ਜਲੰਧਰ- ਟੈਲੀਕਾਮ ਕੰਪਨੀ ਰਿਲਾਇੰਸ ਜਿਓ ਦੇ 10 ਕਰੋੜ ਤੋਂ ਜ਼ਿਆਦਾ ਗਾਹਕਾਂ 'ਚੋਂ 7 ਕਰੋੜ ਨੇ ਪ੍ਰਾਈਮ ਮੈਂਬਰਸ਼ਿਪ ਲੈ ਲਈ ਹੈ। ਗਾਹਕਾਂ ਦੀ ਗਿਣਤੀ 7 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਓ ਦੇ ਕਿੰਨੇ ਗਾਹਕਾਂ ਨੇ ਭੁਗਤਾਨ ਗਾਹਕ (ਪੇਡ ਕਟਮਰਸ) ਬਣਨ ਦਾ ਬਦਲ ਚੁਣਿਆ ਹੈ, ਇਸ ਦਾ ਸਪੱਸ਼ਟ ਅੰਕੜਾ ਤਾਂ 31 ਮਾਰਚ ਤੋਂ ਬਾਅਦ ਹੀ ਆਵੇਗਾ। ਹਾਲਾਂਕਿ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਫ੍ਰੀ ਦੀਆਂ ਸੇਵਾਵਾਂ ਦੇ ਗਾਹਕ ਪੇਡ ਸਰਵਿਸਿਜ਼ ਨੂੰ ਨਹੀਂ ਅਪਣਾਉਣਗੇ । ਦੱਸਣਯੋਗ ਹੈ ਕਿ ਪ੍ਰਾਈਮ ਮੈਂਬਰਸ਼ਿਪ ਲਈ ਗਾਹਕ ਨੂੰ 99 ਰੁਪਏ ਸਾਲਾਨਾ ਇਕਮੁਸ਼ਤ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਵਿਸ਼ੇਸ਼ ਪੈਕ ਲੈਣੇ ਹੋਣਗੇ। ਕੰਪਨੀ 1 ਅਪ੍ਰੈਲ ਤੋਂ ਚਾਰਜ ਲਾਉਣਾ ਸ਼ੁਰੂ ਕਰੇਗੀ। ਮੈਂਬਰਸ਼ਿਪ ਲੈਣ ਦੀ ਆਖਰੀ ਤਾਰੀਕ 31 ਮਾਰਚ ਹੈ।
ਅੱਜ ਤੋਂ ਖਤਮ ਹੋ ਜਾਣਗੀਆਂ ਜੀਓ ਦੀਆਂ ਫਰੀ ਸੇਵਾਵਾਂ
NEXT STORY