ਆਟੋ ਡੈਸਕ : ਦੇਸ਼ ਦੀ ਦਿੱਗਜ SUV ਕਾਰ ਨਿਰਮਾਤਾ ਕੰਪਨੀ ਮਹਿੰਦਰਾ ਇਲੈਕਟ੍ਰਿਕ SUV ਲਈ ਚਾਰਜਿੰਗ ਨੈੱਟਵਰਕ ਲਗਾਉਣ ਲਈ ਮਹਿੰਦਰਾ ਕੰਪਨੀ ਅਤੇ ਜੀਓ.ਬੀ.ਪੀ ਨੇ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਹੀ ਇਨ੍ਹਾਂ ਦੋਵਾਂ ਕੰਪਨੀਆਂ ਨੇ ਇਲੈਕਟ੍ਰਿਕ ਵਾਹਨ ਨਿਰਮਾਣ ਅਤੇ ਸੇਵਾਵਾਂ ਦੇ ਖੇਤਰ 'ਚ ਕੰਮ ਕਰਨ ਲਈ ਹੱਥ ਮਿਲਾਇਆ ਸੀ।
ਜੀਓ ਬੀ.ਪੀ ਦੇਸ਼ ਭਰ ਵਿੱਚ ਮਹਿੰਦਰਾ ਡੀਲਰਸ਼ਿਪ ਨੈਟਵਰਕ ਅਤੇ ਵਰਕਸ਼ਾਪਾਂ ਵਿੱਚ ਡੀਸੀ ਫਾਸਟ ਚਾਰਜਰ ਲਗਾਏਗਾ। ਸ਼ੁਰੂਆਤੀ ਸਮੇਂ 'ਚ ਇਹ ਫਾਸਟ ਚਾਰਜਿੰਗ ਸਟੇਸ਼ਨ ਦੇਸ਼ ਦੇ 16 ਸ਼ਹਿਰਾਂ 'ਚ ਸ਼ੁਰੂ ਕੀਤੇ ਜਾਣਗੇ। ਬਾਅਦ ਵਿੱਚ ਇਹ ਚਾਰਜਿੰਗ ਸਟੇਸ਼ਨ ਸਾਰੇ ਸ਼ਹਿਰਾਂ ਲਈ ਖੋਲ੍ਹ ਦਿੱਤੇ ਜਾਣਗੇ।
ਮਹਿੰਦਰਾ ਐਂਡ ਮਹਿੰਦਰਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਪਹਿਲੀ ਆਲ-ਇਲੈਕਟ੍ਰਿਕ ਸੀ ਸੈਗਮੈਂਟ SUV, XUV400 (XUV400) ਨੂੰ ਲਾਂਚ ਕੀਤਾ ਸੀ। ਕੰਪਨੀ ਅਗਲੇ ਕੁਝ ਸਾਲਾਂ 'ਚ ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੀ ਪੂਰੀ ਰੇਂਜ ਲਾਂਚ ਕਰੇਗੀ। ਇਸਦੇ ਲਈ ਫਾਸਟ ਚਾਰਜਿੰਗ ਬੁਨਿਆਦੀ ਢਾਂਚੇ ਦੀ ਲੋੜ ਹੋਵੇਗੀ ਅਤੇ ਕੰਪਨੀ ਨੇ ਆਪਣੇ ਗਾਹਕਾਂ ਨੂੰ ਫਾਸਟ ਚਾਰਜਿੰਗ ਨੈੱਟਵਰਕ ਪ੍ਰਦਾਨ ਕਰਨ ਲਈ Jio BP ਨਾਲ ਸਾਂਝੇਦਾਰੀ ਕੀਤੀ ਹੈ।
RIL ਅਤੇ BP ਦੀ ਇਹ ਸਾਂਝੀ ਕੋਸ਼ਿਸ਼ ਸ਼ਹਿਰਾਂ ਅਤੇ ਪ੍ਰਮੁੱਖ ਰਾਜਮਾਰਗਾਂ ਵਿੱਚ ਚਾਰਜਿੰਗ ਸੁਵਿਧਾਵਾਂ ਸਥਾਪਤ ਕਰਕੇ ਆਪਣੇ Jio-BP ਪਲਸ ਬ੍ਰਾਂਡ ਵਾਲੇ EV ਚਾਰਜਿੰਗ ਨੈੱਟਵਰਕ ਦਾ ਵਿਸਤਾਰ ਕਰ ਰਿਹਾ ਹੈ ਤਾਂ ਜੋ ਈਵੀ ਚਾਲਕਾਂ ਨੂੰ ਸਭ ਤੋਂ ਵਧੀਆ ਚਾਰਜਿੰਗ ਸਹੂਲਤ ਪ੍ਰਦਾਨ ਕੀਤੀ ਜਾ ਸਕੇ। Jio BP ਅਤੇ M&M ਮਿਲ ਕੇ ਭਾਰਤ ਵਿੱਚ ਇਲੈਕਟ੍ਰਿਕ ਯਾਤਰੀ ਕਾਰਾਂ ਨੂੰ ਅਪਣਾਉਣ ਅਤੇ ਦੇਸ਼ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ 'ਚ ਸਹਿਯੋਗ ਕਰਨਗੇ।
Lexus ਲਗਜ਼ਰੀ ਕਾਰ ਦਾ ਨਵਾਂ ਅਪਡੇਟ ਮਾਡਲ ਲਾਂਚ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ
NEXT STORY