤ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਫੇਸ ਅਨਲਾਕ, ਟਾਈਮ ਲੈਪਸ ਵੀਡੀਓ ਅਤੇ ਐੱਮ ਆਰ ਇਮੋਜੀ ਸਮੇਤ ਕਈ ਫੀਚਰਸ ਨਾਲ ਉਪਲੱਬਧ ਹੈ।
ਕੀਮਤ, ਉਪਲੱਬਧਤਾ ਅਤੇ ਆਫਰਸ-
ਆਈਵੂਮੀ ਆਈਪ੍ਰੋ ਸਮਾਰਟਫੋਨ ਸਿਰਫ 3,999 ਰੁਪਏ ਦੀ ਕੀਮਤ ਨਾਲ ਫਲਿੱਪਕਾਰਟ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਦੇ ਨਾਲ ਜਿਓ ਵੱਲੋਂ 2,200 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ, ਜੋ ਕਿ 198 ਰੁਪਏ ਅਤੇ 299 ਰੁਪਏ ਦਾ ਰਿਚਾਰਜ ਕਰਵਾਉਣ 'ਤੇ ਮਿਲੇਗਾ।

ਫੀਚਰਸ-
ਇਸ ਸਮਾਰਟਫੋਨ 'ਚ 4.95 ਇੰਚ ਦੀ ਐੱਫ. ਡਬਲਿਊ. ਵੀ. ਜੀ. ਏ. ਪਲੱਸ (FWVGA+) ਡਿਸਪਲੇਅ ਨਾਲ 18:9 ਆਸਪੈਕਟ ਰੇਸ਼ੋ ਮਿਲੇਗੀ। ਕੰਪਨੀ ਮੁਤਾਬਕ ਸਮਾਰਟਫੋਨ 'ਚ ਡਿਸਪਲੇਅ ਸ਼ਟਰਪਰੂਫ ਹੋਵੇਗੀ, ਜੋ ਕਿ ਹਲਕੀ ਖਰੋਚ 'ਤੇ ਵੀ ਡਿਸਪਲੇਅ 'ਤੇ ਕੋਈ ਅਸਰ ਨਹੀ ਦਿਸੇਗਾ। ਸਮਾਰਟਫੋਨ 'ਚ 1.3Ghz ਦਾ ਕੁਆਡਕੋਰ ਮੀਡੀਆਟੈੱਕ ਐੱਮ. ਟੀ. ਕੇ 6737 (MTK6737) ਪ੍ਰੋਸੈਸਰ, 1 ਜੀ. ਬੀ. ਰੈਮ ਨਾਲ 8 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੋਵੇਗੀ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 5 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਐੱਲ. ਈ. ਡੀ. ਫਲੈਸ਼ ਲਾਈਟ ਸਿਰਫ ਰੀਅਰ ਕੈਮਰੇ ਦੇ ਨਾਲ ਮਿਲੇਗੀ। ਫਰੰਟ ਕੈਮਰੇ ਦੇ ਨਾਲ ਬਿਊਟੀ ਮੋਡ ਵੀ ਮਿਲੇਗਾ। ਇਸ ਤੋਂ ਇਲਾਵਾ ਪਾਵਰ ਬੈਕਅਪ ਦੇ ਲਈ ਸਮਾਰਟਫੋਨ 'ਚ 2,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਕੁਨੈਕਟੀਵਿਟੀ ਦੇ ਲਈ ਸਮਾਰਟਫੋਨ 'ਚ 4G ਵੀ. ਓ. ਐੱਲ. ਟੀ. ਈ. (VoLTE) ਅਤੇ ਡਿਊਲ ਸਿਮ ਸਪੋਰਟ ਮੌਜੂਦ ਹੋਵੇਗੀ।
ਰਿਲਾਇੰਸ ਜਿਓਫੋਨ ਯੂਜ਼ਰਸ ਨੂੰ ਮਿਲੀ Youtube ਦੀ ਸਹੂਲਤ, ਇੰਝ ਕਰੋ ਡਾਊਨਲੋਡ
NEXT STORY