ਜਲੰਧਰ, (ਇੰਟ.)- ਇਕ ਜਾਪਾਨੀ ਕੰਸੋਰਟੀਅਮ ਨੇ ਹਾਲ ਹੀ ’ਚ ਦੁਨੀਆ ਦਾ ਪਹਿਲਾ ਹਾਈ-ਸਪੀਡ 6-ਜੀ ਪ੍ਰੋਟੋਟਾਈਪ ਡਿਵਾਈਸ ਪੇਸ਼ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 330 ਫੁੱਟ ਤੋਂ ਜ਼ਿਆਦਾ ਦੀ ਦੂਰੀ ਤੱਕ 100 ਗੀਗਾਬਾਈਟ ਪ੍ਰਤੀ ਸਕਿੰਟ (ਜੀ. ਬੀ. ਪੀ. ਐੱਸ.) ਦੀ ਰਫਤਾਰ ਨਾਲ ਡੇਟਾ ਟ੍ਰਾਂਸਮਿਟ ਕਰ ਸਕਦਾ ਹੈ।
ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਸਪੀਡ ਮੌਜੂਦਾ 5-ਜੀ ਪ੍ਰੋਸੈਸਰ ਦੀ ਤੁਲਨਾ ’ਚ 20 ਗੁਣਾ ਤੇਜ਼ ਹੈ, ਨਾਲ ਹੀ ਇਸ ਦੀ ਸਮੁੱਚੀ ਸਪੀਡ ਔਸਤ 5-ਜੀ ਫੋਨ ਦੀ ਸਪੀਡ ਨਾਲੋਂ 500 ਗੁਣਾ ਤੇਜ਼ ਹੈ। ਰਿਪੋਰਟ ਮੁਤਾਬਕ 6-ਜੀ ਦੀ ਸਪੀਡ ਨਾਲ ਤੁਸੀਂ ਇਕ ਸਕਿੰਟ ’ਚ 5 ਐੱਚ. ਡੀ. ਫਿਲਮਾਂ ਡਾਊਨਲੋਡ ਕਰ ਸਕੋਗੇ।
100 ਮੀਟਰ ਦੀ ਦੂਰੀ ’ਤੇ ਕੀਤਾ ਗਿਆ ਟੈਸਟ
ਪ੍ਰੋਟੋਟਾਈਪ ਡਿਵਾਈਸ ਨੂੰ ਜਾਪਾਨ ਦੀਆਂ ਚਾਰ ਪ੍ਰਮੁੱਖ ਦੂਰਸੰਚਾਰ ਕੰਪਨੀਆਂ, ਡੋਕੋਮੋ, ਐੱਨ. ਟੀ. ਟੀ. ਕਾਰਪੋਰੇਸ਼ਨ, ਐੱਨ. ਈ. ਸੀ. ਕਾਰਪੋਰੇਸ਼ਨ ਅਤੇ ਫੁਜਿਤਸੂ ਨੇ ਮਿਲ ਕੇ ਤਿਆਰ ਕੀਤਾ ਹੈ। ਇਹ ਕੰਪਨੀਆਂ ਲੰਬੇ ਸਮੇਂ ਤੋਂ ਇਸ ਡਿਵਾਈਸ ’ਤੇ ਕੰਮ ਕਰ ਰਹੀਆਂ ਸਨ। ਕੰਸੋਰਟੀਅਮ ਨੇ 11 ਅਪ੍ਰੈਲ ਨੂੰ ਸਫਲ ਟੈਸਟ ਨਤੀਜਿਆਂ ਦੀ ਘੋਸ਼ਣਾ ਕੀਤੀ, ਜਿੱਥੇ ਕੰਪਨੀਆਂ ਨੇ ਖੁਲਾਸਾ ਕੀਤਾ ਕਿ ਪ੍ਰੋਟੋਟਾਈਪ ਡਿਵਾਈਸ 100 ਜੀ. ਐੱਚ. ਜ਼ੈੱਡ. ਬੈਂਡ ਦੀ ਵਰਤੋਂ ਕਰ ਕੇ ਘਰ ਅੰਦਰ ਅਤੇ 300 ਜੀ. ਐੱਚ. ਜ਼ੈੱਡ. ਬੈਂਡ ਦੀ ਵਰਤੋਂ ਕਰ ਕੇ ਆਊਟਡੋਰ ’ਚ 100 ਜੀ. ਬੀ. ਪੀ. ਐੱਸ. ਦੀ ਸਪੀਡ ਹਾਸਲ ਕਰ ਸਕਦਾ ਹੈ। ਕੰਸੋਰਟੀਅਮ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਟੈਸਟ 330 ਫੁੱਟ ਯਾਨੀ 100 ਮੀਟਰ ਦੀ ਦੂਰੀ ’ਤੇ ਕੀਤਾ ਗਿਆ ਸੀ।
ਜੀਓ ਦੇ 5ਜੀ ਨੈੱਟਵਰਕ ਨਾਲ ਜੁੜਿਆ ਉੱਤਰਾਖੰਡ ਚਾਰਧਾਮ ਯਾਤਰਾ ਮਾਰਗ, ਸਥਾਨਕ ਲੋਕਾਂ ਨੂੰ ਵੀ ਮਿਲੇਗਾ ਲਾਭ
NEXT STORY