ਜਲੰਧਰ- ਰਿਲਾਇੰਸ ਜਿਓ ਦੀ ਫਰੀ ਕਾਲਿੰਗ ਅਤੇ 4G ਡਾਟਾ ਸਰਵਿਸ ਦੇ ਆਉਣ ਨਾਲ ਟੈਲੀਕਾਮ ਸੈਕਟਰ 'ਚ ਸ਼ੁਰੂ ਹੋਈ ਪ੍ਰਾਈਸ ਵਾਰ ਤੋਂ ਵਿੱਤ ਸਾਲ 2017 ਦੀ ਤੀਜੀ ਤਿਮਾਹੀ 'ਚ ਆਈਡੀਆ ਸੈਲੂਲਰ ਨੂੰ 385.5 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਵਿੱਤ ਸਾਲ 2017 ਦੀ ਦੂਜੀ ਤਿਮਾਹੀ 'ਚ ਆਈਡੀਆ ਸੈਲੂਲਰ ਨੂੰ 91.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਕਤੂਬਰ -ਦਿਸੰਬਰ ਤਿਮਾਹੀ 'ਚ ਆਈਡੀਆ ਸੈਲੂਲਰ ਦਾ ਐਬਿਟਡਾ 2416.7 ਕਰੋੜ ਰੁਪਏ ਤੋਂ ਘੱਟ ਕੇ 2165.4 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਆਈਡੀਆ ਸੈਲੂਲਰ ਦਾ ਐਬਿਟਡਾ ਮਾਰਜਿਨ 26 ਫੀਸਦੀ ਤੋਂ ਘਟਾ ਕੇ 25 ਫੀਸਦੀ ਰਿਹਾ ਹੈ।
ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਆਈਡੀਆ ਸੈਲੂਲਰ ਪ੍ਰਤੀ ਮਿੰਟ ਤੋਂ ਵੱਧ ਕੇ 210 ਅਰਬ ਮਿੰਟ ਰਿਹਾ ਹੈ। ਤਿਮਾਹੀ ਆਧਾਰ ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਆਈਡੀਆ ਸੈਲੂਲਰ ਦੇ ਕੁੱਲ ਡਾਟਾ ਸਬਸਕ੍ਰਾਈਬਰ ਦੀ ਸੰਖਿਆਂ 5.41 ਕਰੋੜ ਤੋਂ ਘਟਾ ਕੇ 4.6 ਕਰੋੜ ਰਹੀ ਹੈ। ਤਿਮਾਹੀ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਆਈਡੀਆ ਸੈਲੂਲਰ ਦੀ ਪ੍ਰਤੀ ਗਾਹਕ ਔਸਤਨ ਆਮਦਨ 130 ਰੁਪਏ ਤੋਂ ਘਟ ਕੇ 111 ਰੁਪਏ ਰਹੀ ਹੈ।
ਇਹ ਤਕਨੀਕ ਬਦਲ ਦੇਵੇਗੀ Device ਨੂੰ ਚਾਰਜ ਕਰਨ ਦਾ ਤਰੀਕਾ
NEXT STORY