ਸਿਡਨੀ (ਆਈ.ਏ.ਐੱਨ.ਐੱਸ.)- ਆਸਟ੍ਰੇਲੀਆ ਵਿਚ ਯਹੂਦੀ ਵਿਰੋਧੀ ਘਟਨਾਵਾਂ ਦੀ ਇਕ ਸੀਰੀਜ਼ ਦੇਖਣ ਨੂੰ ਮਿਲੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਓਨ ਸਾ'ਆਰ ਨੇ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਹਮਲਿਆਂ ਦੀ ਲੜੀ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਵਿੱਚ ਵਿਕਟੋਰੀਆ ਰਾਜ ਦੇ ਮੈਲਬੌਰਨ ਵਿੱਚ ਇੱਕ ਪ੍ਰਾਰਥਨਾ ਸਥਾਨ (ਯਹੂਦੀ ਧਾਰਮਿਕ ਸਥਾਨ) 'ਤੇ ਅੱਗਜ਼ਨੀ ਹਮਲਾ ਅਤੇ ਇਜ਼ਰਾਈਲੀ ਰੈਸਟੋਰੈਂਟ ਵਿੱਚ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਸ਼ਾਮਲ ਸੀ।
ਇਜ਼ਰਾਈਲੀ ਉਪ ਵਿਦੇਸ਼ ਮੰਤਰੀ ਸ਼ੈਰੇਨ ਹਾਸਕੇਲ ਨੇ ਵੀ ਮੈਲਬੌਰਨ ਵਿੱਚ ਯਹੂਦੀ ਭਾਈਚਾਰੇ ਅਤੇ ਹਮਲੇ ਦੌਰਾਨ ਪ੍ਰਭਾਵਿਤ ਹੋਏ ਸਾਰੇ ਲੋਕਾਂ ਨਾਲ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਸ਼ੈਰੇਨ ਨੇ ਕਿਹਾ, "ਮੈਲਬੌਰਨ ਵਿੱਚ ਇੱਕ ਪ੍ਰਾਰਥਨਾ ਸਥਾਨ ਅਤੇ ਇੱਕ ਇਜ਼ਰਾਈਲੀ ਰੈਸਟੋਰੈਂਟ 'ਤੇ ਰਾਤੋ-ਰਾਤ ਹੋਏ ਭਿਆਨਕ ਹਮਲੇ ਇਸ ਗੱਲ ਦੀ ਯਾਦ ਦਿਵਾਉਂਦੇ ਹਨ ਕਿ ਆਸਟ੍ਰੇਲੀਆ ਦੇ ਦਿਲ ਵਿੱਚ ਨਸਲਵਾਦੀ, ਯਹੂਦੀ ਵਿਰੋਧੀ ਨਫ਼ਰਤ ਦੇ ਅਪਰਾਧ ਕਿੰਨੇ ਵੱਡੇ ਪੱਧਰ 'ਤੇ ਫੈਲ ਚੁੱਕੇ ਹਨ। ਯਹੂਦੀ ਪੂਜਾ ਸਥਾਨਾਂ ਅਤੇ ਇੱਕ ਇਜ਼ਰਾਈਲੀ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਉਣਾ ਅੱਤਵਾਦ ਹੈ, ਜਿਸਦਾ ਉਦੇਸ਼ ਸਿਰਫ਼ ਇੱਕ ਪੂਰੇ ਭਾਈਚਾਰੇ ਨੂੰ ਉਨ੍ਹਾਂ ਦੇ ਧਰਮ ਅਤੇ ਪਛਾਣ ਕਾਰਨ ਡਰਾਉਣਾ ਹੈ। ਇਹ ਹਮਲੇ ਸਿਰਫ਼ ਯਹੂਦੀਆਂ ਜਾਂ ਇਜ਼ਰਾਈਲੀਆਂ 'ਤੇ ਹਮਲੇ ਨਹੀਂ ਹਨ - ਇਹ ਸਹਿਣਸ਼ੀਲਤਾ, ਵਿਭਿੰਨਤਾ ਅਤੇ ਆਜ਼ਾਦੀ ਦੇ ਆਸਟ੍ਰੇਲੀਆਈ ਮੁੱਲਾਂ 'ਤੇ ਹਮਲੇ ਹਨ।"
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ, ਕੀਤਾ ਇਹ ਐਲਾਨ
ਇਨ੍ਹਾਂ ਘਟਨਾਵਾਂ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਿਹਾ, "ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀਵਾਦ ਦੀ ਕੋਈ ਥਾਂ ਨਹੀਂ ਹੈ। ਬੀਤੀ ਰਾਤ ਮੈਲਬੌਰਨ ਵਿੱਚ ਹੋਏ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਮੇਰੀ ਸਰਕਾਰ ਇਸ ਕੋਸ਼ਿਸ਼ ਲਈ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ"। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਅਤੇ ਛੋਟੇ ਕਾਰੋਬਾਰ ਮੰਤਰੀ ਐਨੀ ਐਲੀ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ਵਿੱਚ ਪੂਰਬੀ ਮੈਲਬੌਰਨ ਸਿਨਾਗੌਗ 'ਤੇ ਅੱਗਜ਼ਨੀ ਦੇ ਹਮਲੇ ਨੂੰ "ਘਿਣਾਉਣਾ ਅਤੇ ਕਾਇਰਤਾਪੂਰਨ" ਕਿਹਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਆਸਟ੍ਰੇਲੀਆ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ, ਕੀਤਾ ਇਹ ਐਲਾਨ
NEXT STORY