ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਦੀ ਛਾਪੇਮਾਰੀ ਦੇ ਵਿਰੋਧ ’ਚ ਸਹਿਦੇਵ ਮਾਰਕੀਟ ਦੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਸਖ਼ਤ ਵਿਰੋਧ ਜਤਾਇਆ ਹੈ ਅਤੇ ਕਈ ਘੰਟੇ ਦੁਕਾਨਾਂ ਬੰਦ ਰੱਖੀਆਂ। ਉਥੇ ਹੀ ਦੁਕਾਨਦਾਰਾਂ ਵੱਲੋਂ ਜੀ. ਐੱਸ. ਟੀ. ਅਧਿਕਾਰੀਆਂ ਨਾਲ ਗਲਤ ਸਲੂਕ ਕਰਨ ਦੀ ਸੂਚਨਾ ’ਤੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਸੰਭਾਲਿਆ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ ਦਿੱਤਾ ਅਸਤੀਫ਼ਾ
ਦੁਕਾਨਦਾਰਾਂ ਨੇ ਕਿਹਾ ਕਿ ਜੀ. ਐੱਸ. ਟੀ. ਵਿਭਾਗ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੇ ਲਈ ਵਿਭਾਗੀ ਅਧਿਕਾਰੀ ਜ਼ਿੰਮੇਵਾਰ ਹੋਣਗੇ। ਇਸ ਘਟਨਾਕ੍ਰਮ ਦੌਰਾਨ ਦੁਕਾਨਦਾਰਾਂ ਵੱਲੋਂ ਬਾਜ਼ਾਰ ਬੰਦ ਕਰ ਕੇ ਰੋਸ ਜਤਾਇਆ ਜਾ ਰਿਹਾ ਸੀ ਅਤੇ ਜੀ. ਐੱਸ. ਟੀ. ਅਧਿਕਾਰੀ ਸਬੰਧਤ ਦੁਕਾਨ ਦੇ ਅੰਦਰ ਆਪਣਾ ਕੰਮਕਾਜ ਕਰ ਰਹੇ ਸਨ।
ਸੁੱਕਰਵਾਰ ਦੁਪਹਿਰ ਲਗਭਗ 12.30 ਵਜੇ ਸੂਚਨਾ ਮਿਲੀ ਕਿ ਸਹਿਦੇਵ ਮਾਰਕੀਟ ਦੇ ਦੁਕਾਨਦਾਰਾਂ ਨੇ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੂੰ ਦੁਕਾਨ ਦੇ ਅੰਦਰ ਬੰਦੀ ਬਣਾ ਲਿਆ ਹੈ ਅਤੇ ਬਾਜ਼ਾਰ ਬੰਦ ਕਰ ਦਿੱਤੇ ਗਏ ਪਰ ਮੌਕੇ ’ਤੇ ਅਧਿਕਾਰੀਆਂ ਨੂੰ ਬੰਦੀ ਬਣਾਉਣ ਵਰਗਾ ਕੁਝ ਸਾਹਮਣੇ ਨਹੀਂ ਆਇਆ, ਹਾਲਾਂਕਿ ਦੁਕਾਨਦਾਰਾਂ ਵੱਲੋਂ ਵਿਰੋਧ ਵਿਚ ਬਾਜ਼ਾਰ ਬੰਦ ਕੀਤੇ ਗਏ ਸਨ।

ਇਹ ਵੀ ਪੜ੍ਹੋ: ਫਗਵਾੜਾ ਦੇ 'ਗਊਮਾਸ ਫੈਕਟਰੀ ਮਾਮਲੇ' 'ਚ 8 ਮੁਲਜ਼ਮ ਗ੍ਰਿਫ਼ਤਾਰ, ਹੋਏ ਸਨਸਨੀਖੇਜ਼ ਖ਼ੁਲਾਸੇ
ਘਟਨਾਕ੍ਰਮ ਮੁਤਾਬਕ ਦੁਪਹਿਰ 12.30 ਵਜੇ ਦੇ ਲਗਭਗ ਜੀ. ਐੱਸ. ਟੀ.-1 ਦੇ ਐੱਸ. ਟੀ. ਓ. ਜਗਮਾਲ ਸਿੰਘ, ਓਂਕਾਰ ਨਾਥ, ਏ. ਐੱਸ. ਟੀ. ਓ. ਭੁਪਿੰਦਰਜੀਤ, ਪ੍ਰਿਯਾ, ਅਜੈ ਧਵਨ ਦੀ ਟੀਮ ਖਾਲਸਾ ਸੇਲਜ਼ ਏਜੰਸੀ ’ਤੇ ਇੰਸਪੈਕਸ਼ਨ ਕਰਨ ਪਹੁੰਚੀ। ਇਸ ਦੌਰਾਨ ਨੇੜਲੇ ਦੁਕਾਨਦਾਰਾਂ ਨੇ ਰੋਸ ਜਤਾਇਆ ਅਤੇ ਵਿਭਾਗੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ। ਉਥੇ ਹੀ ਜੀ. ਐੱਸ. ਟੀ. ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਅੰਡਰ-ਸਕਸ਼ਨ 67 ਤਹਿਤ ਇੰਸਪੈਕਸ਼ਨ ਕਰਨ ਲਈ ਆਏ ਹਨ, ਜੋ ਕਿ ਉਨ੍ਹਾਂ ਦੀ ਡਿਊਟੀ ਹੈ।
ਪੁਲਸ ਫੋਰਸ ਅਤੇ ਅਸਿਸਟੈਂਟ ਕਮਿਸ਼ਨਰ ਅਨੁਰਾਗ ਭਾਰਤੀ ਮੌਕੇ ’ਤੇ ਪਹੁੰਚੀ
ਜੀ. ਐੱਸ. ਟੀ. ਭਵਨ ਵਿਚ ਕਰਮਚਾਰੀਆਂ ਨਾਲ ਗਲਤ ਸਲੂਕ ਹੋਣ ਦੀ ਖਬਰ ਤੋਂ ਬਾਅਦ ਪੁਲਸ ਫੋਰਸ ਨੂੰ ਮੌਕੇ ’ਤੇ ਭੇਜਿਆ ਗਿਆ। ਉਥੇ ਹੀ, ਅਸਿਸਟੈਂਟ ਕਮਿਸ਼ਨਰ ਅਨੁਰਾਗ ਭਾਰਤੀ ਵੀ ਮੌਕੇ ’ਤੇ ਪਹੁੰਚੀ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ। ਵਿਭਾਗੀ ਅਧਿਕਾਰੀ ਡਿਊਟੀ ਕਰਨ ਆਏ ਹਨ ਅਤੇ ਜੇਕਰ ਦੁਕਾਨਦਾਰ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕਦੇ ਹਨ ਤਾਂ ਇਹ ਕਾਨੂੰਨ ਦੇ ਖ਼ਿਲਾਫ਼ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ Alert ਜਾਰੀ
ਕੁਝ ਘੰਟੇ ਬਾਅਦ ਖੁੱਲ੍ਹ ਗਿਆ ਬਾਜ਼ਾਰ, ਚੱਲਦੀ ਰਹੀ ਇੰਸਪੈਕਸ਼ਨ
ਉਥੇ ਹੀ, ਦੁਕਾਨਦਾਰਾਂ ਦਾ ਵਿਰੋਧ ਕੁਝ ਘੰਟਿਆਂ ਬਾਅਦ ਖਤਮ ਹੁੰਦਾ ਨਜ਼ਰ ਆਇਆ। ਦੁਪਹਿਰ 3 ਵਜੇ ਤੋਂ ਬਾਅਦ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਚੁੱਕੀਆਂ ਸਨ। ਉਥੇ ਹੀ, ਜੀ. ਐੱਸ. ਟੀ. ਅਧਿਕਾਰੀ ਮੌਕੇ ’ਤੇ ਇੰਸਪੈਕਸ਼ਨ ਕਰ ਰਹੇ ਸਨ। ਜੀ. ਐੱਸ. ਟੀ. ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਦੁਪਹਿਰ 1 ਤੋਂ ਲੈ ਕੇ 6 ਵਜੇ ਤਕ ਆਪਣੀ ਇੰਸਪੈਕਸ਼ਨ ਪੂਰੀ ਕਰ ਕੇ ਆਏ ਹਨ। ਜੇਕਰ ਲੋੜ ਪੈਂਦੀ ਹੈ ਤਾਂ ਸਬੰਧਤ ਦੁਕਾਨ ਦੇ ਮਾਲਕ ਨੂੰ ਵਿਭਾਗ ਕੋਲ ਬੁਲਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਕਾਂਗਰਸ ਦੀ ਸਿਆਸਤ ’ਚ ਵੱਡੀ ਹਲਚਲ, ਬਦਲਣਗੇ ਸਮੀਕਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਗਵਾੜਾ ਦੇ 'ਗਊਮਾਸ ਫੈਕਟਰੀ ਮਾਮਲੇ' 'ਚ 8 ਮੁਲਜ਼ਮ ਗ੍ਰਿਫ਼ਤਾਰ, ਹੋਏ ਸਨਸਨੀਖੇਜ਼ ਖ਼ੁਲਾਸੇ
NEXT STORY